Share on Facebook

Main News Page

ਅੰਮ੍ਰਿਤਸਰ ਵਿਖੇ ਬੀਜ ਮੰਤਰ ਦੁਆਰਾ ਹਰ ਇਲਾਜ ਕਰਨ ਦਾ ਦਾਅਵਾ ਕਰਨ ਵਾਲਾ ਸ੍ਰੀ ਕੁਮਾਰ ਸੁਆਮੀ ਪਿੰਗਲਵਾੜੇ ਕਿਉਂ ਨਹੀਂ ਜਾ ਆਉਂਦਾ?: ਇੱਕਵਾਕ ਸਿੰਘ ਪੱਟੀ

ਅੰਮ੍ਰਿਤਸਰ ਵਿੱਚ ਪਹੁੰਚੇ ਕੁਮਾਰ ਸੁਆਮੀ ਲਗਾਤਾਰ ਵਿਾਵਦਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ, ਜ਼ਿਕਰਯੋਗ ਹੈ ਕਿ ਉਸ ਵੱਲੋਂ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਬੀਜ ਮੰਤਰਾਂ ਦੁਆਰਾ ਹਰ ਤਰ੍ਹਾਂ ਦੇ ਦੁੱਖ ਅਤੇ ਰੋਗ ਠੀਕ ਹੋ ਜਾਂਦੇ ਹਨ । ਇਸ ਬਾਰੇ ਪਹਿਲਾਂ ਉਹ ਬਾਲਮੀਕੀ ਸਮਾਜ ਦੇ ਆਗੂਆਂ ਨੂੰ ਜੁਆਬਦੇਹ ਨਾ ਹੋ ਸਕਿਆ ਅਤੇ ਹੁਣ ਨੌਜਵਾਨ ਸਿੱਖ ਆਗੂ ਅਤੇ ਗੁਰੂ ਨਾਨਕ ਮਿਸ਼ਨ ਥੂਥ ਕਲੱਬ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ ਪੱਟੀ ਵੱਲੋਂ ਉਸ ਵੱਲੋਂ ਬੀਜ ਮੰਤਰਾਂ ਦੁਆਰਾ ਰੋਗਾਂ ਨੂੰ ਠੀਕ ਕਰਨ ਦੇ ਦਾਅਵਿਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਸੱਚ ਵਿੱਚ ਹੀ ਉਸ ਕੋਲ ਕੋਈ ਸ਼ਕਤੀ ਹੈ ਤਾਂ ਉਹ ਅੰਮ੍ਰਿਤਸਰ ਵਿੱਚ ਹੀ ਸਥਿਤ ਬੀਮਾਰਾਂ, ਰੋਗੀਆਂ, ਅਤੇ ਅਪਾਹਜਾਂ ਦੀ ਮੱਦਦ ਲਈ ਪਿੰਗਲਵਾੜੇ ਕਿਉਂ ਨਾ ਜਾ ਕੇ ਆਉਂਦਾ ਤਾਂ ਕਿ ਆਪਣੇ ਬੀਜ ਮੰਤਰਾਂ ਰਾਹੀਂ ਮਾਨਵਤਾ ਦੇ ਭਲੇ ਲਈ ਉਹਨਾਂ ਨੂੰ ਰੋਗ ਮੁਕਤ ਕੀਤਾ ਜਾ ਸਕੇ।

ਸ. ਪੱਟੀ ਨੇ ਕਿਹਾ ਇਹੋ ਜਿਹਾ ਪਾਖੰਡ ਕੇਵਲ ਪੈਸੇ ਦੇ ਧਨੀ ਲੋਕਾਂ ਵਿੱਚ ਆਪਣਾ ਮੰਤਰ ਵੇਚ ਕੇ ਦੌਲਤ ਅਤੇ ਸ਼ੌਅਰਤ ਕਮਾਉਣਾ ਹੀ ਹੈ ਇਸ ਤੋਂ ਵੱਧ ਕੁੱਝ ਨਹੀਂ । ਇਹੋ ਜਿਹੇ ਅੰਧ-ਵਿਸ਼ਵਾਸ਼ ਫੈਲਾ ਕੇ ਸਮਾਜ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ ਗੁੰਮਰਾਹ ਕਰਨ ਵਾਲਿਆਂ ਵਿਰੁੱਧ ਕਾਨੂੰਨੀਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਖੇ ਉਹਨਾਂ ਨਾਲ ਸ. ਦਮਨਦੀਪ ਸਿੰਘ, ਸ. ਕੁਲਦੀਪ ਸਿੰਘ, ਰਾਜਾ ਹੰਸਪਾਲ ਆਦਿਕ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top