Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਅਤੇ ਉਸ ਦੀ ਸਜ਼ਾ ਮੁਆਫ਼ੀ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਖ਼ਤ

ਸਪੇਨ (ਬਲਜਿੰਦਰ ਕੌਰ) – ਬੇਅੰਤ ਸਿੰਘ ਕਤਲ ਕਾਂਡ ਵਿਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੂੰ ਹਾਈ ਕੋਰਟ ਨੇ 31 ਮਾਰਚ ਦੇ ਦਿਨ ਫ਼ਾਂਸੀ ਦੇਣ ਦਾ ਹੁਕਮ ਸੁਣਾਇਆ ਹੈ, ਦੇ ਸਬੰਧ ਵਿਚ ਐਤਵਾਰ ਦੇ ਦਿਨ ਸਪੇਨ ਦੇ ਨਗਰ ਸਾਂਤਾ ਕਲੌਮਾ ਦੇ ਧੰਨ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਵਿਚ ਉਚੇਚੇ ਤੌਰ 'ਤੇ ਹੋਏ ਸੰਗਤਾਂ ਦੇ ਇਕ ਭਰਪੂਰ ਇਕੱਠ ਵਿਚ ਉਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ। ਸਾਰੀਆਂ ਸੰਗਤਾਂ ਨੇ ਉਸ ਮਹਾਨ ਜੁਝਾਰੂ ਸਿੰਘ ਦੀ ਬਹਾਦਰੀ ਦੀ ਖ਼ੂਬ ਦਾਦ ਦਿੱਤੀ। ਗੁਰਦੁਆਰਾ ਕਮੇਟੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਅਤੇ ਦਲੇਰੀ ਦੀ ਸਿਫ਼ਤ ਕਰਦਿਆਂ ਇਕ ਚੜ੍ਹਦੀ ਕਲਾ ਵਾਲਾ ਮਤਾ ਪਾਸ ਕੀਤਾ ਜਿਸ ਵਿਚ ਭਾਈ ਦਿਲਾਵਰ ਸਿੰਘ ਨੂੰ ਵੀ ਭਰਪੂਰ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਮਾਨ ਸਿੰਘ ਪ੍ਰਦੇਸੀ, ਧਰਵਿੰਦਰ ਸਿੰਘ ਸਕੱਤਰ, ਕਮੇਟੀ ਮੈਂਬਰਾਨ ਸੁਖਵਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ ਕਾਲਾ, ਸੁਖਵਿੰਦਰ ਸਿੰਘ ਸੋਨੀ, ਮਨਿੰਦਰਜੀਤ ਸਿੰਘ ਸਨੀ, ਬਿਕਰਮਜੀਤ ਸਿੰਘ, ਹਰਜਿੰਦਰਪਾਲ ਸਿੰਘ ਮਿੰਟੂ, ਸੰਗਤ ਸਿੰਘ, ਅਜਾਇਬ ਸਿੰਘ ਅੰਗਲੇਸ, ਸਤਵਿੰਦਰ ਸਿੰਘ ਲੱਡੂ, ਸੁਖਵਿੰਦਰ ਸਿੰਘ ਸੰਧੂ, ਰਘਬੀਰ ਸਿੰਘ, ਸੁਖਵਿੰਦਰ ਸਿੰਘ ਲੌਰਟ, ਗੁਰਦੀਪ ਸਿੰਘ ਰਾੜਾ ਤੋਂ ਇਲਾਵਾ ਯੂਰਪ ਵਿਚ ਗੁਰਮਤਿ ਟਕਸਾਲ ਦੇ ਕਨਵੀਨਰ ਕੁਲਵਿੰਦਰ ਸਿੰਘ, ਬੀਬੀ ਬਲਜਿੰਦਰ ਕੌਰ ਜਾਡਲਾ, ਜਸਵੀਰ ਸਿੰਘ, ਪਰਮਜੀਤ ਸਿੰਘ ਮਾਨ, ਅਮੀਤੋਜ ਸਿੰਘ ਸੰਧੂ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਡਿੰਪਲ, ਸਾਹਬੀ ਸਿੰਘ ਕੰਦੋਲਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਸ਼ੁਕਰਵਾਰ 23 ਮਾਰਚ ਦੇ ਦਿਨ ਸਪੇਨ ਦੀ ਰਾਜਧਾਨੀ ਮੈਡਰਡ ਵਿਚ ਇਕ ਜਲੂਸ ਦੀ ਸ਼ਕਲ ਵਿਚ ਜਾ ਕੇ ਭਾਰਤੀ ਅੰਬੈਸੀ ਨੂੰ ਇਕ ਮੈਮੋਰੰਡਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭਾਈ ਬਲਵੰਤ ਸਿੰਘ ਦੀ ਫ਼ਾਂਸੀ ਦੀ ਸਜ਼ਾ ਖ਼ਤਮ ਕਰਨ ਵਾਸਤੇ ਅਪੀਲ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top