Share on Facebook

Main News Page

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਆਪ ਸਭ ਵੀਰਾਂ ਭੈਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਤਖਤਾਂ ਦੇ ਮੌਜੂਦਾ ਜਥੇਦਾਰੀ ਸਿਸਟਮ ਦੇ ਵਿਰੁੱਧ ਜੋ ਪੰਥਕ ਐਲਾਨਨਾਮਾ ਜਾਰੀ ਕੀਤਾ ਗਿਆ ਸੀ, ਤੇ ਉਸ ਸੋਚ ਨਾਲ ਸਹਿਮਤੀ ਪ੍ਰਗਟਾਉਣ ਵਾਲੇ ਸੱਜਣਾਂ ਨੂੰ ਜਿਸ ਫਾਰਮ ਨੂੰ ਭਰਨ ਲਈ ਬੇਨਤੀ ਕੀਤੀ ਗਈ ਸੀ, ਉਸਨੂੰ ਕਾਲਕਾ ਪੰਥੀਆਂ ਅਤੇ ਇਹਨਾਂ ਭਰਿਸ਼ਟ ਅਖੌਤੀ ਜਥੇਦਾਰਾਂ ਨੇ ਬੁਖਲਾਹਟ ਵਿਚ ਆ ਕੇ, ਆਪਣਾ ਰਸੂਖ ਵਰਤਦਿਆਂ ਇੰਟਰਨੈਟ ਤੋਂ ਬੰਦ ਕਰਵਾ ਦਿੱਤਾ ਹੈ| ਅਸੀਂ ਸਮਝਦੇ ਹਾਂ, ਕਿ ਅਸਲ ਵਿਚ ਅਜਿਹਾ ਨੀਚ ਕਾਰਾ ਕਰਨਾ ਹੀ ਆਪਣੇ ਆਪ ਵਿਚ ਇਹਨਾਂ ਕਾਲਕਾ ਪੰਥੀਆਂ ਅਤੇ ਭਰਿਸ਼ਟ ਪੁਜਾਰੀਆਂ ਦੇ ਨਾਪਾਕ ਗਠਜੋੜ ਦੀ ਸ਼ਰਮਨਾਕ ਹਾਰ ਹੈ |

ਇਸਦੇ ਨਾਲ ਹੀ ਅਸੀਂ ਆਪ ਸਮੂੰਹ ਸੱਜਣਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਤਿੰਨ ਕੁ ਘੰਟੇ ਵਿਚ ਸੈਂਕੜੇ ਫਾਰਮ ਭਰਕੇ ਇਸ ਲਹਿਰ ਨੂੰ ਬਹੁਤ ਬੱਲ ਪ੍ਰਦਾਨ ਕੀਤਾ ਹੈ |

ਇਹਨਾਂ ਪੁਜਾਰੀਆਂ ਦੇ ਹੱਥਠੋਕਿਆਂ ਨੂੰ ਕਰਾਰੀ ਹਾਰ ਦੇਣ ਲਈ ਦੁਬਾਰਾ ਇਹ ਨਵਾਂ ਫਾਰਮ ਤਿਆਰ ਕੀਤਾ ਗਿਆ ਹੈ ਜੋ ਕਿ ਇਸ ਪੱਖ ਤੋਂ ਕਾਫੀ ਸੁਰਖਿਅਤ ਹੈ, ਤਾਂ ਕਿ ਇਹੋ ਜਿਹੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ | ਇਸ ਕਰਕੇ ਆਪ ਸਮੂੰਹ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਇਸ ਫਾਰਮ ਨੂੰ ਭਰ ਕੇ (ਜਿਹਨਾਂ ਨੇ ਪਹਿਲਾਂ ਭਰਿਆ ਹੈ ਉਹ ਵੀ ਤੇ ਜਿਹਨਾਂ ਨੇ ਅਜੇ ਤੱਕ ਨਹੀਂ ਭਰਿਆ ਉਹ ਵੀ ) ਸਬਮਿਟ ਕਰ ਦਿਉ ਜੀ |

>> ਨਵੇਂ ਫਾਰਮ ਦਾ ਲਿੰਕ ਇਸ ਪ੍ਰਕਾਰ ਹੈ >>: http://www.emailmeform.com/builder/form/nOMH3ivz739N34

ਧੰਨਵਾਦੀ ਹੋਵਾਂਗੇ…

ਗੁਰੂ ਗਰੰਥ ਦੇ ਦਾਸਰੇ,

ਸ. ਹਰਜਿੰਦਰ ਸਿੰਘ ਦਿਲਗੀਰ
ਪ੍ਰੋ. ਕਵਲਦੀਪ ਸਿੰਘ ਕੰਵਲ
ਗੁਰਸੇਵਕ ਸਿੰਘ ਮਦਰੱਸਾ
ਰੇਸ਼ਮ ਸਿੰਘ ਇੰਡਿਆਨਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top