Share on Facebook

Main News Page

ਭਾਈ ਰਾਜੋਆਣਾ ਦੀ ਫਾਂਸੀ ਸਿੱਖ ਹੋਮਲੈਂਡ ਦੀ ਸਥਾਪਨਾ ਦੀ ਨੀਂਹ ਨੂੰ ਕੰਕਰੀਟ ਪਾ ਕੇ ਪੱਕਾ ਕਰ ਦੇਵੇਗੀ: ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ14 ਮਾਰਚ (ਜਸਬੀਰ ਸਿੰਘ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਭਾਈ ਬਲਵੰਤ ਸਿੰਘ ਰਾਜੇਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਬਾਰੇ ਕਿਹਾ ਹੈ ਕਿ ਨੇਕੀ ਬਦੀ ਦਾ ਯੁੱਧ ਸਦੀਆਂ ਪੁਰਾਣਾ ਹੈ, ਗੁਰੂ ਨਾਨਕ ਸਾਹਿਬ ਵਿਚਾਰਧਾਰਾ ਨੇ ਬਦੀ ਨੂੰ ਹਰਾਉਣ ਲਈ ਭਗਤੀ ਤੇ ਸ਼ਕਤੀ ਦਾ ਸਹਾਰਾ ਅਪਣਾਇਆ ਹੈ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਜੀ, ਕੁਰਬਾਨੀ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਤੇ ਪਿਛੋਕੜ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਸਭ ਇਸੇ ਲੜੀ ਵਿੱਚ ਸਨ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੁਸ਼ਟ ਵਿਚਾਰਧਾਰਾ ਦਾ ਮੁਦੱਈ ਸੀ। ਜਿਸ ਨੇ ਨਿਰਦੋਸ਼ ਸਿੱਖਾਂ ਦਾ ਝੂਠੇ ਮੁਕਾਬਲਿਆਂ ਵਿੱਚ ਘਾਣ ਕੀਤਾ ਭਾਈ ਬਲਵੰਤ ਸਿੰਘ ਰਾਜੇਆਣਾ ਨੇ ਬੇਅੰਤ ਸਿੰਘ ਕੇਸ ਵਿੱਚ ਸਜ਼ਾ ਭੁਗਤਣ ਲਈ ਸ਼ਹੀਦੀ ਦਾ ਜਾਮ ਪੀਣ ਦਾ ਰਾਹ ਚੁਣਿਆ ਹੈ, ਸਿੱਖ ਜਗਤ ਉਸ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਇੰਦਰਾ, ਨਹਿਰੂ ਤੇ ਬਾਦਲ ਪਰਿਵਾਰ ਮਾਇਆ ਤੇ ਚੌਧਰ ਦੇ ਭੁੱਖੇ ਹੋਣ ਕਰਕੇ ਬਦੀ ਨਾਲ ਖੜੇ ਹਨ ਇਸੇ ਕਰਕੇ ਇਨਾਂ ਇਤਿਹਾਸ ਵਿੱਚ ਮੂੰਹ ਕਾਲਾ ਕਰਵਾਇਆ ਹੈ ਅਤੇ ਦੁਨੀਆ ਦੇ ਇਤਿਹਾਸ ਦੇ ਪੰਨਿਆ ਤੇ ਇਹਨਾਂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਯਕੀਨੀ ਹੈ। ਸਿੱਖ ਜਗਤ ਇੰਨਾਂ ਗਦਾਰਾਂ ਨੂੰ ਗੱਦੀਆਂ ਤੋਂ ਪਾਸੇ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਰਾਜੇਆਣਾ ਵਰਗੇ ਸੂਰਬੀਰ ਜੋਧਿਆਂ ਨੂੰ ਕੁਦਰਤ ਵੱਲੋਂ ਬਖਸ਼ਿਆ ਜੀਵਨ ਹੰਢਾਉਣ ਦਾ ਸਦਾ ਹੀ ਅਵਸਰ ਬਣਿਆਂ ਰਹੇ। ਦੋਵੇ ਜੱਥੇਬੰਦੀਆਂ ਨੇ ਕਿਹਾ ਕਿ ਚਪੜਚਿੜੀ ਦਾ ਸੰਦੇਸ਼ ਜਬਰ ਜੁਲਮ ਦੇ ਖਿਲਾਫ ਲੜਨ ਦਾ ਸੀ ਪਰ ਬਾਦਲਕਿਆਂ ਨੇ ਜੁਲਮ ਢਾਹੁਣ ਵਾਲੀ ਧਿਰ ਨਾਲ ਖੜ ਕੇ ਸਿੱਖ ਵਿਚਾਰਧਾਰਾ ਨਾਲ ਗਦਾਰੀ ਕੀਤੀ ਹੈ। ਬੰਦਾ ਸਿੰਘ ਬਹਾਦਰ ਨੇ ਜ਼ਮੀਨ ਹੱਲ ਵਾਹ ਕੇ ਨੂੰ ਦਿੱਤੀ ਸੀ ਪਰ ਬਾਦਲਕਿਆ ਨੇ ਕਿਸਾਨਾਂ ਪਾਸੋਂ ਗੋਬਿੰਦਪੁਰਾ ਵਿਖੇ ਜ਼ਮੀਨਾ ਖੋਹਣ ਦਾ ਕਾਰਜ ਕੀਤਾ ਹੈ ਉਹ ਵੀ ਇਤਿਹਾਸਕਾਰਾਂ ਤੇ ਵਿਦਵਾਨਾਂ ਤੋੰ ਛੁੱਪਿਆ ਨਹੀ ਹੈ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਕਰਾਰ ਦੇਣਾ, ਨੌਜਵਾਨਾਂ ਨੂੰ ਜੇਲਾਂ ਵਿੱਚ ਰੋਲਣਾ, ਸਾਕਾ ਨੀਲਾ ਤਾਰਾ ਸਮੇਂ ਧਰਮ ਯੁੱਧ ਮੋਰਚੇ ਨਾਲ ਗਦਾਰੀ, ਪਾਣੀਆਂ ਦੀ ਲੁੱਟ ਰੋਕਣ ਲਈ ਧਾਰਾ-5 ਰੱਦ ਕਰਨ ਤੋਂ ਭੱਜਣਾ, ਝੂਠੇ ਮੁਕਾਬਲੇ ਬਣਾਉਣ ਵਾਲਿਆਂ ਨੂੰ ਤਰੱਕੀਆਂ ਦੇਣੀਆਂ, 1 ਨਵੰਬਰ 2011 ਨੂੰ ਬਠਿੰਡਾ ਵਿਖੇ ਐਕਟਰ ਤੇ ਐਕਟਰਾਸਾ ਨੂੰ ਨਚਾਉਣਾ, ਦੋਵੇਂ ਹੱਥੀ ਮਾਇਆ ਲੁੱਟਣੀ, ਭਾਈ ਸੋਹਣਜੀਤ ਸਿੰਘ ਵਰਪਾਲ, ਭਾਈ ਕੁਲਵੰਤ ਸਿੰਘ ਵਰਪਾਲ ਦੇ ਪੁਲਿਸ ਹਿਰਾਸਤ ਵਿੱਚ ਹੋਏ ਕਤਲਾਂ ਨੇ ਬਾਦਲਕਿਆ ਦੇ ਸਭ ਮੂੰਹ ਤੇ ਕਾਲਖ ਦਾ ਹੀ ਟਿੱਕਾ ਲਗਾਇਆ ਹੈ।

ਉਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਫਾਂਸੀ ਇੱਕ ਵਾਰ ਫਿਰ ਸੱਚ ਨੂੰ ਫਾਂਸੀ ਮੰਨੀ ਜਾਵੇਗੀ। ਸ਼ਰਮ ਦੀ ਗੱਲ ਹੈ ਕਿ ਦਿੱਲੀ ਕਤਲੇਆਮ ਕਰਨ ਵਾਲੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਨੇ ਵੀ ਸੱਚ ਬੋਲਣ ਦੀ ਹਿੰਮਤ ਨਹੀ ਕੀਤੀ। ਦੋਹਾਂ ਜਥੇਬੰਦੀਆਂ ਨੇ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਨੂੰ ਖਤਮ ਕੀਤੇ ਜਾਣ ਦੀ ਮੰਗ ਕਰਦਿਆ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚੋਂ ਫਾਂਸੀ ਦੀਸ ਸਜਾ ਖਤਮ ਹੋ ਚੁੱਕੀ ਹੈ ਅਤੇ ਭਾਰਤ ਵਰਗੇ ਦੁਨੀਆ ਦੇ ਲੋਕਤੰਤਰ ਦੀ ਪਹਿਲੀ ਕਤਾਰ ਵਿੱਚ ਪਹਿਲੇ ਨੰਬਰ ਤੇ ਮੰਨੇ ਜਾਂਦੇ ਦੇਸ ਵਿੱਚੋਂ ਵੀ ਫਾਂਸੀ ਦੀ ਸਜ਼ਾ ਬਿਨਾਂ ਕਿਸੇ ਦੇਰੀ ਤੋ ਖਤਮ ਕੀਤੀ ਜਾਵੇ।

ਇਸੇ ਤਰਾ ਸਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਨਵੰਬਰ 1984 ਵਿੱਚ ਗੰਨਿਆ ਦੀਆ ਗਲੇਰੀਆ ਵਾਂਗ ਵੱਢਣ ਟੁੱਕਣ ਵਾਲੇ ਕਿਸ਼ੋਰੀ ਲਾਲ ਨੂੰ ਦਿੱਲੀ ਸਰਕਾਰ ਰਿਹਾਅ ਕਰਕੇ ਉਸ ਦੇ ਨਵਾਂ ਜੀਵਨ ਸ਼ੁਰੂ ਕਰਨ ਦੀ ਬਾਤ ਪਾ ਰਹੀ ਹੈ ਜਦ ਕਿ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੇਆਣਾ ਜਿਸ ਨੇ ਭਾਵਨਾ ਦੇ ਵਹਿਣ ਵਿੱਚ ਆ ਕੇ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਸ਼ਮੂਲੀਅਤ ਕੀਤੀ ਸੀ, ਨੂੰ 31ਮਾਰਚ ਨੂੰ ਫਾਂਸੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰ ਦੀ ਖੋਟੀ ਨੀਅਤ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਸਰਕਾਰਾਂ ਦੀ ਇਹ ਦੋਗਲੀ ਨੀਤੀ ਸਾਬਤ ਕਰਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆ ਨਾਲ ਉਨਾ ਚਿਰ ਬੇਇਨਸਾਫੀਆ ਹੁੰਦੀਆ ਹੀ ਰਹਿਣਗੀਆ ਜਿੰਨਾ ਚਿਰ ਤੱਕ ਸਿੱਖ ਆਪਣਾ ਕੋਈ ਵੱਖਰਾ ਹੋਮਲੈਂਡ ਨਹੀ ਬਣਾ ਲੈਦੇ। ਉਹਨਾਂ ਕਿਹਾ ਕਿ ਜੇਕਰ ਸਿੱਖ ਆਪਣੇ ਵੱਖਰੇ ਹੋਮਲੈਂਡ ਦੀ ਗੱਲ ਕਰਦੇ ਹਨ ਤਾਂ ਵੀ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ ਹੈ ਜੋ ਜਿਥੇ ਕੌਂਮਾਤਰੀ ਪੱਧਰ ਦੇ ਕਨੂੰਨਾਂ ਦੀ ਵੀ ਉਲੰਘਣਾ ਹੈ ਉਥੇ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਮਿਲੇ ਬੋਲਣ ਦੇ ਅਧਿਕਾਰ ਦੇ ਵਿਰੁੱਧ ਵੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਪਣੀ ਅਜ਼ਾਦੀ ਬਾਰੇ ਜਰੂਰ ਸੋਚਣਾ ਪਵੇਗਾ ਨਹੀ ਤਾਂ ਪਤਾ ਨਹੀ ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗ ਹੋਰ ਕਈ ਸਿੱਖ ਨੌਜਵਾਨ ਫਾਂਸੀਆ ਤੇ ਇੰਜ ਹੀ ਚੜਦੇ ਰਹਿਣਗੇ। ਉਹਨਾਂ ਕੌਂਮਾਤਰੀ ਪੱਧਰ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਈ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਜਿਥੇ ਵੀ ਸਿੱਖ ਬੈਠੇ ਹਨ ਆਪਣੇ ਆਪਣੇ ਦੇਸ ਦੀ ਸਰਕਾਰ ਤੋ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਦਬਾ ਪਵਾਉਣ ਤਾਂ ਕਿ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ ਲਗਾਈ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top