Share on Facebook

Main News Page

ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਖੁਲ੍ਹਾ ਖੱਤ

ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਇਕੱਤਰਤਾ ਜਦੋਂ ਵੀ ਹੋਵੇਗੀ, ਉਸ ਵਿਚ ਤਨੋ ਮਨੋ ਸਿਰਫ ਤੇ ਸਿਰਫ ਇਕੋ ਇਕ ਗੁਰੂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮੱਰਪਤ ਸਿਖਾਂ ਵਲੋ ਹੇਠ ਲਿਖੇ ਮੁਦਿਆਂ ਤੇ ਜੋਗ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।

 1. ਡੇਰਾ ਨਾਨਕਸਰੀ ਠਾਠਾਂ ਦੇ ਸਾਧਾਂ ਕੋਲ਼ੋਂ ਮਾਲ੍ਹਾ ਖੋਹੀਆਂ ਜਾਣ, ਉਨ੍ਹਾਂ ਦੇ ਭੋਰਿਆਂ ਨੂੰ ਪੂਰਿਆ ਜਾਵੇ ਕਿਉਂਕੇ ਗੁਰਮਤਿ ਇੰਨਾ ਦੀ ਇਜਾਜਤ ਨਹੀਂ ਦਿੰਦੀ, ਜਿਹੜੀ ਉਨ੍ਹਾਂਂ ਦੇ ਸਾਧ ਨੇ ਗੁਰੂ ਨਾਨਕ ਜੀ ਦੀ ਨਕਲੀ ਫੋਟੋ ਬਣਾਈ ਹੋਈ ਹੈ ਉਸ ਦੀ ਇੰਨਕੁਆਰੀ ਕਰਾਈ ਜਾਵੇ ਤਾਂ ਕਿ ਸਿੱਖ ਸੰਗਤਾ ਨੂੰ ਪਤਾ ਲਗ ਸਕੇ ਕਿ ਉਸ ਪਿਛੇ ਕਿਸ ਤਾਕਤ ਦਾ ਹੱਥ ਹੈ ।

 2. ਮਸ਼ਹੂਰ ਡੇਰਾ ਦਮਦਮੀ ਟਕਸਾਲ ਦੀਆਂ 2 ਪੁਸਤਕਾਂ, ਗੁਰਬਾਣੀ ਪਾਠ ਦਰਪਣ ਤੇ ਖਾਲਸਾ ਜੀਵਨ, ਜੋ ਕਿ ਮਨਮੱਤ ਨਾਲ ਭਰੀਆਂ ਪਈਆਂ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇ, ਕਿ ਉਹ ਕਦੋ ਕਿਦਾ ਤੇ ਕਿਉਂ ਸਿੱਖ ਧਰਮ ਵਿਚ ਵਾੜੀਆਂ ਗਈਆਂ ਹਨ।

 3. ਭਾਈ ਰਣਧੀਰ ਸਿੰਘ ਦੀਆਂ ਵੀ ਸਾਰੀਆਂ ਪੁਸਤਕਾਂ ਗੁਰਮਤਿ ਦੀ ਕਸਵੱਟੀ ਤੇ ਪਰਖੀਆਂ ਜਾਣ ਤਾਂਕਿ ਉਨ੍ਹਾਂ ਵਿਚੋਂ ਵੀ ਮਨਮਤਿ ਤੇ ਕਰਾਮਾਤੀ ਆਪੂ ਘੜੀਆਂ ਕਹਾਣੀਆਂ ਬਾਹਰ ਕਢੀਆਂ ਜਾਣ।

 4. ਅਖੰਡ ਕੀਰਤਨੀ ਜਥੇ ਜੋ ਕਿ ਸਿਰ ਮਾਰ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਬੰਦ ਕੀਤੇ ਜਾਣ, ਤਾਂ ਕਿ ਹੋਰ ਕੌਮਾਂ ਦੇ ਸਾਮ੍ਹਣੇ ਸਿਖਾਂ ਦਾ ਜਲੂਸ ਨਾਂ ਨਿਕਲੇ।

 5. ਡੇਰਾ ਰਾੜ੍ਹੇ ਵਾਲੀਏ ਜਿਹੜੇ ਕਿ ਭੋਲ੍ਹੀਆਂ ਸਿੱਖ ਸੰਗਤਾਂ ਕੋਲੋ ਆਪਣੇ ਮਰ ਚੁਕੇ ਸਾਧਾਂ ਦੀਆਂ ਟੁਆਇਲਟਾਂ ਨੂੰ ਮੱਥੇ ਟਕਾ ਰਹੇ ਹਨ, ਉਸ ਦੀਆਂ ਜੁਤੀਆਂ ਦੇ ਅਖੌਤੀ ਦਰਸ਼ਨ ਕਰਾ ਰਹੇ ਹਨ ਬੰਦ ਕਰਾਏ ਜਾਣ, ਇਨਾ ਦੇ ਸਾਧ ਵਲੋ ਅਖੌਤੀ ਪਰੇਤ ਨਾਲ ਕੀਤੀ ਇੰਟਰਵਿਊ ਦੀ ਜਾਚ ਕਰਾਈ ਜਾਵੇ ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਨੂੰ ਸਾਧ ਨਾਲੋ ਨੀਵਾਂ ਦਸਿਆ ਹੋਇਆ ਹੈ।

 6. ਡੇਰਾ ਮਸਤੂਆਣੇ ਦੇ ਕਾਰਨਾਮਿਆਂ ਤੇ ਵੀ ਕਰੜੀ ਨਜਰ ਰਖੀ ਜਾਵੇ, ਉਨ੍ਹਾਂ ਦੇ ਵੀ ਮਰ ਚੁਕੇ ਸਾਧ ਦੀਆਂ ਸਿਫਤਾਂ ਵਿਚ ਲਿਖੀਆਂ ਕਿਤਾਬਾਂ ਜ਼ਬਤ ਕੀਤੀਆਂ ਜਾਣ।

 7. ਸ੍ਰੀ ਪਟਨਾ ਸਾਹਿਬ ਦੇ ਅਖੌਤੀ ਜਥੇਦਾਰ ਨੂੰ 5 ਸਿੰਘ ਸਹਿਬਾਨਾਂ ਦੀਆਂ ਮੀਟਿੰਗਾਂ ਵਿੱਚ ਬੈਠਣਾ ਬੰਦ ਕੀਤਾ ਜਾਵੇ, ਕਿਉਂਕੇ ਉਸ ਨੇ 2016 ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਲੈਣਾਂ ਦੱਸਕੇ ਸ੍ਰੀ ਗੁਰੂ ਗਰੰਥ ਦਾਹਿਬ ਜੀ ਨੂੰ ਜੁਗੋ ਜੁਗ ਅਟੱਲ ਗੁਰੂ ਮਨਣ ਤੋਂ ਇਨਕਾਰ ਕੀਤਾ ਹੈ, ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਉਲਟ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਨਾਮੀ ਕਿਤਾਬ ਦਾ ਅਖੌਤੀ ਪ੍ਰਕਾਸ਼ ਕਰੀ ਬੈਠਾ ਹੈ।

 8. ਸ੍ਰੀ ਹਜੂਰ ਸਾਹਿਬ ਦੇ ਅਖੌਤੀ ਜਥੇਦਾਰ ਉਤੇ ਵੀ ਇਹੀ ਕਾਰਵਾਈ ਕੀਤੀ ਜਾਵੇ, ਤੇ ਉਥੇ ਬੱਕਰਿਆਂ ਦੀਆਂ ਬਲ੍ਹੀਆਂ ਦੇਕੇ ਸ਼ਾਸ਼ਤਰਾਂ ਨੂੰ ਖੂਨ ਲਾਣਾ ਬੰਦ ਕੀਤਾ ਜਾਵੇ।

 9. ਕੁਛ ਲੋਕ ਹਾਲੇ ਵੀ ਖਾਲਿਸਤਾਨ ਅਤੇ ਸ਼ਹੀਦਾਂ ਦੇ ਨਾਂ ਤੇ ਵਿਦੇਸ਼ੀ ਸਿੱਖਾਂ ਨੂੰ ਭਾਰਤ ਸਰਕਾਰ ਦੇ ਖਿਲਾਫ ਭੜਕਾਕੇ ਪੈਸੇ ਇਕੱਠੇ ਕਰ ਰਹੇ ਹਨ, ਅਤੇ ਆਪ ਭਾਰਤ ਦੇ 2-2 ਗੇੜੇ ਸਾਲ ਵਿਚ ਲਾਉਦੇ ਹਨ, ਉਨ੍ਹਾਂ ਉਤੇ ਕਰੜੀ ਨਜਰ ਰਖੀ ਜਾਵੇ, ਤਾਂ ਕੇ ਪਤਾ ਲਗ ਸਕੇ ਉਹ ਭਾਰਤ ਦੀ ਕਿਸ ਏਜੈਂਸੀ ਨਾਲ ਕਮ ਕਰ ਰਹੇ ਹਨ।

 10. ਵਿਦੇਸ਼ਾਂ ਦੇ ਕੁੱਛ ਗੁਰਦਵਾਰਿਆਂ ਵਿਚ ਮਰ ਚੁਕੇ ਸਾਧਾਂ ਦੇ ਪਿਉਆਂ ਦੀਆਂ ਵੀ ਬਰਸੀਆਂ ਮਨਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਗੰਭੀਰ ਨੋਟਿਸ ਲਿਆ ਜਾਵੇ, ਕਿਉਂਕੇ ਬਰਸੀ ਮਨਾਉਣੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੈ।

 11. ਸਾਰੇ ਡੇਰਿਆਂ ਅਤੇ ਗੁਰਦਵਾਰਿਆਂ ਵਿਚ ਤਰੁੰਤ ਸਿੱਖ ਰਹਿਤ ਮਰਿਯਾਦਾ ਲਾਗੂ ਕਰਵਾਈ ਜਾਵੇ, ਜਿਹੜੇ ਡੇਰੇ ਜਾ ਗੁਰਦਵਾਰਿਆਂ ਵਾਲੇ ਸਿੱਖ ਰਹਿਤ ਮਰਿਯਾਦਾ ਨੂੰ ਮੰਨਣ ਤੋਂ ਆਕੀ ਹਨ, ਉਨ੍ਹਾਂ ਨੂੰ ਅਕਾਲ ਤਖਤ ਤੇ ਤਲਬ ਕਰਕੇ, ਗੁਰਮੱਤ ਦੀ ਸੋਝੀ ਦਿਤੀ ਜਾਵੇ, ਤਾਂਕਿ ਅਗੇ ਤੋਂ ਉਹ ਦੋਬਾਰਾ ਗਲਤੀ ਨਾਂ ਕਰਨ।

ਗੁਰੂ ਪੰਥ ਦੇ ਦਾਸ: ਜਿਨ੍ਹਾ ਨੇ ਅਪਣੀ ਬਿਰਤੀ ਅਖੌਤੀ ਸੰਤਾਂ, ਬ੍ਰਹਮਗਿਆਨੀਆਂ, ਮਹਾਂਪੁਰਸ਼ਾਂ ਨਾਲੋਂ ਤੋੜਕੇ, ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜ ਲਈ ਹੈ।

ਜਾਰੀ ਕਰਤਾ: ਸਤਿਨਾਮ ਸਿੰਘ ਮੌਂਟਰੀਅਲ 514-219-2525

ਕਿਨ੍ਹਾਂ ਕੋਲ਼ੋਂ ਆਸਾਂ ਲਾਈਆਂ ਨੇ??? ਕੁੱਤੀ, ਚੋਰਾਂ ਨਾਲ ਰਲ਼ੀ ਹੋਈ ਹੈ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top