Share on Facebook

Main News Page

ਗੁਲਜਾਰ ਸਿੰਘ (ਟਾਈਗਰ ਜਥਾ ਯੂਕੇ) ਦਾ ਅਨੰਦੁ ਕਾਰਜ ਜੋ ਕਿ ਇੱਕ ਗੁਰਮਤਿ ਸਮਾਗਮ ਹੋ ਕਿ ਨਿਬੜਿਆ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਦੀ ਭੀ ਭਰਪੂਰ ਨਿੰਦਿਆ ਕੀਤੀ ਗਈ

੧੭-੦੩-੨੦੧੧ ਦਿਨ ਸ਼ਨੀਵਾਰ ਨੂ ਵੀਰ ਗੁਲਜ਼ਾਰ ਸਿੰਘ ਦਾ ਅਨੰਦੁ ਕਾਰਜ ਬੀਬੀ ਮਨਦੀਪ ਕੌਰ ਨਾਲ ਪੂਰਨ ਗੁਰ੍-ਮਰਿਯਾਦਾ ਔਨ੍ਸਾਰ ਹੋਇਆ। ਇਸ ਅਨੰਦੁ ਕਾਰਜ ਦਾ ਸਾਰੇ ਸੰਸਕਾਰ ਪੰਥਿਕ ਰਹਿਤ ਮਰਯਾਦਾ ਔਨ੍ਸਾਰ ਕੀਤੇ ਗਏ। ਅਨੰਦੁ ਕਾਰਜ ਤੋ ਬਾਦ ਲਾਵਾਂ ਦੀ ਵਿਆਖਿਆ ਭਾਈ ਮੋਹਰ ਸਿੰਘ ਚੰਡੀਗੜ੍ਹ ਵਾਲਿਆ ਨੇ ਕੀਤੀ ਅਤੇ ਪਰਮਜੀਤ ਸਿੰਘ ਢਾਡੀ ਜਥੇ ਵੱਲੋ ਦੋ ਕਵਿਤਾ ਪੜੀਆਂ ਗਈਆਂ, ਜਿੰਨ੍ਹਾਂ ਵਿੱਚ ਸਿੱਖਾਂ ਦੇ ਖੰਡੇ ਤੇ ਹੁਣ ਰਾਹੂ-ਕੇਤੁ ਬਹਿ ਗਿਆ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਸੰਬੰਧਤ ਕਵਿਤਾ ਸਾਂਝੀ ਕੀਤੀ ਗਈ।

ਇਸ ਤੋਂ ਤੁਰੰਤ ਬਾਦ ਸਾਰੀ ਸੰਗਤ ਹਾਲ ਵਿਚ ਚਲੇ ਗਈ ਜਿਥੇ ਕਿ ਗੁਰਮਤ ਸੈਮਿਨਾਰ ਆਯੋਜਿਤ ਕੀਤਾ ਹੋਇਆ ਸੀ। ਇਸ ਸੈਮਿਨਾਰ ਵਿਚ ਬਹੁਤ ਵਿਦਵਾਨ ਸੱਜਣਾਂ (ਭਾਈ ਨਿਰਮਲਜੀਤ ਸਿੰਘ ਹਾਂਗ-ਕਾਂਗ, ਵੀਰ ਪਰਮਜੀਤ ਸਿੰਘ ਕੇਸਰੀ, ਗੁਰਬੰਸ ਸਿੰਘ ਅਤੇ ਭਾਈ ਤ੍ਰਿਬੇਦੀ ਸਿੰਘ ਸਲੋਅ) ਨੇ ਸ਼ਮੂਲੀਅਤ ਕੀਤੀ ਅਤੇ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ 'ਤੇ ਸੰਗਤਾਂ ਨੂੰ ਜਾਣਕਾਰੀ ਕਾਰਵਾਈ। ਇਥੇ ਕਾਫੀ ਗੁਰਦਵਾਰਿਆ ਦੇ ਪ੍ਰਬੰਧਕ ਭੀ ਪਹੁੰਚੇ ਹੋਏ ਸਨ ਜਿੰਨਾ ਵਿਚੋ ਸੁਖਦੀਪ ਸਿੰਘ (ਗੁਰਦਵਾਰਾ ਸਿੰਘ ਸਭਾ ਸਾਉਥਾਲ), ਸਮੂਹ ਕੋਮੇਟੀ (ਗੁਰਦਵਾਰਾ ਰਾਮਗੜੀਆ ਸਲੋਅ), ਸੇਵਾ ਸਿੰਘ ਅਤੇ ਨਿਰਮਲਜੀਤ ਸਿੰਘ (ਸਿੰਘ ਸਭਾ ਇੰਟਰਨੈਸ਼ਨਲ)ਸ: ਮੋਹਿੰਦਰ ਸਿੰਘ ਅਤੇ ਭਾਈ ਸੋਹਨ ਸਿੰਘ (ਗੁਰਦਵਾਰਾ ਮੀਰੀ ਪੀਰੀ) , ਭਾਈ ਰਾਜਵੰਤ ਸਿੰਘ (ਮੁਖ ਸੇਵਾਦਾਰ ਕਾਉੰਸਲ ਸ੍ਪੈਨ) ਅਤੇ ਹੋਰ ਬੋਹਤ ਪਤਵੰਤੇ ਸੱਜਣਾਂ ਵੱਲੋਂ ਭਾਈ ਬਲਵੰਤ ਸਿੰਘ ਦੀ ਫਾਂਸੀ ਦੀ ਭੀ ਭਰਪੂਰ ਨਿੰਦਾ ਕਰਕੇ ਆਈ ਸੰਗਤ ਨੂ ਹਿੰਦੋਸਤਾਨ ਵੱਲੋ ਸਿਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਜਾਣੂੰ ਕਰਵਾਇਆ।

ਸਾਰੀ ਆਈ ਸੰਗਤ ਇਹ ਅਨੰਦੁ ਕਾਰਜ ਬਹੁਤ ਹੈਰਾਨੀ ਭਰੀਆਂ ਨਜਰਾਂ ਨਾਲ ਦੇਖ ਰਹੀ ਸੀ ਤੇ ਪੁਛ ਰਹੀ ਸੀ ਕਿ ਇਹ ਅਨੰਦੁ ਕਾਰਜ ਹੈ, ਗੁਰਮਤਿ ਸੇਮਿਨਾਰ ਹੈ ਜਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਮੁੱਖ ਰੱਖ ਕੇ ਕੋਈ ਇੱਕਠ ਕੀਤਾ ਗਿਆ ਹੈ ਤਾਂ ਟਾਈਗਰ ਜਥੇ ਦੇ ਮੈਬਰਾਂ ਵੱਲੋਂ ਬਸ ਇਕੋ ਹੀ ਜਵਾਬ ਦਿੱਤਾ ਜਾ ਰਿਹਾ ਸੀ, ਕਿ ਸਿਰਫ ਆਪ ਜੀ ਦੇ ਕੀਮਤੀ ਸਮੇਂ ਨੂੰ ਗੁਰਮਤਿ ਅਨੁਸਾਰ ਵਰਤਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ, ਅਤੇ ਇਸ ਕਾਰਜ ਨੂੰ ਆਨੰਦਮਈ ਬਣਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।

ਅਖੀਰ ਵਿਚ ਸਰਦਾਰ ਪਰਗਨ ਸਿੰਘ ਅਤੇ ਜਗਰੂਪ ਸਿੰਘ ਹੁਰਾਂ ਨੇ ਸਾਰੀ ਆਈ ਸੰਗਤ ਦਾ ਧੰਨਵਾਦ ਕੀਤਾ।

ਟਾਈਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top