Share on Facebook

Main News Page

ਗੁਰਚਰਨਜੀਤ ਸਿੰਘ ਲਾਂਬਾ ਦੀ ਕਹੀ ਗੱਲ ਕਿ ਸਾਰੇ ਸੰਸਾਰ ਦੇ ਸਿੱਖਾਂ ਨੇ ਹੁਕਮਨਾਮਾ ਰੱਦ ਕਰ ਦਿੱਤਾ ਹੈ, ਹਰ ਰੋਜ਼, ਹਰ ਜਗ੍ਹਾ ਠੀਕ ਸਿੱਧ ਹੋ ਰਹੀ ਹੈ

ਟੀ.ਵੀ ਚੈਨਲ ਪੀ.ਟੀ.ਸੀ. 'ਤੇ ਗੁਰਚਰਨਜੀਤ ਸਿੰਘ ਲਾਂਬਾ ਦੀ ਕਹੀ ਗੱਲ ਕਿ ਸਾਰੇ ਸੰਸਾਰ ਦੇ ਸਿੱਖਾਂ ਨੇ ਹੁਕਮਨਾਮਾ ਰੱਦ ਕਰ ਦਿੱਤਾ ਹੈ, ਹਰ ਰੋਜ਼, ਹਰ ਜਗ੍ਹਾ ਠੀਕ ਸਿੱਧ ਹੋ ਰਹੀ ਹੈ।

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ {ਪੰਨਾ 953}
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥ {ਪੰਨਾ 1283}

3 ਮਾਰਚ 2012 ਪ੍ਰੋ. ਦਰਸ਼ਨ ਸਿੰਘ ਜੀ ਸਟਾਕਹੋਮ ਸਵੀਡਨ 'ਤੇ ਸਿੱਖ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

3 ਮਾਰਚ ਦਿਨ ਸ਼ਨਿਚਰਵਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਭਗਤ ਕਬੀਰ ਜੀ ਦੇ ਗਉੜੀ ਰਾਗ ਵਿੱਚ ਪਾਵਨ ਅੰਕ 324 'ਤੇ ਸੁਸ਼ੋਭਿਤ ਸ਼ਬਦ ਦਾ ਕੀਰਤਨ ਅਤੇ ਵਿਆਖਿਆ ਕੀਤੀ। ਕੀਰਤਨ ਦਾ ਵਿਸ਼ਾ "ਬਾਣੀ ਗੁਰੂ ਗੁਰੂ ਹੈ ਬਾਣੀ" ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਉਨ੍ਹਾਂ ਨੇ

ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਹਮ ਅਪਤਹ ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥ ਹਮ ਮੰਦੇ ਮੰਦੇ ਮਨ ਮਾਹੀ ॥ ਸਾਝ ਪਾਤਿ ਕਾਹੂ ਸਿਉ ਨਾਹੀ ॥੨॥ ਪਤਿ ਅਪਤਿ ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥ ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥ {ਪੰਨਾ 324}

ਦਾ ਕੀਰਤਨ ਅਤੇ ਵਿਆਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਨੂੰ ਸਿਰਫ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਹੈ ਤੇ ਅੱਜ ਬੜੀ ਸਾਜਿਸ਼ ਨਾਲ ਸਿੱਖ ਨੂੰ ਅਖੌਤੀ ਦਸਮ ਗ੍ਰੰਥ ਨਾਲ ਜੋੜਿਆ ਜਾ ਰਿਹਾ ਹੈ। ਸੰਗਤ ਨੂੰ ਪ੍ਰੋਫੈਸਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।

4 ਮਾਰਚ ਦਿਨ ਐਤਵਾਰ ਨੂੰ ਉਨ੍ਹਾਂ ਨੇ ਮਾਝ ਕੀ ਵਾਰ ਅੰਕ 145 ਪਉੜੀ ਨੰਬਰ 15 ਦਾ ਕੀਰਤਨ ਅਤੇ ਵਿਆਖਿਆ ਕੀਤੀ।

ਪਉੜੀ ॥ ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥ ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥ ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥ {ਪੰਨਾ 145}

ਕੀਰਤਨ ਦਾ ਵਿਸ਼ਾ ਸੀ "ਸਿੱਖੀ ਜੀਵਨ ਜਾਚ"। ਉਨ੍ਹਾਂ "ਗੁਰਸਿਖ ਮੀਤ ਚਲਹੁ ਗੁਰ ਚਾਲੀ" ਦੀ ਮਿਸਾਲ ਦਿੱਤੀ। ਵਿਆਖਿਆ ਕਰਦਿਆਂ ਉਨ੍ਹਾਂ ਨੇ ਸੰਗਤ ਨੂੰ ਦੱਸਿਆ ਕਿ "ਗੁਰ ਚਾਲੀ" ਦਾ ਅਰਥ ਹੈ ਗੁਰੂ ਦੇ ਨਾਲ ਚਲਣਾ ਤੇ ਜੋ ਗੁਰੂ ਕਹੇ ਉਹ ਕਰਨਾ। ਗੁਰਬਾਣੀ ਅਨੁਸਾਰ ਗੁਰੂ ਦੀ ਚਾਲ ਕੀ ਹੈ ਅਤੇ ਅਖੌਤੀ ਦਸਮ ਗ੍ਰੰਥ ਦੀ ਚਾਲ ਕੀ ਹੈ, ਇਸ ਬਾਰੇ ਵਿਸਥਾਰ ਨਾਲ ਵਿਆਖਿਆ ਕੀਤੀ। ਸੰਗਤਾਂ ਨਾਲ ਦੀਵਾਨ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਸੰਗਤ ਵਿੱਚ ਇਨ੍ਹਾਂ ਸਮਾਗਮਾਂ ਲਈ ਬਹੁਤ ਉਤਸ਼ਾਹ ਸੀ। ਸੰਗਤ ਲੋਂ ਇਹੋ ਜਿਹੇ ਹੋਰ ਸਮਾਗਮਾਂ ਦੀ ਮੰਗ ਹੈ। ਸਵੀਡਨ ਤੋਂ ਇਲਾਵਾ ਨਾਰੇ ਤੋਂ ਵੀ ਸੰਗਤ ਆਈ ਹੋਈ ਸੀ। ਇਥੇ ਹੋ ਰਹੇ ਸਮਾਗਮਾਂ ਦੀ ਲੜੀ ਵਿੱਚ ਇਹ ਦੂਸਰਾ ਸਮਾਗਮ ਸੀ। ਪਿਛਲੇ ਸਮਾਗਮ 29 ਅਤੇ 30 ਮਈ 2011 ਨੂੰ ਹੋਏ ਸਨ। ਜਲਦੀ ਹੀ ਸਾਰੇ ਕੀਰਤਨ ਖ਼ਾਲਸਾ ਨਿਊਜ਼ 'ਤੇ ਸੁਣੇ / ਦੇਖੇ ਜਾ ਸਕਦੇ ਹਨ।




Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top