Share on Facebook

Main News Page

ਕੁੱਝ ਦਿਨ ਪਹਿਲਾਂ ਆਪੂੰ ਬਣੇ ਬ੍ਰਹਮਰਿਸ਼ੀ ਜੀ ਕਲਕੱਤਾ ਗਏ, ਉੱਥੇ ਉਹ ਗੁ. ਬੜਾ ਸਿੱਖ ਸੰਗਤ ਵੀ ਗਏ ਜਿੱਥੇ ਦੇ ਚੇਅਰਮੈਨ ਤਜਿੰਦਰ ਸਿੰਘ ਵਾਲੀਆ ਨੇ ਕੀ ਕਸੀਦੇ ਪੜੇ ਤੇ ਕੀ ਕਿਹਾ ਤੁਸੀਂ ਆਪ ਹੀ ਪ੍ਹੜ ਲਓ ਜੀ। "ਅੱਜ ਸਾਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜਿਨ੍ਹਾਂ ਸੰਤਾਂ ਦੇ ਚਰਨ ਇਸ ਗੁਰਦੁਆਰੇ ਵਿੱਚ ਪਏ ਹਨ, ਉਹ ਆਉਣ ਵਾਲੀ ਪੀੜ੍ਹੀ ਲਈ ਆਪਣੇ ਆਪ ਵਿੱਚ ਇੱਕ ਪ੍ਰਕਾਸ਼ ਪੁੰਜ ਬਣ ਗਿਆ। ਗੁਰਦੁਆਰਾ ਬੜਾ ਸਿੱਖ ਸੰਗਤ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸੁਆਮੀ ਜੀ ਨੂੰ ਨਿਮਰਤਾ ਭਰੇ ਭਾਵ ਨਾਲ ਸੀਸ ਝੁਕਾਉਂਦਾ ਹੈ।"

ਮਾਣ ਸਤਿਕਾਰ ਕਰਨਾ ਮਾੜਾ ਨਹੀਂ, ਪਰ ਹੈਰਾਨੀ ਇਸ ਗੱਲ ਤੇ ਆਉਂਦੀ ਹੈ ਕਿ ਜਿਸ ਵੀ ਤੁੱਕ ਦਾ ਇਹ ਬਾਬੇ ਉਚਾਰਣ ਕਰਦੇ ਨੇ ਤੇ ਅਰਥ ਕਰਦੇ ਨੇ ਦੋਵੇਂ ਹੀ ਗਲਤ, ਚਾਰ ਕੁ ਤੁਕਾਂ ਰਟੀਆਂ ਲਗਦੀਆਂ ਨੇ, ਦਾਸ ਨੇ ਇੱਕ ਦੋ ਵਾਰ ਇਹਨਾਂ ਦੇ ਡੇਰੇ ਫੂਨ ਤੇ ਇਸੇ ਬਾਬਤ ਗਲ ਕਰਨੀ ਚਾਹੀ ਤਾਂ ਅਗੋਂ ਇਕ ਬੀਬੀ ਨੇ ਬਾਬਾ ਜੀ ਨਾਲ ਗਲ ਕਰਨ ਦੇ 2100 ਤੋਂ ਲੈ 5100 ਰੇਟ ਸੁਣਾ ਧਰੇ।

ਬਾਬਾ ਜੀ ਬੜੇ ਦਾਵੇ ਕਰਦੇ ਨੇ ਕੇ ਬੀਜ ਮੰਤਰਾਂ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ, ਪਰ ਨਾ ਤਾਂ ਹਾਲੇ ਤੀਕ ਬਾਬਾ ਜੀ ਦਾ ਆਪਣਾ ਤੇ ਨਾ ਉਨਾਂ ਦੇ ਸਟਾਰ ਪ੍ਰਚਾਰਕ ਹਰਦਿਆਲ ਦਾ ਹੀ ਨਜ਼ਰ ਦਾ ਚਸ਼ਮਾਂ ਲੱਥਾ ਹੈ।

ਦਰਅਸਲ ਦੁਨੀਆਂ ਚ ਦੁਖੀਆਂ ਦੀ ਕਮੀ ਨਹੀ ਹੈ, ਅਸ਼ਾਂਤ ਜੀਓੜਾ ਨੱਠਿਆ ਹੀ ਫਿਰਦਾ ਹੈ। ਅੱਜ ਇਧਰ ਕ੍ਹਲ ਉਧਰ। ਕੋਈ ਭੇਖੀ ਸਿੱਖ ਚਾਰ ਟਕਿਆਂ ਲਈ ਟੀ ਵੀ ਚੈਨਲ ਤੇ ਇਹ ਵੀ ਆਖ ਛੱਡਦਾ ਹੈ, “ਮੈਂ ਰੋਜ਼ ਗੁਰਦੁਆਂਰੇ ਜਾਂਦਾ ਸਾਂ ਕੁਝ ਨਹੀਂ ਮਿਲਿਆ ਸਗੋਂ ਨੁਕਸਾਨ ਹੀ ਹੋਇਆ ਪਰ ਜਦ ਦਾ ਮੈਂ ਇਹ ਨਜ਼ਰ ਸੁਰਖਿਆ ਜੰਤਰ ਪਾਇਆ ਜਾਂ ਰੱਖਿਆ ਹੈ, ਮੈਂ ਮਾਲਾਮਾਲ ਹੋ ਗਿਆਂ”।

ਬਾਝੁ ਗੁਰੁ ਡੁਬਾ ਸੰਸਾਰ

ਸਤਿੰਦਰ ਸਿੰਘ ਮੀਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top