Share on Facebook

Main News Page

ਬਾਬੇ ਨਾਨਕ ਦਾ ਸਿੱਖ ਉਹੀ ਹੋ ਸਕਦਾ ਹੈ ਜੋ ਬਾਬਰ ਨੂੰ ਜ਼ਾਬਰ ਆਖ ਸਕੇ: ਉਪਕਾਰ ਸਿੰਘ ਫਰੀਦਾਬਾਦ

(13 ਮਾਰਚ 2012; ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਲਾ ਦਿਵਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਖੌਤੀ ਪੰਥਕ ਸਰਕਾਰ ਜੋ ਪਾਖੰਡੀ ਸਾਧਾਂ ਦੇ ਜ਼ੋਰ ’ਤੇ ਮੁੜ ਕਾਬਜ਼ ਹੋਣ ਜਾ ਰਹੀ ਹੈ ਉਸ ਨੇ ਹਮੇਸ਼ਾਂ ਸਿੱਖ ਪੰਥ ਨੂੰ ਘਾਣ ਲਗਾਈ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਅਖੌਤੀ ਜੱਥੇਦਾਰ ਬਾਦਲਾਂ ਦੀ ਕਠਪੁਤਲੀ ਹਨ। ਜਿਹੜੀ ਸਰਕਾਰ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੀ ਹੋਵੇ ਅਤੇ ਪੰਥ ਦੇ ਠੇਕੇਦਾਰ ਚੁੱਪ ਬੈਠੇ ਹੋਣ ਤਾਂ ਉਹ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਬਾਬੇ ਨਾਨਕ ਦਾ ਸਿੱਖ ਉਹੀ ਹੋ ਸਕਦਾ ਹੈ ਜੋ ਬਾਬਰ ਨੂੰ ਜ਼ਾਬਰ ਆਖ ਸਕੇ।

ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਸਿੱਖਿਆਵਾਂ ਗੁਰਮਤਿ ਤੋਂ ਬਿਲਕੁਲ ਉਲਟ ਹੈ ਜਿਵੇਂ ਅਕਾਲਪੁਰਖ ਨੂੰ ਛੱਡ ਕੇ ਦੇਵੀ ਦੀ ਪੂਜਾ ਕਰਨੀ, ਮਹਾਂਕਾਲ ਤੇ ਦੇਵੀ ਕਾਲਕਾ ਸਾਡੇ ਮਾਤਾ ਪਿਤਾ ਹਨ, ਮਹਾਂਕਾਲ ਸਾਡਾ ਰਖਵਾਰਾ ਹੈ ਉਸ ਦਾ ਸਿੱਖ ਬਣਨ ਲਈ ਮਦਿਰਾ ਤੇ ਭੰਗ ਪੀਣੀ ਪੈਂਦੀ ਹੈ, ਤੰਤ੍ਰ-ਮੰਤ੍ਰ, ਜਾਦੂ-ਟੋਨਾ, ਵਰ-ਸ਼ਰਾਪ ਵਿਚ ਦ੍ਰਿੜ੍ਹ ਨਿਸ਼ਚਾ ਰਖੋ, ਨੀਵੀਂ ਜਾਤ ਵਾਲਿਆਂ ਨਾਲ ਦੋਸਤੀ ਨਹੀਂ ਕਰਨੀ। ਜੁਆ ਖੇਡੋ, ਝੂਠ ਬੋਲੋ, ਠੱਗੀ ਕਰੋ, ਚੋਰੀ ਕਰੋ, ਰਿਸ਼ਵਤ ਕਰੋ, ਦੂਜਿਆ ਦਾ ਕਤਲ ਕਰੋ, ਧੀਆਂ-ਆਪਣੇ ਮਾਂ-ਪਿਉਂ ਨੂੰ ਧੋਖਾ ਦੇ ਕੇ ਘਰੋਂ ਭੱਜ ਸਕਦੀਆਂ ਹਨ। ਇਸ ਤੋਂ ਇਲਾਵਾ ਹੋਰ ਕਈ ਅਜਿਹੀ ਗੱਲਾਂ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਹਨ ਜਿੰਨ੍ਹਾਂ ਨੂੰ ਅਪਨਾਉਣ ਨਾਲ ਸਿੱਖੀ ਦਾ ਖਾਤਮਾ ਨਿਸ਼ਚਤ ਹੈ।

ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਧਰਮ ਦਾ ਡੰਡਾ ਵਿਖਾਉਣ ਵਾਲੇ ਤਖ਼ਤਾਂ ’ਤੇ ਬੈਠੇ ਜੱਥੇਦਾਰ ਜੋ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਅਸ਼ਲੀਲਤਾ ਨੂੰ ਪਜਾਮਾ ਲਾਹ ਲਾਹ ਕੇ ਮੱਥਾ ਟੇਕਦੇ ਹਨ ਕੀ ਸਪਸ਼ਟ ਕਰਣਗੇ ਕਿ ਮਨੁੱਖਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਦੇ ਨਾਲ ਮਨੁੱਖਤਾ ਨੂੰ ਤਬਾਹ ਕਰਣ ਵਾਲੇ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦਾ ਪ੍ਰਕਾਸ਼ ਤਖ਼ਤਾਂ ’ਤੇ ਕਿਉਂ ਕੀਤਾ ਜਾ ਰਿਹਾ ਹੈ ? ਜੇ ਅਖੌਤੀ ਦਸਮ ਗ੍ਰੰਥ ਨੂੰ ਜ਼ਬਰਨ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰ ਦਿੱਤਾ ਗਿਆ ਤਾਂ ਇਸ ਦੀਆਂ ਗੰਦੀ ਤੇ ਅਸ਼ਲੀਲਤਾ ਭਰਪੂਰ ਸਿੱਖਿਆਵਾਂ ਸਿੱਖੀ ਦਾ ਅਨਖਿੜਵਾਂ ਅੰਗ ਹੋਣਗੀਆਂ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕੀ ਸਿੱਖ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿਚ ਦਰਜ਼ ਅਸ਼ਲੀਲਤਾ ਅਤੇ ਗੁਰਮਤਿ ਵਿਰੋਧੀ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਲਈ ਤਿਆਰ ਹਨ ? ਜੇ ਨਹੀਂ ਤਾਂ ਇਸ ਗੁਰਮਤਿ ਵਿਰੋਧੀ ਗ੍ਰੰਥ ਦੀ ਸੱਚਾਈ ਸੰਗਤਾਂ ਸਾਹਮਣੇ ਲਿਆਉਣਾ ਸਾਡਾ ਸਭ ਦਾ ਫਰਜ਼ ਹੈ। ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ।

ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਗੁਰਸਿੱਖ ਫੈਮਿਲ਼ੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top