Share on Facebook

Main News Page

ਸਿੱਖਾਂ ਨੇ ਭਾਰਤ ਅਜ਼ਾਦ ਕਰਵਾਇਆ ਪਰ ਭਾਰਤੀ ਜਨੂੰਨੀਆਂ ਨੇ ਹਮੇਸ਼ਾਂ ਸਿੱਖਾਂ ਨਾਲ ਦਗ਼ਾ ਕਮਾਇਆ

ਮੁਗਲੀਆ ਹਕੂਮਤ ਵੇਲੇ ਭਾਰਤੀਆਂ ਦੀ ਹਾਲਤ ਤਰਸਯੋਗ ਸੀ। ਉਹ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਤੌਰ ਤੇ ਗੁਲਾਮ ਸਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਸ ਗੁਲਾਮੀ ਵਿਰੁੱਧ ਜੋਰਦਾਰ ਅਵਾਜ਼ ਉਠਾਈ  -ਰਾਜੇ ਸ਼ੀਂਹ ਮੁਕੱਦਮ ਕੁਤੇ॥ ਗੁਲਾਮ ਪਰਜਾ ਨੂੰ ਵੀ ਕਿਹਾ-ਜੇ ਜੀਵੇ ਪਤਿ ਲਥੀ ਜਾਇ॥ ਸਭ ਹਰਾਮ ਜੇਤਾ ਕਿਛੁ ਖਾਇ॥ ਇਸ ਸਬੰਧ ਵਿੱਚ ਭਗਤ ਰਵਿਦਾਸ, ਕਬੀਰ, ਨਾਮਦੇਵ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਅਕੀਦਤਮੰਦ ਸਿੰਘਾਂ ਸਿੰਘਣੀਆਂ ਨੂੰ ਭਿਆਣਕ ਤੋਂ ਭਿਆਣਕ ਤਸੀਹੇ ਵੀ ਝਲਣੇ ਪਏ। ਭਾਰਤ ਤੇ 100 ਸਾਲ ਰਾਜ ਕਰਨ ਵਾਲੇ ਵਿਦੇਸ਼ੀ ਗੋਰਿਆਂ ਨੂੰ ਭਾਰਤ ਚੋਂ ਭਜਾਉਣ ਵਾਲੇ ਵੀ ਪੰਜਾਬ ਦੇ ਸੂਰਬੀਰ ਯੋਧੇ ਸਿੱਖ ਹੀ ਸਨ। ਅੰਗ੍ਰੇਜ ਜਾਂਦਾ ਜਾਂਦਾ ਜਿੱਥੇ ਸਿੱਖਾਂ ਦੇ ਬਹਾਦਰੀ ਦੇ ਸੋਹਿਲੇ ਗਾ ਰਿਹਾ ਸੀ ਓਥੇ ਸਿੰਖਾਂ ਨੂੰ ਵੱਖਰਾ ਰਾਜ ਭਾਗ ਵੀ ਦੇ ਰਿਹਾ ਸੀ ਪਰ ਸਿੱਖਾਂ ਦੇ ਨਲਾਇਕ ਲੀਡਰਾਂ ਨੇ ਲੂੰਬੜ ਜਨੂੰਨੀ ਹਿੰਦੂ ਲੀਡਰਾਂ ਦੀ ਚਾਲ ਵਿੱਚ ਆ ਕੇ ਸਭ ਕੁਝ ਗਵਾ ਲਿਆ। ਕਹਿੰਦੇ ਹਨ ਕਿ ਮਹਾਤਮਾਂ ਗਾਂਧੀ ਵਰਗੇ ਲੀਡਰਾਂ ਦੇ ਇਹ ਵਿਸ਼ਵਾਸ਼ ਦਿਵਾਉਣ ਤੇ ਕਿ ਜੇ ਅਜ਼ਾਦ ਭਾਰਤ ਵਿੱਚ ਸਿੱਖਾਂ ਨਾਲ ਵਿਤਕਰਾ ਹੋਵੇਗਾ ਤਾਂ ਉਹ ਤਲਵਾਰ ਦੇ ਜੋਰ ਨਾਲ ਰਾਜ ਭਾਗ ਦਾ ਆਪਣਾ ਹਿੱਸਾ ਲੈਣਾਂ ਵੀ ਜਾਣਦੇ ਹਨ।

ਉਸ ਤੋਂ ਬਾਅਦ ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ। ਫਿਰ ਮਹਾਂਪੰਜਾਬ ਦੇ ਟੁਕੜੇ ਕਰਕੇ ਹਰਿਆਣਾਂ ਅਤੇ ਹਿਮਾਚਲ ਪੰਜਾਬ ਤੋਂ ਖੋ ਲਏ ਗਏ। ਵਿਧਾਨ ਵਿੱਚ ਵੀ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਕੇਸਾਧਾਰੀ ਹਿੱਸਾ ਬਣਾ ਦਿੱਤਾ ਗਿਆ। ਪੰਜਾਬ ਵਿੱਚ ਡੇਰੇਦਾਰ ਪੈਦਾ ਕਰਕੇ ਸਿੱਖ ਕੌਮ ਦੀ ਤਾਕਤ ਅਤੇ ਏਕਤਾ ਨੂੰ ਚੂਰੋ ਚੂਰ ਕਰ ਦਿੱਤਾ। ਸਿੱਖ ਇੱਕ ਅਜ਼ਾਦ ਕੌਮ ਸੀ ਜਦ ਉਹ ਗੁਰੂਆਂ ਭਗਤਾਂ ਦੀ ਬਖਸ਼ੀ ਅਜ਼ਾਦੀ ਦੀਆਂ ਗੱਲਾਂ ਕਰਦੀ ਹੈ ਤਾਂ ਜਨੂੰਨੀ ਭਾਰਤੀਆਂ ਨੂੰ ਚੰਗੀ ਨਹੀਂ ਲਗਦੀ। ਜਦ ਕੋਈ ਸਿੱਖ ਲੀਡਰ ਜਾਂ ਨੌਜਵਾਨ ਆਪਣੇ ਕੌਮੀ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਤੇ ਝੂਠੇ ਕੇਸ ਪਾ ਕੇ ਜੇਲੀਂ ਡੱਕ ਦਿੱਤਾ ਜਾਂਦਾ ਹੈ ਜਾਂ ਜ਼ਾਲਮ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜਦ ਅਕਾਲੀਆਂ ਅਤੇ ਬਾਬਾ ਜਰਨੈਲ ਸਿੰਘ ਦਮਦਮੀ ਟਕਸਾਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਦੇ ਮੱਤੇ ਤੇ ਮੋਰਚਾ ਲਾਇਆ ਤਾਂ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਨਕਲੀ ਨਿਰੰਕਾਰੀ ਜਦ ਅਜਿਹਾ ਕਰਦਾ ਹੋਇਆ ਅੰਮ੍ਰਿਤਸਰ ਪ੍ਰਵੇਸ਼ ਹੋਇਆ ਤਾਂ ਉਸ ਨੂੰ ਸਮਝਾਉਣ ਗਏ ਸਿੰਘਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ।

ਪੰਜਾਬ ਵਿੱਚ ਕਰਫਿਊ ਲਾ ਕੇ ਧੀਆਂ ਭੈਣਾਂ ਦੀਆਂ ਇਜ਼ਤਾਂ ਲੁੱਟਣ ਲੱਗੇ। ਜਦ ਕਿਤੇ ਵੀ ਸਰਕਾਰੇ ਦਰਬਾਰੇ ਸਿੱਖਾਂ ਦੀ ਸੁਣਵਾਈ ਨਾਂ ਹੋਈ ਤਾਂ ਆਖਰ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਨੌਜਵਾਨਾਂ ਨੇ ਗੁਲਾਮੀ ਨੂੰ ਮਹਿਸੂਸ ਕਰਦੇ ਹੋਏ ਹਥਿਆਰ ਚੁੱਕ ਲਏ ਅਤੇ ਆਪਣੇ ਹੱਕਾਂ ਲਈ ਲੜਾਈ ਆਰੰਭ ਕਰ ਦਿੱਤੀ। ਬਾਬਾ ਜਰਨੈਲ ਸਿੰਘ ਇਨ੍ਹਾਂ ਬਹਾਦਰ ਸਿੱਖਾਂ ਦੇ ਲੀਡਰ ਅਤੇ ਹੀਰੋ ਬਣ ਗਏ ਅਤੇ ਨਿਰਦੋਸ਼ ਸਿੱਖਾਂ ਦੇ ਦੋਸ਼ੀਆਂ ਤੇ ਕੌਮੀ ਗਦਾਰਾਂ ਨੂੰ ਚੁਣ ਚੁਣ ਕੇ ਸੋਧੇ ਲੌਣ ਲੱਗ ਪਏ। ਫਿਰ ਸੰਨ 1984 ਦੇ ਜੂਨ ਮਹੀਨੇ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਜਿੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਹਜਾਰਾਂ ਸੰਗਤਾਂ ਪਹੁੰਚੀਆਂ ਹੋਈਆਂ ਸਨ, ਨੂੰ ਬੜੀ ਬੇਦਰਦੀ ਨਾਲ ਮਾਰਿਆ ਪਰ ਬਾਬਾ ਜਰਨੈਲ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਿੰਘ ਸੂਰਮਿਆਂ ਨੇ ਭਾਰਤੀ ਫੋਜ ਦਾ ਮੁਕਾਬਲਾ ਕੀਤਾ, ਫੋਜ ਦਾ ਵੀ ਭਾਰੀ ਨੁਕਸਾਨ ਹੋਇਆ ਹਜਾਰਾਂ ਫੋਜੀ ਮਾਰੇ ਗਏ। ਆਖਰ ਮੁੱਠੀਭਰ ਸਿੰਘ ਕਿਨਾਕੁ ਚਿਰ ਸ਼ਕਤੀਸ਼ਾਲੀ ਫੋਜ ਦਾ ਮੁਕਾਬਲਾ ਕਰ ਸਕਦੇ ਸਨ, ਬਹੁੱਤ ਸਾਰੇ ਸ਼ਹੀਦੀ ਜਾਮ ਪੀ ਗਏ। ਬਾਬਾ ਜਰਨੈਲ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ। ਜਾਲਮ ਫੋਜਾਂ ਨੇ ਜਿੱਥੇ ਨਿਹੱਥੀਆਂ ਔਰਤਾਂ ਦੀਆਂ ਇਜ਼ਤਾਂ ਲੁੱਟੀਆਂ, ਅਕਾਲ ਤਖਤ ਦੀ ਬਿਲਡਿੰਗ ਢਾਹੀ ਓਥੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਪੁਰਤਨ ਬੀੜਾਂ ਸਾੜ ਦਿੱਤੀਆਂ ਅਤੇ ਬਚਿਆ ਲਿਟ੍ਰੇਚਰ ਚੋਰੀ ਕਰਕੇ ਲੈ ਗਏ।

ਯਾਦ ਰੱਖੋ ਸਿੱਖ ਹੋਰ ਸਭ ਤਰ੍ਹਾਂ ਦਾ ਨੁਕਸਾਨ ਜਰ ਲੈਂਦਾ ਹੈ ਪਰ ਆਪਣੇ ਪਰਾਣਾਂ ਤੋਂ ਪਿਆਰੇ ਗੁਰੂ, ਗੁਰੂ ਗ੍ਰੰਥ ਸਾਹਿਬ, ਗੁਰਧਾਮਾਂ ਦੀ ਬੇਅਦਬੀ ਅਤੇ ਧੀਆਂ ਭੈਣਾ ਦੀ ਬੇਪਤੀ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇਸ ਸਭ ਕੁਝ ਦਾ ਸਿੱਟਾ ਇਹ ਨਿਕਲਿਆ ਕਿ ਪੜ੍ਹੇ ਲਿਖੇ ਨੌਜਵਾਨਾਂ ਨੇ ਵੀ ਹਥਿਆਰ ਚੁੱਕ ਲਏ ਅਤੇ ਸਿੱਖਾਂ ਦੇ ਕੇਂਦਰ ਤੇ ਹਮਲਾ ਕਰਾਉਣ ਵਾਲੀ ਬੀਬੀ ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਨੂੰ ਕੀਤੀ ਦਾ ਫਲ ਭੁਗਤਾ ਦਿੱਤਾ। ਬਾਅਦ ਵਿੱਚ 5% ਵੋਟਾਂ ਨਾਲ ਜਦ ਬੇਅੰਤ ਸਿੰਹ ਦੀ ਕਾਗਰਸ ਸਰਕਾਰ ਬਣੀ ਤਾਂ ਪੁਲਿਸ ਮੁਖੀ ਗਿੱਲ ਨਾਲ ਰਲ ਕੇ ਆਏ ਦਿਨ ਸਿੱਖਾਂ ਦਾ ਸਿ਼ਕਾਰ ਕੀਤਾ ਜਾਣ ਲੱਗਾ। ਆਖਰ ਬੇਅੰਤਾ ਹੰਕਾਰੀ ਆਪਣੀ ਤੁਲਨਾਂ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਕ੍ਰਿਸ਼ਨ ਜੀ ਨਾਲ ਕਰਨ ਲੱਗ ਪਿਆ ਤਾਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਨੇ ਉਸ ਨੂੰ ਸੋਧਾ ਲਾ ਦਿੱਤਾ। ਜਿੱਥੇ ਇੰਦਰਾ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗੀਆਂ, ਗਲਾਂ ਵਿੱਚ ਟਾਇਰ ਪਾ ਕੇ ਸਾੜੇ, ਬੱਚਿਆਂ ਨੂੰ ਸਟੋਪਾਂ ਤੇ ਰੱਖ ਭੁੰਨਿਆਂ ਓਥੇ ਸਿੱਖ ਰਾਸ਼ਟਰਪਤੀ ਗਿ. ਜੈਲ ਸਿੰਘ ਨੂੰ ਵੀ ਪੱਥਰ ਵੱਟੇ ਮਾਰੇ ਗਏ। ਭਾਈ ਸਤਵੰਤ ਸਿੰਘ, ਕੇਹਰ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ ਫਾਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲੱਖਾਂ ਹੀ ਸਿੰਘ ਸਿੰਘਣੀਆਂ ਨੂੰ ਤਸੀਹੇ ਖਾਨਿਆਂ ਵਿੱਚ ਰੱਖ ਤਸੀਹੇ ਦਿੱਤੇ ਗਏ। ਸਿੱਖਾਂ ਦੀਆਂ ਪ੍ਰਾਪਰਟੀਆਂ ਤੇ ਘਰ ਸਾੜ ਦਿੱਤੇ ਗਏ।

ਅੱਜ ਤੱਕ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਫਾਸੀ ਨਹੀਂ ਦਿੱਤੀ ਗਈ, ਸਜਨ ਕੁਮਾਰ ਵਰਗੇ ਹੁਣ ਵੀ ਲੀਡਰ ਹਨ। ਇਹ ਦੁਹਰਾ ਮਾਪਦੰਡ ਭਾਰਤ ਵਿੱਚ ਚਲ ਰਿਹਾ ਹੈ। ਬਲਾਤਕਾਰੀ ਸਾਧ ਆਏ ਦਿਨ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਰੋਲ ਰਹੇ ਹਨ। ਸਰਕਾਰ ਅਤੇ ਸਰਕਾਰ ਦੇ ਝੋਲੀ ਚੁੱਕ ਅਖੌਤੀ ਸਿੱਖ ਲੀਡਰ ਵੀ ਵੋਟਾਂ ਖਾਤਰ ਉਨ੍ਹਾਂ ਸਾਧਾਂ ਦਾ ਹੀ ਪੱਖ ਪੂਰਦੇ ਹਨ। ਦੱਸੋ ਫਿਰ ਸਿੱਖ ਕੀ ਕਰਨ? ਕਿੱਧਰ ਜਾਣ? ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ ਕਿ ਭਾਰਤ ਨੂੰ ਅਜ਼ਾਦ ਕਰਾਉਣ ਵਾਲੀ ਕੌਮ ਨੂੰ ਜ਼ਲੀਲ ਕਰਦਿਆਂ ਉਸ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ ਕੇ ਆਖਰ ਫਾਹੇ ਟੰਗ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਕਦ ਇਨਸਾਫ ਦੇਵੇਗੀ? ਕੋਈ ਪਤਾ ਨਹੀਂ? ਦੱਸੋ ਫਿਰ ਅਜਿਹਾ ਭਾਰਤ ਟੁਕੜੇ ਹੋਣ ਤੋਂ ਕਿਵੇਂ ਬਚ ਸਕਦਾ ਹੈ? ਸਾਡੇ ਅਖੌਤੀ ਸਿੱਖ ਲੀਡਰਾਂ ਤੋਂ ਤਾਂ ਸੌ ਗੁਣਾਂ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਚੰਗਾ ਹੈ ਜਿਸ ਨੇ ਸਰਕਾਰੀ ਸਾਧਾਂ ਨੂੰ ਮੂੰਹ ਨਾਂ ਲੌਣ ਦਾ ਜੇਲ੍ਹ ਵਿੱਚੋਂ ਕੌਮ ਨੂੰ ਸੁਨੇਹਾ ਦਿੱਤਾ ਹੈ।

ਗੁਲਾਮੀ ਵਾਲੀ ਜਿੰਦਗੀ ਦੀ ਭੀਖ ਨਹੀਂ ਮੰਗੀ। ਅੱਜ ਸਿੱਖ ਕੌਮ ਕਿਉਂ ਸੁੱਤੀ ਪਈ ਹੈ ਜੇ ਕਿਤੇ ਟਕੇ ਦਾ ਸਾਧ ਮਾਰਿਆ ਜਾਵੇ ਤਾਂ ਘਰਾਂ ਬਜਾਰਾਂ ਵਿੱਚ ਅੱਗਾਂ ਲੱਗ ਜਾਂਦੀਆਂ ਹਨ ਪਰ ਜੇ ਕਿਸੇ ਬਲਵੰਤ ਸਿੰਘ ਰਾਜੋਆਣਾ ਵਰਗੇ ਕੌਮੀ ਸ਼ੇਰ ਨੂੰ ਬੇਇਨਸਾਫੀ ਹੇਠ ਮੌਤ ਦੀ ਸਜਾ ਸੁਣਾ ਦਿੱਤੀ ਜਾਵੇ ਤਾਂ ਸਿੱਖ ਇਕੱਠੇ ਹੋ ਕੇ, ਭਾਰਤ ਦੀ ਗੂੰਗੀ ਬੋਲੀ ਸਰਕਾਰ ਨੂੰ ਕਨੂੰਨ ਦੇ ਦਾਇਰੇ ਵਿੱਚ ਵੀ ਇਨਸਾਫ ਲਈ ਦਬਾਅ ਨਹੀਂ ਪਾ ਸਕਦੇ। ਅਜਿਹੇ ਨੌ ਜਵਾਨਾਂ ਦੇ ਆਏ ਦਿਨ ਕਤਲ ਅਤੇ ਫਾਸੀਆਂ ਭਾਰਤ ਸਰਕਾਰ ਨੂੰ ਮਹਿੰਗੇ ਪੈਣਗੇ। ਕਾਸ਼ ਸਰਕਾਰ ਇਧਰ ਫੌਰਨ ਧਿਆਂਨ ਦਿੰਦੀ ਹੋਈ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਸਿੰਘਣੀਆਂ ਨੂੰ ਰਿਹਾ ਕਰਕੇ ਭਾਰਤ ਦੇਸ਼ ਤੇ ਤਰਸ ਕਰੇ ਅਤੇ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਬਾਨੀਆਂ ਦੀ ਕਦਰ ਕਰੇ, ਇਸ ਵਿੱਚ ਹੀ ਭਾਰਤ ਦੇਸ਼ ਅਤੇ ਦੇਸ਼ ਵਾਸੀਆਂ ਦਾ ਭਲਾ ਹੈ ਵਰਨਾ ਜਦ ਅੱਗ ਦੇ ਭਾਂਬੜ ਮਚਦੇ ਹਨ ਤਾਂ ਗੁਆਂਢੀ ਵੀ ਲਪੇਟੇ ਜਾਂਦੇ ਹਨ। ਸਿੱਖ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਨਾਂ ਕਿ ਜੁਰਾਇਮ ਪੇਸ਼ਾ। ਇਨਸਾਫ ਲਈ ਲੜਦੀ ਜਰੂਰ ਹੈ ਕਿਉਂਕਿ ਇਹ ਅਧਿਅਕਾਰ ਇੰਨਸਾਫ ਪਸੰਦ ਗੁਰੂਆਂ ਭਗਤਾਂ ਨੇ ਇਸ ਨੂੰ ਬਖਸ਼ਿਆ ਹੈ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਹੁਣ ਸਿੱਖਾਂ ਨਾਲ ਦਗਾ ਕਮਾਉਣ ਦੀ ਥਾਂ ਭਲਾ ਕਮਾਇਆ ਜਾਵੇ ਤਾਂ ਕਿ ਭਾਰਤ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਹੋ ਸਕੇ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top