Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸਵੀਡਨ ਵਿਖੇ ਕੀਰਤਨ ਕੀਤਾ

3 March 2012 ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸਵੀਡਨ ਵਿਖੇ ਕੀਰਤਨ ਕੀਤਾ। ਸਿਹਤ ਖਰਾਬ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਪ੍ਰਬੰਧਕਾਂ ਦੇ ਸੱਦੇ ਨੂੰ ਪ੍ਰਵਾਨ ਕੀਤਾ। ਜਿਹੜੇ ਮੂੰਹਫੱਟ ਲੋਕ ਜਿਨ੍ਹਾਂ ਦਾ ਆਪਣਾ ਕੋਈ ਜਨਾਧਾਰ ਨਹੀਂ ਹੈ, ਨਾ ਕਿਸੇ ਲਈ ਕੋਈ ਇਜ਼ਤ ਹੈ, ਉਨ੍ਹਾਂ ਦਾ ਇਲਜ਼ਾਮ ਸੀ ਕਿ ਡਾ. ਜਗਬੀਰ ਨਾਲ ਸਟੇਜ ਸਾਂਝੀ ਕੀਤੀ, ਇਹ ਉਨ੍ਹਾਂ ਦੇ ਮੂੰਹ 'ਤੇ ਚਪੇੜ ਸੀ, ਕਿ ਡਾ. ਜਗਬੀਰ ਇਸ ਪ੍ਰੋਗ੍ਰਾਮ 'ਚ ਸ਼ਾਮਿਲ ਨਹੀਂ ਸੀ। ਤੇ ਜੇਕਰ ਡਾ. ਜਗਬੀਰ ਇਸ ਪ੍ਰੋਗ੍ਰਾਮ 'ਚ ਸ਼ਾਮਿਲ ਹੋਣਾ ਸੀ, ਉਸ ਵਿੱਚ ਪ੍ਰੋ. ਦਰਸ਼ਨ ਸਿੰਘ ਦਾ ਕੋਈ ਹੱਥ ਨਹੀਂ ਸੀ, ਉਹ ਤਾਂ ਸੰਗਤ ਦੇ ਸੱਦੇ 'ਤੇ ਗਏ ਸੀ। ਜਿਊਣਵਾਲੇ ਵਰਗੇ, ਜਿਹੜੇ ਕਦੀ ਜਥੇਦਾਰਾਂ ਦੇ ਵਿਰੁਧ ਸੀ, ਅੱਜ ਉਹ ਜਥੇਦਾਰਾਂ ਦੇ ਸਾਹਮਣੇ ਕਿਸੇ ਸੌਦੇ ਤਹਿਤ ਵਿਕਣ ਨੂੰ ਤਿਆਰ ਹਨ, ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਕਿ ਚੰਨ 'ਤੇ ਥੁੱਕਿਆਂ, ਥੁੱਕ ਆਪਣੇ ਹੀ ਮੂੰਹ 'ਤੇ ਪੈਂਦਾ ਹੈ।

ਖ਼ਾਲਸਾ ਨਿਊਜ਼ ਇੱਕ ਗੱਲ ਫਿਰ ਸਾਫ ਕਰ ਦੇਣਾ ਚਾਹੁੰਦੀ ਹੈ, ਸਾਡੀ ਪ੍ਰੋ. ਦਰਸ਼ਨ ਸਿੰਘ ਨਾਲ ਸਿਰਫ ਗੁਰਮਤਿ ਦੀ ਸਾਂਝ ਹੈ, ਅਸੀਂ ਕੋਈ ਵਿਅਕਤੀ ਪੂਜਕ ਨਹੀਂ। ਪ੍ਰੋ. ਦਰਸ਼ਨ ਸਿੰਘ ਜੀ ਦੀ ਕੋਈ ਘਾਲਣਾ ਹੈ ਤਾਂ ਹੀ ਅਸੀਂ ਉਨ੍ਹਾਂ ਨਾਲ ਹਾਂ, ਅਤੇ ਰਹਾਂਗੇ, ਅਤੇ ਉਨ੍ਹਾਂ ਹੋਰ ਗੁਰਸਿੱਖਾਂ ਦਾ ਵੀ ਸਾਥ ਦੇਵਾਂਗੇ ਜਿਹੜੇ ਗੁਰਮਤਿ ਅਤੇ ਸਿਧਾਂਤ 'ਤੇ ਪਹਿਰਾ ਦਿੰਦੇ ਹਨ।

ਇਸ ਸਮਾਗਮ 'ਚ ਅਖੌਤੀ ਦਸਮ ਗ੍ਰੰਥ ਦੇ ਇੱਕ ਸਮਰਥਕ ਵਲੋਂ ਵਿਘਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜੋ ਕਿ ਇਹ ਕਹਿਣਾ ਚਾਹੁੰਦਾ ਸੀ ਕਿ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਸਾਡੇ ਜਥੇਦਾਰ ਜਵਾਬ ਨਹੀਂ ਦਿੰਦੇ ਨਾ ਹੀ ਉਨ੍ਹਾਂ ਕੋਲ ਜਵਾਬ ਹੈ। ਮੇਰੇ ਕੁੱਝ ਸਵਾਲਾਂ ਦਾ ਜਵਾਬ ਦਿਓ। ਪ੍ਰਬੰਧਕਾਂ ਨੇ ਉਸ ਵਿਅਕਤੀ ਨੂੰ ਚੱਪ ਕਰਾਉਣਾ ਚਾਹਿਆ, ਪਰ ਪ੍ਰੋ. ਦਰਸ਼ਨ ਸਿੰਘ ਜੀ ਦੇ ਕਹਿਣ 'ਤੇ ਉਸ ਵਿਅਕਤੀ ਨੂੰ ਸੰਗਤ ਦੇ ਵਿੱਚ ਹੀ ਸਵਾਲ ਪੁਛਣ ਦਿੱਤੇ ਗਏ, ਜਿਨ੍ਹਾਂ ਦਾ ਜਵਾਬ ਭਰੀ ਸੰਗਤ 'ਚ ਹੀ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਵਿਅਕਤੀ ਸਾਰੇ ਜਵਾਬ ਸੁਣਕੇ ਸੰਤੁਸ਼ਟ ਹੋ ਗਿਆ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਹੁਣ ਵਾਪਿਸ ਕੈਨੇਡਾ ਆ ਚੁਕੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top