-
ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ
ਨਾਮ ਗੁਰਦਵਾਰੇ ਨਾ ਰੱਖ ਕੇ, ਡੇਰੇ,
ਠਾਠ, ਭੌਰੇ ਅਤੇ ਟਿਕਾਣੇ ਨਾਮ ਪ੍ਰਚਲਤ ਕਰਨੇ।
ਇਨ੍ਹਾਂ ਥਾਵਾਂ ਵਿੱਚ ਨਿਸ਼ਾਨ, (ਝੰਡਾ) ਨਗਾਰਾ, ਹਥਿਆਰ ਨਾ
ਰੱਖਣੇ।
-
ਇਨ੍ਹਾਂ ਡੇਰਿਆਂ ਵਿਚਲੇ ਸਾਰੇ
ਵਿਅਕਤੀਆਂ ਵੱਲੋਂ ਨੀਲੇ ਪਹਿਰਾਵੇ ਤਿਆਗ ਕੇ,
ਸਫੈਦ ਭਾਵ ਸ਼ਾਤੀ ਦੇ ਪ੍ਰਤੀਕ ਬਸਤਰ ਧਾਰਨ ਕਰਨੇ।
-
ਸਿਰ 'ਤੇ ਵੱਡੀਆਂ ਦਸਤਾਰਾਂ ਦੀ ਥਾਂ,
ਨਿੱਕੇ-ਨਿੱਕੇ ਪਟਕੇ ਬੰਨ੍ਹਣੇ।
-
ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ
ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ
ਵਿਚਰਨਾ।
-
ਕਿਰਪਾਨ ਖੰਡਾ ਜਾਂ ਹੋਰ ਰਵਾਇਤੀ
ਸਿੱਖ ਸ਼ਸਤਰਾਂ ਦਾ ਵਿਰੋਧ ਕਰਨਾ।
-
ਤਿੰਨ ਫੁਟੀ ਕਿਰਪਾਨ ਦੀ ਬਜਏ ਗਾਤਰੇ
ਵਾਲੀ ਛੋਟੀ ਜਾਂ ਤਵੀਤ ਨੁਮਾ ਗਲ ਵਿੱਚ
ਕਿਰਪਾਨ ਪਾਉਣੀ।
-
ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਵੇਂ
ਮੰਤਰ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ
ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰਨਾ। ਗੁਰਬਾਣੀ ਦੇ ਨਾਲ
ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਨੂੰ ਉਤਾਰਨਾ।
-
ਕਿਸੇ ਭੀ ਮੁਸ਼ਕਲ ਵਕਤ ਚੰਗੀ ਸਲਾਹ
ਨਾ ਦੇ ਕੇ, ਕਿਸੇ ਤਰ੍ਹਾਂ ਦੇ ਮੰਤਰ
ਪਾਠ ਦੇ ਰਾਹ ਪਾਉਣਾ।
-
ਕਿਰਤੀ ਸਿੱਖਾਂ ਦੀ ਕਮਾਈ ਡਕਾਰਨ ਵਾਲਾ,
ਨਵਾਂ ਪੁਜਾਰੀ ਤਬਕਾ ਪੈਦਾ ਕਰਨਾ, ਜੋ
ਲੋਕਾਂ ਦੀ ਕਮਾਈ ਨਾਲ ਗੁਲਛਰਰੇ ਉਡਾਵੇ।
-
ਵਿਆਹ ਨਾ ਕਰਵਾ ਕੇ ਗ੍ਰਿਸਤ ਮਾਰਗ ਦਾ
ਤ੍ਰਿਸਕਾਰ ਕਰਨਾ ਤੇ ਡੇਰਿਆਂ ਵਿੱਚ
ਅਨੈਤਕ (ਪਰ ਤਨ ਭੋਗ ਤੇ ਮੁੰਡੇਬਾਜੀ) ਕੰਮਾਂ ਨੂੰ ਵਧਾਉਣਾ।
-
ਡੇਰਿਆਂ ਨੂੰ ਆਪਣੀ ਨਿੱਜੀ ਮਾਲਕੀ ਬਣਾ
ਲੈਣਾ। ਚੜ੍ਹਤ ਦੇ ਪੈਸੇ ਨੂੰ ਪੰਥਕ ਹਿਤਾਂ
ਵਿੱਚ ਨਾ ਵਰਤ ਕੇ, ਐਸ਼ ਪ੍ਰਸਤੀ ਵਿੱਚ ਰੋਹੜ
ਦੇਣਾ।
-
ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ
ਥਾਵੇਂ, ਗ਼ੁਲਾਮ ਜਹਿਨੀਅਤ ਵਾਲੇ, ਜੀ
ਹਜ਼ੂਰੀਏ ਟੁਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ
ਕਰਨੀਆਂ, ਗ੍ਰੰਥੀ ਥਾਪਣੇ।
-
ਪੁੱਤਰ ਦੇਣ ਦੇ ਦੁਸ਼ਟ ਕਰਮ ਰਾਹੀਂ
ਲੋਕਾਂ ਦੀਆਂ ਨਾ ਸਮਝ, ਨੂੰਹਾਂ ਧੀਆਂ ਨੂੰ
ਡੇਰਿਆਂ ਵਿੱਚ ਬੁਲਾ ਕੇ ਸਰੀਰਕ ਸ਼ੋਸ਼ਣ ਕਰਨਾ।
-
ਸਿੱਖਾਂ ਅੰਦਰੋਂ ਸਵੈਮਾਣ ਭਰਿਆ
ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ,
ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ।
-
ਗੁਰਬਾਣੀ ਵੱਲੋਂ ਰੱਦ ਕੀਤੇ ਗਏ
ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖ ਸਮਾਜ ਵਿੱਚ,
ਜ਼ੋਰ ਸ਼ੋਰ ਨਾਲ ਚਾਲੂ ਕਰਨਾ।
-
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਮੂਰਤੀਆ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ
ਕਰਵਾਉਣੀ।
-
ਅਣਖੀਲੇ ਸਿੱਖ ਗਭਰੂਆਂ ਦਾ ਅਪਮਾਨ
ਕਰਨਾ ਜਾਂ ਉਨ੍ਹਾਂ ਨੂੰ ''ਮੰਤਰ ਜਾਪ'' ਦੇ
ਰਾਹ ਤੋਰ ਦੇਣ ਲਈ ਕੋਸ਼ਿਸ਼ ਕਰਨੀ।
-
ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ
ਕਦੇ ਖੁਦ ਜਬਾਨ ਖੋਹਲਣੀ, ਨਾ ਆਪਣੇ
ਚੇਲਿਆਂ ਨੂੰ ਇਸ ਪਾਸੇ ਸੋਚਣ ਦੇਣਾ।
-
ਗੁਰਬਾਣੀ ਦੀ ਥਾਵੇਂ ਆਪਣੀਆਂ ''ਕਵਿਤਾਵਾਂ
ਦਾ ਕੀਰਤਨ'' (ਧਾਰਨਾਵਾਂ) ਪ੍ਰਚਲਤ ਕਰਨਾ।
-
ਸੂਰਮਗਤੀ ਵਾਲਾ ਇਤਿਹਾਸ ਨਾ ਸੁਣਾ
ਕੇ, ਮਨ ਘੜਤ ਝੂਠੀਆਂ ਕਹਾਣੀਆਂ ਚਾਲੂ
ਕਰਨੀਆਂ।
-
ਮਾਸ ਦਾ ਬੇਲੋੜਾ ਵਿਰੋਧ ਕਰ ਕੇ ਸਿੱਖਾਂ
ਨੂੰ ਕਾਇਰਤਾ ਵਾਲੇ ਰਾਹ ਟੋਰਨਾ।
-
ਨਗਾਰਾ ਨਾ ਵਜਾ ਕੇ ਸੰਖ ਤੇ ਟੱਲੀਆਂ
ਖੜਕਾਉਣੀਆਂ।
-
ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ
ਬੰਦ ਕਰਾਉਣਾ।
-
ਅਰਦਾਸ ਮਗਰੋਂ ''ਜੋ ਬੋਲੇ ਸੋ ਨਿਹਾਲ।
ਸਤਿ ਸਿਰੀ ਅਕਾਲ'', ਵਾਲਾ ਜੈਕਾਰਾ ਬੰਦ
ਕਰਾਉਣਾ।
-
ਸਿੰਘ ਤੇ ਖਾਲਸਾ ਸ਼ਬਦ ਦੀ ਥਾਂ ਸੰਤ,
ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ
ਪੰਥੀ ਨਾਮ ਪ੍ਰਚਲਤ ਕਰਨੇ।