ਅੰਮ੍ਰਿਤਸਰ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਰੋਸ ਵੱਜੋਂ ਦੇਸ਼-ਵਿਦੇਸ਼ ਦੀਆਂ
ਸਿੱਖ ਭਾਵਨਾਵਾਂ ਤੜਪ ਉਠੀਆਂ ਹਨ, ਅਤੇ ਭਾਰਤ ਸਰਕਾਰ ਦੇ ਫੈਂਸਲੇ ਦੀ ਹਰ
ਪਾਸਿਉਂ ਨਿੰਦਾ ਹੋ ਰਹੀ ਹੈ । ਇਸੇ ਮੱਦੇਤੇ ਵਿਰਾਸਤ ਰੇਡਿਉ ਕੈਨੇਡਾ ਵੱਲੋਂ
ਵਿਸ਼ੇਸ਼ ਤੌਰ ਤੇ ਤਿੰਨ ਦਿਨਾ ਲਾਈਵ ਟਾਕ ਸ਼ੋਅ ਕੀਤਾ ਗਿਆ ਜਿਸ ਵਿੱਚ
ਸਮੁੱਚੀਆਂ ਸਰਗਰਮ ਸਿੱਖ ਜਥੇਬੰਦੀਆਂ ਤੇ ਵੀ ਸਵਾਲ ਉਠਿਆ ਜੋ ਕੇਵਲ ਸਿੱਖ
ਨੌਜਵਾਨਾਂ ਦੇ ਰਿਹਾਈ, ਨੌਜਵਾਨੀ ਨੂੰ ਜੇਲ੍ਹਾਂ ਤੋਂ ਛੁਡਵਾਉਣ, 84
ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਜਾਂ ਵਿਧਵਾਵਾਂ ਦੇ ਮੁੜ ਵਸੇਬੇ ਦਾ
ਨਾਮ ਤੇ ਵੱਡੇ ਵੱਡੇ ਫੰਡ ਇਕੱਠੇ ਕਰਦੀਆਂ ਹਨ। ਰਾਜੋਆਣਾ ਦੀ ਭੈਣ ਕਮਲਦੀਪ
ਕੌਰ ਨੇ ਦੱਸਿਆ ਕਿਇਹਨਾਂ 17 ਸਾਲ ਦੇ ਆਰਸੇ ਦੌਰਾਨ ਕਿਸੇ ਵੀ ਸਿੱਖ
ਜਥੇਬੰਦੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਅਤੇ ਪਰਿਵਾਰ ਦੀ ਸਾਰ ਨਹੀਂ ਲਈ,
ਇੱਥੋਂ ਤੱਕ ਕਿ ਉਹਨਾਂ ਦੀ ਜ਼ਮੀਨ ਵੀ ਇਸ ਕੇਸ ਵਿੱਚ ਵਿੱਕ ਗਈ । ਪ੍ਰੋਗਰਾਮ
ਦੇ ਹੋਸਟ ਸ. ਬਲਜਿੰਦਰ ਸਿੰਘ ਟੰਬਰ ਨੇ ਦੱਸਿਆ ਕਿ ਹੁਣ ਕੇਵਲ ਸਿਆਸਤ ਦੀਆਂ
ਰੋਟੀਆਂ ਸੇਕਣ ਖਾਤਿਰ ਇਹ ਅਖੌਤੀ ਸਿੱਖ ਜਥੇਬੰਦੀਆਂ ਹਰ ਦੋ ਮਿੰਟ ਬਾਅਦ
ਰਾਜੋਆਣੇ ਦੇ ਘਰ ਦਾ ਦਰਵਾਜਾ ਖਟਕਾ ਰਹੀਆਂ ਹਨ, ਪਰ ਪਿਛਲੇ 17 ਸਾਲਾਂ ਤੋਂ
ਕੋਈ ਨੁਮਾਇੰਦਾ ਰਾਜੋਆਣੇ ਦੇ ਘਰ ਕਿਉਂ ਨਹੀਂ ਗਿਆ?
ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ
ਤੋਂ ਜੁੜੇ ਸ.
ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਅਫਸੋਸ ਕਿ ਸਾਡੀਆਂ ਬਹੁਤੀਆਂ ਜਥੇਬੰਦੀਆਂ
ਨੇ ਕੇਵਲ 84 ਦੇ ਨਾਮ 'ਤੇ ਮੋਟੀਆਂ ਕਮਾਈਆਂ
ਕੀਤੀਆਂ ਅਤੇ ਆਪਣੇ ਨਾਮ ਹੀ ਚਮਕਾਏ ਹਨ, ਜਦ ਕਿ ਜ਼ਮੀਨੀ ਪੱਧਰ ਤੇ ਜੇਲ੍ਹਾਂ
ਵਿੱਚੋਂ ਨੋਜਵਾਨਾਂ ਨੂੰ ਛਡਾਉਣ ਲਈ ਕੋਈ ਕੰਮ ਨਹੀਂ ਕੀਤਾ ਗਿਆ । ਸ਼ਾਇਦ ਇਹੀ
ਕਾਰਣ ਹੈ ਕਿ ਬਲਵੰਤ ਸਿੰਘ ਰਾਜੌਆਂਣਾ ਨੇ ਇਹੋ ਜਿਹੀਆਂ ਜਥੇਬੰਦੀਆਂ ਤੇ
ਸੰਤ ਸਮਾਜ ਦੇ ਆਗੂਆਂ ਨੂੰ ਮਿਣ ਤੋਂ ਸਾਫ ਮਨ੍ਹਾ ਕਰ ਦਿੱਤਾ । ਇਸ ਤੋਂ
ਇਲਾਵਾ ਵਿਦੇਸ਼ੀ ਸਿੱਖਾਂ ਨੇ ਰੇਡਿਉ ਤੇ ਫੋਨ ਕਰ ਕਰ ਕੇ ਭਾਰਤ ਸਰਕਾਰ ਦੇ
ਸਿੱਖਾਂ ਪ੍ਰਤੀ ਅਪਣਾਏ ਦੋਹਰੇ ਮਾਪਦੰਡ ਦੀ ਸਖਤ ਅਲੋਚਨਾ ਕੀਤੀ€ਸਜ਼ੱ।