Share on Facebook

Main News Page

SMS CAMPAIGN for PANTHAK declaration
ਆਓ ਸਿੱਖੀ ਸਿਧਾਂਤਾਂ ਦੀ ਮੁੜ ਸਥਾਪਤੀ ਵੱਲ ਪਹਿਲਾ ਕਦਮ ਪੁੱਟੀਏ ...

ਦੇਸ਼-ਵਿਦੇਸ਼ ਵਿੱਚ ਵਸਦੇ ਵੀਰ/ਭੈਣਾਂ ਅੱਜ ਸਥਾਨਕ ਗੁਰਦੁਆਰਿਆਂ ਵਿੱਚ ਐਤਵਾਰੀ ਸਮਾਗਮਾਂ ਦੌਰਾਨ ਵੱਧ ਤੋਂ ਵੱਧ ਸੰਗਤਾਂ ਨੂੰ ਪੰਥਕ ਐਲਾਨਨਾਮੇ ਦੇ ਫਾਰਮ ਨੂੰ ਭਰਨ ਵਲ ਪ੍ਰੇਰਨ ਤਾਂਕਿ ਸਿਧਾਂਤਾਂ ਦੀ ਸਥਾਪਤੀ ਦੀ ਲੜਾਈ ਲਈ ਅੱਗੇ ਕਦਮ ਪੁੱਟੇ ਜਾ ਸਕਣ ...

ਇਸ ਲਹਿਰ ਦੇ ਹੋਰ ਪ੍ਰਚਾਰ ਲਈ ਐੱਸ.ਐਮ.ਐੱਸ. ਰਾਹੀਂ ਵੀ ਹੇਠਲੀ ਜਾਣਕਾਰੀ (154 Characters only) ਆਪਣੇ ਦੋਸਤਾਂ ਤੇ ਸੰਬੰਧੀਆਂ ਨਾਲ ਸਾਂਝੀ ਕਰੋ ਜੀ ..

___________________________________________________________________________________________________________________________
TO SAVE GURMAT SIDHANT 4m puppet Jathedars be a part of world-wide protest in signature campaign at:
http://www.emailmeform.com/builder/form/nOMH3ivz739N34

ਇਹ ਫਾਰਮ ਪਰਿੰਟ ਕਰਕੇ ਇੰਟਰਨੈੱਟ ਤੋਂ ਬਾਹਰ ਬੈਠੇ ਸਿਖਾਂ ਕੋਲੋਂ ਵੀ ਭਰਵਾਏ ਜਾ ਸਕਦੇ ਹਨ, ਰਿਕਾਰਡ ਪ੍ਰਿੰਟ ਰੂਪ ਵਿੱਚ ਇਕੱਠੇ ਕਰਨ ਤੋਂ ਬਾਅਦ ਉਹਨਾਂ ਨੂੰ ਆਨਲਾਇਨ ਅੱਪਲੋਡ ਕਰਨ ਦੀ ਸੇਵਾ ਕੀਤੀ ਜਾ ਸਕਦੀ ਹੈ ਤਾਂ ਕਿ ਸਾਰੇ ਰਿਕਾਰਡ ਇੱਕੋ ਲਿਸਟ ਵਿੱਚ ਜਮ੍ਹਾਂ ਹੋਣ ਜਿਹਨਾਂ ਨੂੰ ਕੁਝ ਸਮੇਂ ਬਾਅਦ ਮੀਡੀਆ ਦੇ ਵੱਖ-੨ ਸਾਧਨਾਂ ਰਾਹੀਂ ਸਾਂਝਾ ਕੀਤਾ ਜਾਵੇਗਾ...

ਹਾਲਾਕਿ ਹਸਤਾਖਰ ਕੀਤੇ ਪ੍ਰਿੰਟ ਫਾਰਮ ਵੀ ਆਪਣੇ-੨ ਪੱਧਰ 'ਤੇ ਸੰਭਾਲ ਕੇ ਰੱਖੇ ਜਾਣ ਅਤੇ ਇਹ ਰਿਕਾਰਡ ਕਰਨ ਵਾਲੇ ਵੀਰ/ਭੈਣ ਆਨਲਾਇਨ ਭਰਨ ਲੱਗੇ ਆਪਣੀ ਡਿਟੇਲ ਨਾਲੋਂ-ਨਾਲ ਕਮੈਂਟ ਵਾਲੇ ਖਾਨੇ ਵਿੱਚ ਕਾਪੀ-ਪੇਸਟ ਕਰਦੇ ਜਾਣ ਤਾਂਕਿ ਸਹਿਮਤੀ ਦੇ ਸੋਰਸ ਦਾ ਵੀ ਰਿਕਾਰਡ ਰਵ੍ਹੇ ...

ਸੋ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਜੱਥੇਦਾਰੀ ਬਨਾਮ ਪੁਜਾਰੀਵਾਦੀ ਪ੍ਰਬੰਧ ਨੂੰ ਮੂਲ ਤੋਂ ਰੱਦ ਕੇ ਸਿਧਾਂਤ ਰੂਪੀ ਅਕਾਲ ਤਖਤ ਦੀ ਕਾਇਮੀ ਦਾ ਹੋਕਾ ਦੇਂਦੇ ਪੰਥਕ ਐਲਾਨਨਾਮੇ ਨਾਲ ਸਹਿਮਤੀ ਦਰਸਾ ਕੇ ਇਸ ਦੇ ਹੇਠਾਂ ਹਸਤਾਖਰੀ ਰੂਪ ਵਿੱਚ ਆਪਣਾ ਨਾਮ ਤੇ ਜਾਣਕਾਰੀ ਦਰਜ ਕਰਾਵੋ ਤਾਂਕਿ ਇਹਨਾਂ ਪੁਜਾਰੀਆਂ ਨੂੰ ਖੁੱਲ੍ਹੇ-ਆਮ ਚੈਲੰਜ ਕਰ ਕੇ ਆਪਣਾ ਵਿਰੋਧ ਇੱਕ ਲਿਸਟ ਰੂਪ ਵਿੱਚ ਮੀਡੀਆ ਦੇ ਵੱਖ ਸਾਧਨਾਂ ਵਿੱਚ ਦਰਜ ਕਰਾ ਕੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਾ ਸ਼ੀਸ਼ਾ ਦਿਖਾਇਆ ਜਾ ਸਕੇ ...

ਗੁਰੂ ਗ੍ਰੰਥ ਸਾਹਿਬ ਦੇ ਦਾਸਰੇ,

ਸ. ਹਰਜਿੰਦਰ ਸਿੰਘ ਦਿਲਗੀਰ
ਪ੍ਰੋ. ਕਵਲਦੀਪ ਸਿੰਘ ਕੰਵਲ
ਗੁਰਸੇਵਕ ਸਿੰਘ ਮਦਰੱਸਾ
ਰੇਸ਼ਮ ਸਿੰਘ ਇੰਡਿਆਨਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top