Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹੱਥ ਲਿਖਤ ਵਸੀਯਤ

ਮੇਰੀ ਮੌਤ ਤੋ ਬਾਅਦ  ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਸਮਰਪਿਤ ਹੋਣਗੇ।

ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ ‘ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ’ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋਂ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ ਦਿਲ, ਗੁਰਦਾ, ਜਾਂ ਕੋਈ ਵੀ ਅੰਗ ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ, ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ।

ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਓ ਦੇ ਆਪਣੀ ਇੱਛਾ ਅਨੁਸਾਰ ਆਪਣੇ ਘਰਰਿਆਂ ਦੀ ਸਹਿਮਤੀ ਨਾਲ ਲਿਖ ਰਿਹਾ ਹਾਂ। ਇਹ ਵਸੀਅਤ ਮੈ ਆਪਣੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀ ਕੇ ਸਲਵਾਨ ਅਤੇ  ਹੋਰ ਜੇਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top