Share on Facebook

Main News Page

ਪੰਥਕ ਐਲਾਨ ਨਾਮਾ ਅਤੇ ਅਖੌਤੀ ਜਥੇਦਾਰਾਂ ਨੂੰ ਵਾਰਨਿੰਗ

* ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ) ਸਿੱਖ ਪੰਥ ਦੀ ਸ਼ਾਨ ਹੈ ਤੇ ਹਰ ਸਿੱਖ ਵਾਸਤੇ ਅਕਾਲ ਤਖ਼ਤ ਸੁਪਰੀਮ ਹੈ।

* ਸਿੱਖ ਫ਼ਲਸਫ਼ੇ ਅਤੇ ਸਿੱਖ ਇਤਿਹਾਸ ਵਿਚ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਕੋਈ ਅਹੁਦਾ ਨਹੀਂ ਹੈ।

* ਇੰਜ ਹੀ ਪੰਥ ਵਿਚੋਂ ਕਿਸੇ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਦਾ ਕੋਈ ਵਿਧਾਨ ਨਹੀਂ।

* ਹੋਰ ਤਾਂ ਹੋਰ ਸਿੱਖ ਰਹਿਤ ਮਰਿਆਦਾ ਵੀ ਅਖੌਤੀ ਜਥੇਦਾਰ ਦਾ ਅਹੁਦਾ ਜਾਂ ਪੰਥ ਵਿਚੋਂ ਕਿਸੇ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਨੂੰ ਨਹੀਂ ਮੰਨਦੀ।

* ਸਿੱਖ ਕੌਮ ਦੇ ਧਾਰਮਿਕ ਮਸਲਿਆਂ ਅਤੇ ਸਵਾਲਾਂ ਵਾਸਤੇ ਸਾਂਝਾ 'ਧਾਰਮਿਕ ਸਲਾਹਕਾਰ ਬੋਰਡ' ਅਤੇ ਦੂਜੇ ਮਸਲਿਆਂ 'ਤੇ ਵਿਚਾਰ ਕਰਨ ਵਾਸਤੇ ਸਰਬ ਸਾਂਝੀ 'ਵਰਲਡ ਸਿੱਖ ਪਾਰਲੀਮੈਂਟ' ਹੀ ਸਿੱਖ ਕੌਮ ਵਾਸਤੇ ਸਹੀ ਪਲੇਟਫ਼ਾਰਮ ਹੋ ਸਕਦਾ ਹੈ।

* ਅਸੀਂ ਹੇਠ ਲਿਖੇ ਸਿੱਖ ਐਲਾਣ ਕਰਦੇ ਹਾਂ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਨਵਾਂ ਪੈਦਾ ਕੀਤਾ ਹੋਇਆ ਨਕਲੀ ਅਹੁਦਾ ਨਹੀਂ ਮੰਨਦੇ ਅਤੇ ਜੇ ਸਾਨੂੰ ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ ਜਾਂ ਕਿਸੇ ਹੋਰ ਵੀ ਗੁਰਦੁਆਰੇ ਦਾ ਗ੍ਰੰਥੀ/ਪੁਜਾਰੀ ਅਖੋਤੀ ਤੌਰ 'ਤੇ ਤਲਬ ਕਰੇਗਾ ਤਾਂ ਅਸੀਂ ਉਸ ਨੂੰ ਰੱਦ ਕਰਾਂਗੇ ਤੇ ਉਸ ਅੱਗੇ ਹਰਗਿਜ਼ ਪੇਸ਼ ਨਹੀਂ ਹੋਵਾਂਗੇ।

ਵਾਰਨਿੰਗ: ਇਹ ਨਾਂ ਸਿਰਫ਼ ਇੰਟਰਨੈਟ ਰਾਹੀਂ ਆਪਣੇ ਨਾਮ ਦੇਣ ਵਾਲਿਆਂ ਦੇ ਹਨ ਤੇ ਅਸੀਂ ਵਾਰਨਿੰਗ ਦੇਂਦੇ ਹਾਂ ਕਿ ਪੁਜਾਰੀ ਅਜੇ ਵੀ ਨਾ ਟਲੇ ਅਤੇ ਉਨ੍ਹਾਂ ਦੀਆਂ ਪੰਥ ਪਿਆਰਿਆਂ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਅਤੇ ਪੰਥ ਨੂੰ ਵੰਡਣ ਦੀਆਂ ਹਰਕਤਾਂ ਬੰਦ ਨਾ ਹੋਈਆਂ, ਤਾਂ ਇਹੋ ਜਿਹੀ ਦਸਤਖ਼ਤੀ ਮੁਹਿੰਮ ਪੰਜਾਬ ਤੇ ਹੋਰ ਜਗ੍ਹਾ 'ਤੇ ਸੰਗਤਾਂ ਵਿਚ ਵੀ ਚਲਾਈ ਜਾਵੇਗੀ।

ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ, ਫਾਰਮ ਭਰੋ ਜੀ:

http://www.emailmeform.com/builder/form/nOMH3ivz739N34


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top