Share on Facebook

Main News Page

ਬਲਵੰਤ ਸਿੰਘ ਰਾਜੋਆਣਾ ਦੀ ਵਾਰ

ਜਦੋਂ ਵੀਰ ਮੇਰੇ ਬਲਵੰਤ ਨੂੰ ਦਿੱਤਾ ਫ਼ਾਂਸੀ ਦਾ ਹੁਕਮ ਸੁਣਾ।
ਸਭ ਪਾਸੇ ਤੂਫ਼ਾਂ ਉਠਿਆ; ਸਭ ਖ਼ਲਕਤ ਪਈ ਕੁਰਲਾ।
ਹਰ ਨੌਜਵਾਨ ਦਿਲ ਬੋਲਿਆ; ਉਸ ਦੀ ਜਗਹ ਮੈਂ ਜਾਵਾਂ ਹੋ।
ਮੇਰੇ ਅੰਦਰ ਵੀ ਬਲਵੰਤ ਹੈ; ਅਸੀਂ ਜਿਸਮ ਭਾਵੇਂ ਹਾਂ ਦੋ।
ਦਿਲਾਵਰ ਸਿੰਘ ਜਿਹੇ ਵੀਰ ਨਾਲ, ਜਿਸ ਲਿਆ ਸੀ ਦਿਲ ਮਿਲਾ;
ਤੇ ਸਮੇਂ ਦੇ ਜ਼ਾਲਮ ਦਿਓ ਦੀ, ਉਨ੍ਹਾਂ ਦਿੱਤੀ ਅਲਖ ਮੁਕਾ।
ਰੱਖ ਤਲੀ 'ਤੇ ਆਪਣੀ ਜਾਨ ਨੂੰ ਜਿਨ੍ਹਾਂ ਦਿੱਤਾ ਜ਼ੁਲਮ ਸੀ ਥੰਮ੍ਹ।
ਅੱਜ ਓਨ੍ਹਾਂ ਵੀਰਾਂ ਦੇ ਸਾਹ ਵਿਚ ਹਰ ਸੱਚੇ ਸਿੱਖ ਦਾ ਦਮ।
ਸਾਰਾ ਪੰਜਾਬ ਹੀ ਬੋਲਿਆ, ਅਸੀਂ ਸਭ ਬਲਵੰਤ ਦੇ ਨਾਲ।
ਹਰ ਕੋਈ ਉਠ ਖੜੋ ਗਿਆ ਸਣ ਨੱਢੀਆਂ, ਬੁੱਢੇ, ਬਾਲ।
ਪੰਜਾਬ ਦੇਸ ਤੇ ਦੇਸ ਹਿੰਦ, ਪਈ ਯੂਰਪ ਵਿਚ ਤਰਥੱਲ।
ਕਨੇਡਾ ਤੇ ਅਸਟਰੇਲੀਆ, ਸਭ ਪਾਸੇ ਹੋਈ ਹਲ-ਚਲ।
ਅਮਰੀਕਾ ਅਤੇ ਏਸ਼ੀਆ ਵਿਚ ਉਠਿਆ ਇਕ ਤਫ਼ਾਨ।
ਹਰ ਪੰਜਾਬੀ ਡੱਟ ਕੇ ਗਰਜਿਆ, ਬਲਵੰਤ ਹੈ ਸਾਡੀ ਜਾਨ।
ਅਜ ਤਕ ਨਾ ਵਿਚ ਪੰਜਾਬ ਦੇ, ਸੀ ਉਠਿਆ ਐਨਾ ਰੋਹ।
ਨਾ ਤੱਕੀ ਸੀ ਤਵਾਰੀਖ਼ ਨੇ, ਕੋਈ ਐਹੋ ਜੇਹੀ ਸੋਅ।
ਜੇ ਉਸ ਨੂੰ ਸੂਲੀ ਚਾੜ੍ਹਿਆ 'ਤੇ, ਤਾਂ ਉੱਠੂ ਐਡ ਤੂਫ਼ਾਨ।
ਤੇ ਉੱਠੇ ਓਸ ਤੁਫ਼ਾਨ ਨੂੰ, ਕਿੰਞ ਰੋਕ ਸਕੂ ਕੋਈ ਆਨ।
ਸੰਭਲੋ ਓਏ ਸਮੇਂ ਦੇ ਹਾਕਮੋ, ਪੜ੍ਹੋ ਕੰਧ 'ਤੇ ਲਿਖੇ ਬੋਲ।
ਬੇਅੰਤ ਅਤੇ ਸਤਵੰਤ ਦੀ ਤਵਾਰੀਖ਼ ਨੂੰ ਲਇਓ ਫਰੋਲ।


ਏਥੇ ਘਰ ਘਰ ਜਿੰਦੇ ਜੰਮਣੇ ਤੇ ਸੁੱਖੇ ਕਈ ਹਜ਼ਾਰ।
ਦਿਲਾਵਰ ਤੇ ਬਲਵੰਤ ਜਿਹੇ ਆਵਣਗੇ ਵਾਰੋ-ਵਾਰ।
ਏਥੇ ਘਰ ਘਰ ਜਿੰਦੇ ਜੰਮਣੇ ਤੇ ਸੁੱਖੇ ਕਈ ਹਜ਼ਾਰ।
ਦਿਲਾਵਰ ਤੇ ਬਲਵੰਤ ਜਿਹੇ ਆਵਣਗੇ ਵਾਰੋ-ਵਾਰ।

ਡਾ. ਹਰਜਿੰਦਰ ਸਿੰਘ ਦਿਲਗੀਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top