Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਤੋਂ ਬਾਅਦ ਸਿੱਖ ਕੌਮ ਨੂੰ ਯਾਦ ਆਈ ਭਾਈ ਰਾਜੋਆਣੀ ਦੀ ਵਸੀਅਤ

ਚੰਡੀਗੜ, 13 ਮਾਰਚ (ਗੁਰਪ੍ਰੀਤ ਮਹਿਕ): ਬਹੁ ਚਰਚਿੱਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਮਣਾ ਕਰ ਰਹੇ ਕੇਂਦਰੀ ਜੇਲ ਪਟਿਆਲਾ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਤੋ ਬਾਅਦ ਸਿੱਖ ਕੌਮ ਨੂੰ ਭਾਈ ਰਾਜੋਆਣਾ ਦੀ 17 ਜੂਨ, 2008 ਨੂੰ ਘੋਸ਼ਿਤ ਉਹ ਵਸੀਅਤ ਯਾਦ ਆ ਰਹੀ ਹੈ ਜਿਸ ਵਿਚ ਉਨਾ ਕਿਹਾ ਕਿ ਮੇਰੀ ਮੌਤ ਤੋ ਬਾਅਦ  ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ’ ਨੂੰ ਸਮਰਪਿਤ ਹੋਣਗੇ। 

ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ ‘ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ’ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋਂ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ ਦਿਲ, ਗੁਰਦਾ, ਜਾਂ ਕੋਈ ਵੀ ਅੰਗ ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ, ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ। ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਓ ਦੇ ਆਪਣੀ ਇੱਛਾ ਅਨੁਸਾਰ ਆਪਣੇ ਘਰਰਿਆਂ ਦੀ ਸਹਿਮਤੀ ਨਾਲ ਲਿਖ ਰਿਹਾ ਹਾਂ। ਇਹ ਵਸੀਅਤ ਮੈ ਆਪਣੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀ ਕੇ ਸਲਵਾਨ ਅਤੇ  ਹੋਰ ਜੇਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।

ਜਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਮਣੇ ਆਈ ਹੈ। ਭਾਈ ਰਾਜੋਆਣਾ ਨੇ ਉਨਾਂ ਨੂੰ ਸੁਣਾਈ ਫਾਂਸੀ ਦੀ ਸਜਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top