Share on Facebook

Main News Page

ਤੁਸੀਂ ਕਿਸਦੇ ਸਿੱਖ ਹੋ?

ਅੱਜ ਕੁੱਝ ਵਿਦਵਾਨ ਅਖਵਾਂਉਣ ਵਾਲੇ ਸਜਣਾਂ ਦੇ ਲੇਖਾਂ ਵਿੱਚ ਸ਼ਬਦਾਵਲੀ ਇੰਨੇ ਨਿਚਲੇ ਪਧੱਰ ਤਕ ਗਿਰ ਚੁਕੀ ਹੈ, ਕਿ ਇਨਾਂ ਦੇ ਲੇਖਾਂ ਨੂੰ ਪੜ੍ਹ ਕੇ ਇਹ ਲਗਦਾ ਹੈ ਕਿ ਜੇ ਇਹ ਵਿਦਵਾਨ ਅਤੇ ਜਾਗਰੂਕ ਹਨ, ਫੇਰ ਮੂਰਖ ਅਤੇ ਅਨਪੜ੍ਹ ਕਿਸਨੂੰ ਕਹਿਆ ਜਾਂਦਾ ਹੋਵੇਗਾ? ਇਹ ਅਖੌਤੀ ਵਿਦਵਾਨ ਆਪਣੇ ਪੱਖ (ਭਾਂਵੇ ਉਹ ਸਹੀ ਹੋਵੇ ਜਾਂ ਗਲਤ) ਨੂੰ ਜਿਉਂਦਾ ਰੱਖਣ ਲਈ, ਕਿਸੇ ਵੀ ਵਿਦਵਾਨ ਅਤੇ ਸ਼ਖਸ਼ਿਯਤ ਦੀ ਪੱਗ ਲਾਉਣ ਲਈ ਡਾਂਗਾਂ ਲੈ ਕਿ ਤਿਆਰ ਬਰ ਤਿਆਰ ਖੜੇ ਰਹਿੰਦੇ ਹਨ। ਕਿਸੇ ਇਕ ਵਿਦਵਾਨ ਜਾਂ ਪੰਥ ਦਰਦੀ ਨੂੰ ਨੀਵਾਂ ਵਖਾਉਣ ਲਈ ਧੱੜੇਬੰਦੀ ਕਰਕੇ ਉਸ ਬਾਰੇ ਬਹੁਤ ਹੀ ਅਭੱਦਰ ਅਤੇ ਅਸਭਿਅਕ ਸ਼ਬਦਾਵਲੀ ਵਰਤਦੇ ਨੇ।

ਇਨ੍ਹਾਂ ਵਿਚੋਂ ਇਕ ਤਾਂ, ਅਕਾਲ ਤਖਤ ਨੂੰ ਇੱਟਾਂ ਗਾਰੇ ਅਤੇ ਹੁਣ ਭਿੱਟ ਹੋਏ ਸਰੀਏ ਦੀ ਬਣੀ ਈਮਾਰਤ ਕਹਿੰਦਾ ਹੈ, ਅਤੇ ਦੂਜਾ ਡੋਨੇਸ਼ਨ ਮੰਗ ਕੇ ਅਪਣੀ ਵੇਬਸਾਈਟ ਚਲਾ ਕੇ, ਹਰ ਵਿਦਵਾਨ ਦੀ ਪੱਗ ਉਤਾਰਨ ਲਈ ਕੈਨੇਡਾ ਦਾ ਸਭ ਤੋਂ ਝੁਝਾਰੂ ਸਿੱਖ ਅਖਵਾਉਦਾ ਹੇ। ਪੰਥ ਦੇ ਵਰਿਸ਼ਠ ਵਿਦਵਾਨ ਸੁਰਜੀਤ ਸਿੰਘ ਮਿਸ਼ਨਰੀ ਹੋਣ ਭਾਂਵੇ ਅਮਰ ਜੀਤ ਸਿੰਘ ਚੰਦੀ। ਤੱਤ ਗੁਰਮਤਿ ਪਰਿਵਾਰ ਹੋਵੇ ਭਾਂਵੇ ਹਰਦੇਵ ਸਿੰਘ ਜੰਮੂ। ਪ੍ਰੋਫੇਸਰ ਦਰਸ਼ਨ ਸਿੰਘ ਹੋਣ ਭਾਂਵੇ ਮੇਰੇ ਵਰਗਾ ਛੋਟਾ ਜਿਹਾ ਬੰਦਾ। ਡਾ. ਹਰਜਿੰਦਰ ਸਿੰਘ ਦਿਲਗੀਰ ਹੋਣ ਜਾਂ ਪ੍ਰੋਫੈਸਰ ਕੰਵਲ ਦੀਪ ਸਿੰਘ। ਖਾਲਸਾ ਨੀਉਜ ਹੋਵੇ ਭਾਵੇਂ ਕੋਈ ਹੋਰ। ਇਹ ਹਰ ਸਿੱਖ ਨੂੰ ਬਿਪਰ ਜੀ ਅਤੇ ਲੂਲਾ ਲੰਗੜਾ ਅਤੇ ਪਤਾ ਨਹੀਂ ਹੋਰ ਕੀ ਕੀ ਕਹਿ ਕੇ ਸੰਬੋਧਿਤ ਕਰਦੇ ਰਹਿੰਦੇ ਨੇ। ਸਿਰਫ ਇਸ ਲਈ ਕਿ ਕੋਈ ਇਨ੍ਹਾਂ ਦੇ ਨਾਸਤਿਕ ਵੀਚਾਰਾਂ ਦਾ ਖੰਡਨ ਨਾਂ ਕਰੇ। ਇਹ ਦੂਜੇ ਪੰਥ ਦਰਦੀਆਂ ਨੂੰ "ਬਿਪਰ", "ਸੰਪ੍ਰਦਾਈ" ਅਤੇ "ਡੇਰੇਵਾਲਾ" ਕਹਿਂਦੇ ਨੇ, ਲੇਕਿਨ ਆਪ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਬਾਰੇ ਜ਼ਹਿਰ ਸੁੱਟਦੇ ਨਜ਼ਰ ਆਂਉਦੇ ਨੇ। ਇਨ੍ਹਾਂ ਦੇ ਮਨਾਂ ਵਿੱਚ ਨਾਂ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਸਤਿਕਾਰ ਹੈ, ਨਾਂ ਝੰਡੇ ਬੂੰਗਿਆਂ ਦੀ ਕੋਈ ਜਗਹ ਹੈ, ਤੇ ਨਾਂ ਹੀ ਇਹ ਸਿੱਖ ਰਹਿਤ ਮਰਿਯਾਦਾ ਨੂੰ ਮੰਨਦੇ ਹਨ। ਸਿੱਖ ਵਲੋਂ ਆਪਣੇ ਗੁਰੂ ਅਗੇ ਕੀਤੀ ਗਈ "ਅਰਦਾਸ" ਦਾ ਇਹ ਮਜ਼ਾਕ ਉਡਾਉਂਦੇ ਤੇ ਉਸ ਨੂੰ ਇਕ ਫਕੋਸਲਾ ਕਹਿੰਦੇ ਹਨ।

Mockery of Jaap Sahib by Gurcharan Brar Jeonwala
ਜਾਪ ਸਾਹਿਬ, ਗੁਰਬਾਣੀ ਨਹੀਂ, ਪਰ ਕਿਸੀ ਲਿਖਤ ਨੂੰ ਤੋੜ ਮਰੋੜ ਕੇ ਗਲਤ ਰੰਗਤ ਦੇਣੀ, ਬੇਹੂਦਾਪਨ ਹੈ, ਮੂਰਖਤਾ ਹੈ

ਇਨ੍ਹਾਂ ਵਿੱਚੋਂ ਇੱਕ ਜੋ ਜਾਪ ਦੀਆਂ ਪੈਰੋਡੀਆਂ ਬਣਾਂਉਦਾ ਹੈ, ਉਸ ਦੀ ਸ਼ਬਦਾਵਲੀ ਦੀ ਇਕ ਵਾਂਗੀ ਵੇਖੋ ਜੀ-

ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਕਰਨ ਨੂੰ ਜਾਪ।
ਜਾਪੋ ਜਾਪੀ ਜਾਪ ਮੇ ਜਾਪ ਜਾਪ ਮੇ ਜਾਪ।

ਚਾਚਰੀ ਛੰਦ॥
ਨਾ ਭਿੰਡੀ ਹੈ ਨਾ ਤੋਰੀ। ਨਾ ਆਲੂ ਹੈ ਨਾ ਚੋਰੀ॥
ਨਾ ਗੰਨਾ ਹੈ ਨਾ ਛੱਲੀ। ਨਾ ਕਣਕ ਹੈ ਨਾ ਬੱਲੀ॥
ਨਾ ਕੱਦੂ ਹੈ ਨਾ ਘੀਆ। ਨਾ ਮਿਰਚੀ ਹੈ ਨਾ ਬੀਆ॥
ਨਾ ਕਰੇਲਾ ਹੈ ਨਾ ਮੇਲਾ। ਨਾ ਸਰੋਂ ਹੈ ਨਾ ਤੇਲਾ॥ 100॥
ਨਾ ਤਪਤ ਹੈ ਨਾ ਹਾੜ। ਨਾ ਬਰਖਾ ਹੈ ਨਾ ਭਾਦੋਂ॥
ਨਾ ਕੰਮ ਹੈ ਨਾ ਸੌਣ। ਨਾ ਖੂਹ ਹੈ ਨਾ ਮੌਣ॥
ਨਾ ਮੰਜਾ ਹੈ ਨਾ ਸੂਤਰ। ਨਾ ਮੱਝ ਹੈ ਨਾ ਭੂਤਰ॥
ਨਾ ਖੁਰਲੀ ਹੈ ਨਾ ਪੱਠੈ। ਨਾ ਗੰਨਾ ਹੈ ਨਾ ਸੱਠੇ॥ 101॥
ਨਾ ਕਪਾਹ ਹੈ ਨਾ ਟੀਂਡੇ। ਨਾ ਮੀਂਹ ਹੈ ਨ ਬੀਂਡੇ॥
ਨਾ ਟਰੈਕਟਰ ਹੈ ਨਾ ਟਰਾਲੀ। ਨਾ ਪੈਸਾ ਹੈ ਜੇਭ ਖਾਲੀ॥
ਨਾ ਤਵਾਇਫ ਹੈ ਨਾ ਸ਼ਰਾਬ। ਨਾ ਮੀਟ ਹੈ ਨਾ ਕਬਾਬ॥
ਨਾ ਜਮੀਨ ਹੈ ਨਾ ਅਫੀਮ। ਨਾ ਈਟ ਹੈ ਨਾ ਢੀਮ॥102॥

॥ਬਿਖੜਾ ਛੰਦ॥
ਨਮਸਤੰਗ ਚੱਕਰੇ। ਨਮਸਤੰਗ ਬੱਕਰੇ॥
ਨਮਸਤੰਗ ਅੱਕਰੇ। ਨਮਸਤੰਗ ਅੱਖਰੇ॥
ਨਮਸਤੰਗ ਪਟੋਲੇ। ਨਮਸਤੰਗ ਛੋਲੇ॥
ਨਮਸਤੰਗ ਮਾਸੇ। ਨਮਸਤੰਗ ਖਾਸੇ॥
ਨਮਸਤੰਗ ਪ੍ਰਾਣੀ । ਨਮਸਤੰਗ ਖਾਣੀ॥
ਨਮਸਤੰਗ ਦੁਰਗਾ। ਨਮਸਤੰਗ ਮੁਰਗਾ॥
ਨਮਸਤੰਗ ਮਹੱਪ। ਨਮਸਤੰਗ ਮਲੱਪ॥
ਨਮਸਤੰਗ ਗੱਪ। ਨਮਸਤੰਗ ਠੱਪ॥
ਨਮਸਤੰਗ ਤੇਗ। ਨਮਸਤੰਗ ਵੇਗ॥
ਨਮਸਤੰਗ ਜੱਟ। ਨਮਸਤੰਗ ਪੱਟ॥
ਨਮਸਤੰਗ ਹੀਰ। ਨਮਸਤੰਗ ਝੀਰ॥
ਨਮਸਤੰਗ ਹੇਮਕੁੰਟ। ਨਮਸਤੰਗ ਭਸੁੰਡ (ਰਿਖੀ)॥
ਨਮਸਤੰਗ ਸ਼ੇਰ ਦੀ ਖੱਲ। ਨਮਸਤੰਗ ਬ੍ਰਾਹਮਣ॥
ਨਮਸਤੰਗ ਸੂਰ। ਨਮਸਤੰਗ ਗਊ॥
ਨਮਸਤੰਗ ਵੱਛਾ। ਨਮਸਤੰਗ ਅੱਛਾ॥

ਤੱਤ ਗੁਰਮਤਿ ਪ੍ਰੀਵਾਰ ਵਾਲੇ ਹਰਦੇਵ ਸਿੰਘ ਜੰਮੂ ਵਾਂਗੂ ਬਿਮਾਰ ਹਨ, ਲੰਗੜੇ-ਲੂਲੇ ਹਨ, ਅਪਾਹਜ ਹਨ ਤੁਰ ਫਿਰ ਨਹੀਂ ਸਕਦੇ ਤੇ ਬੰਦ ਕਮਰੇ ਵਿਚ ਬੈਠੇ ਹੀ ਇੰਟਰਨੈਟ ਤੇ ਦਿਲ ਦੀ ਭੜਾਸ ਕੱਢਣ ਜੋਗਰੇ ਹਨ। ਉਨ੍ਹਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਤੇ ਬਸ ਹਰ ਇਕ ਦੇ,ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈਵਾਂਗੂ ਹਰ ਵਕਤ ਮੁੱਖ ਸਲਾਹਰਕਾਰ ਆਪੇ ਨਿਯੁਕਤ ਹੋ ਜਾਂਦੇ ਹਨ।

......ਮੇਰੇ ਪਿੰਡ ਅੱਜ ਬਿਜਲੀ ਨਹੀਂ ਤੇ ਕੋਇਲਿਆਂ ਵਾਲੀ ਪਰਿਸ ਗਰਮ ਕਰਕੇ, ਲੋਕਾਂ ਦੇ ਕਛਿਹਰੇ ਪਰਿਸ ਕਰਨ ਲੱਗਿਆ ਹਾਂ ਕਈਆਂ ਦੇ ਕਛਿਹਰਿਆਂ ਨੂੰ ਸੇਕ ਜਰੂਰ ਲੱਗੇਗਾ।

ਪੇਸ਼ ਤੁਸੀਂ ਸੱਚੇ ਅਕਾਲ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਮੂਹਰੇ ਹੋਏ। ਕੀ ਉਸ ਨੇ ਤੁਹਾਡੀ ਫਰਿਯਾਦ ਸੁਣੀ? ਜੇ ਸੁਣੀ ਤਾਂ ਫਿਰ ਤੁਹਾਨੂੰ ਉਸ ਨੇ ਆਪਣੇ ਪੰਥ ਵਿਚ ਰੱਖ ਕੇ ਅਕਲ ਦੇ ਅੰਧੇ ਲੋਕਾਂ ਨੂੰ ਇਹ ਅਕਲ ਕਿਉਂ ਨਹੀਂ ਦਿੱਤੀ ਕਿ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖਤ ਤੋਂ ਦਿਤਾ ਅਦੇਸ਼ ਗਲਤ ਤੇ ਇਸ ਨੂੰ ਪ੍ਰਵਾਨ ਨਾ ਕੀਤਾ ਜਾਵੇ?

ਦੂਜੇ ਨਾਸਤਿਕ ਸੰਪਾਦਕ ਦੀ ਸ਼ਬਦਾਵਲੀ ਤੇ ਵੀ ਨਜਰ ਮਾਰੋ ਜੀ -

.........ਨਵੇਂ ਬਿਪਰ ਜੀ ਨੇ ਹੁਣੇ ਹੀ ਇੱਕ ਕਾਰ ਸੇਵਾ ਦੀ ਫੋਟੋ ਆਪਣੀ ਇੱਕ ਲਿਖਤ ਨਾਲ ਛਪਵਾਈ ਹੈ ਜਿਸ ਵਿੱਚ ਕੇ ਕਾਫੀ ਸਾਰਾ ਸਰੀਆ ਲੱਗਾ ਹੋਇਆ ਵੀ ਨਜਰ ਆਉਂਦਾ ਹੈ। ਇਹ ਨਹੀਂ ਪਤਾ ਕਿ ਇਹ ਸਰੀਆਂ ਵੀ ਆਪਣੇ ਕੋਲੋਂ ਹੀ ਤਿਆਰ ਕੀਤਾ ਹੈ ਜਾਂ ਕਿ ਬਾਹਰੋਂ ਕਿਤੇ ਮਜਦੂਰਾਂ ਦੇ ਹੱਥਾਂ ਦਾ ਭਿੱਟਿਆ ਹੋਇਆ ਤਾਂ ਨਹੀਂ ਲੱਗ ਗਿਆ? ਵੱਡੇ ਬਿਪਰ ਦੀ ਲਿਖਤ ਅਨੁਸਾਰ ਤਾਂ ਕਿਸੇ ਰਾਜ ਮਿਸਤਰੀ ਦੇ ਹੱਥ ਲੱਗਣ ਨਾਲ ਤਾਂ ਇਹ ਭਿੱਟਿਆ ਜਾਣਾ ਸੀ ਭਾਵ ਕਿ ਪੂਰਾ ਪਵਿੱਤਰ ਨਹੀਂ ਸੀ ਰਹਿਣਾ। ਪਰ ਇਸ ਕਾਰ ਸੇਵਾ ਵਿੱਚ ਪਤਾ ਨਹੀਂ ਕਿ ਕਿਸੇ ਮਿਸਤਰੀ ਨੇ ਹੱਥ ਲਾਇਆ ਹੈ ਜਾਂ ਬਾਬਿਆਂ ਨੇ ਆਪ ਹੀ ਬਣਾਇਆ ਹੈ......

..........ਜੇ ਕਰ ਕੁੱਝ ਦਿਨ ਮੂੰਹ ਵਿਚੋਂ ਝੱਗ ਨਾ ਸੁੱਟਣ ਤਾਂ ਸ਼ਾਇਦ ਹਾਜਮਾਂ ਖਰਾਬ ਹੋਣ ਦਾ ਡਰ ਹੋਵੇ। ਇਸ ਬਿਪਰ ਜੀ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਵਰਗੇ ਬਿਪਰਾਂ ਦੀ ਪਿਛਲੇ ਲਗਭਗ 15 ਸਾਲਾਂ ਵਿੱਚ ਰਤੀ ਭਰ ਵੀ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਅਗਾਂਹ ਨੂੰ ਕਦੀ ਕਰਾਂਗੇ।

ਮਜੇ ਦੀ ਗਲ ਇਹ ਹੈ ਕਿ ਅਕਾਲ ਤਖਤ ਨੂੰ ਇਠਾਂ ਗਾਰੇ ਅਤੇ ਭਿੱਟੇ ਹੋਏ ਸਰਿਏ ਨਾਲ ਬਣੀ ਈਮਾਰਤ ਕਹਿਨ ਵਾਲੇ ਸੰਪਾਦਕ ਅਤੇ ਡੋਨੇਸ਼ਨ ਮੰਗ ਕੇ ਅਪਣੀ ਵੈਬਸਾਈਟ ਚਲਾਉਣ ਵਾਲੇ ਇਨ੍ਹਾਂ ਨਾਸਤਿਕ ਵੀਚਾਰਧਾਰਾ ਵਾਲੇ ਸੰਪਾਦਕਾਂ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਸੀ ਤੇ ਇਕ ਦੂਜੇ ਦੀ ਲਿਖਤ ਆਪਣੀ ਵੇਬਸਾਈਟ 'ਤੇ ਨਹੀਂ ਛਾਪਦੇ ਸਨ, ਹੁਣ ਆਪਣੇ ਪੱਖ ਨੂੰ ਸਹੀ ਸਾਬਿਤ ਕਰਣ ਲਈ ਇਹ ਇਕ ਦੂਜੇ ਦੀਆਂ ਲਿਖਤਾਂ ਨੂੰ ਛਾਪ ਕੇ ਦੂਜਿਆਂ ਪੰਥ ਦਰਦੀਆਂ ਦੀ ਪੱਤ ਰੋਲਣ ਦੀ ਮੁਹਿੰਮ ਚਲਾ ਰਹੇ ਨੇ।

ਇਨ੍ਹਾਂ ਨਾਸਤਿਕਾਂ ਕੋਲੋਂ ਕੋਈ ਇਹ ਪੁਛੇ, ਕਿ - ਗੁਰੂ ਗ੍ਰੰਥ ਸਾਹਿਬ ਜੀ ਤੇ ਤੁਸੀਂ ਬਹਿਸਾਂ ਪਬਲਿਸ਼ ਕਰਦੇ ਹੋ, ਤੇ ਉਸ ਦੇ ਮੌਜੂਦਾ ਸਰੂਪ ਤੇ ਕਿੰਤੂ ਕਰਦੇ ਹੋ। ਅਕਾਲ ਬੂੰਗੇ ਨੂੰ ਤੁਸੀ ਇੰਟਾਂ ਗਾਰੇ ਅਤੇ ਭਿੱਟੇ ਹੋਏ ਸਰਿਏ ਨਾਲ ਬਣੀ ਈਮਾਰਤ ਕਹਿੰਦੇ ਹੋ। ਨੀਸ਼ਾਨ ਸਾਹਿਬ ਦੀ ਤੁਹਾਨੂੰ ਕੋਈ ਅਹਿਮਿਯਤ ਨਹੀਂ। ਅਰਦਾਸ ਨੂੰ ਤੁਸੀਂ ਇੱਕ ਢਕੋਸਲਾ ਕਹਿੰਦੇ ਹੋ ਅਤੇ ਉਸ ਦਾ ਮਜ਼ਕ ਉਡਾਉਦੇ ਹੋ । ਤੇ ਫੇਰ "ਤੁਸੀਂ ਸਿੱਖ ਕਿਸਦੇ ਹੋ?"

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top