Share on Facebook

Main News Page

ਬਾਬਾ ਦਾਦੂਵਾਲ ਅਤੇ ਜਥੇਦਾਰ ਨੰਦਗੜ੍ਹ ਵਿਚਾਲੇ ਤਤਰਾਰ

ਡੱਬਵਾਲੀ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਸਬੰਧੀ ਸਿੱਖਾਂ ਵਾਲੀ ਢਾਣੀ ਵਿਖੇ ਕਰਵਾਏ ਜਾ ਰਹੇ ਪਛਚਾਤਾਪ ਸਮਾਗਮ ਵਿੱਚ ਉਦੋਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ, ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਤਿਆਰ ਕਰਵਾਏ ਇੱਕ ਇਸ਼ਤਿਹਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾ ਨੇ ਤਖ਼ਤ ਦਮਦਮਾ ਸਾਹਿਬ ਲਿਖਣ ਦੀ ਬਜਾਏ ਸਿਰਫ ‘ਤਲਵੰਡੀ ਸਾਬੋ’ ਲਿਖਣ ਅਤੇ ਆਪਣੇ ਗੁਰਦੁਆਰੇ ਨਾਲ ਪਿੰਡ ਦਾਦੂ ਨੂੰ ‘ਦਾਦੂ ਸਾਹਿਬ’ ਲਿਖਣ ਕਰਕੇ, ਸੰਤ ਦਾਦੂਵਾਲ ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਮੰਗ ਕਰ ਲਈ।

ਸਮਾਗਮ ਦੌਰਾਨ ਸੰਤ ਦਾਦੂਵਾਲ ਨੂੰ ਮੰਚ ਤੋਂ ਸੰਬੋਧਨ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ।

ਪਹਿਲਾਂ ਸੰਤ ਦਾਦੂਵਾਲ ਆਪਣੇ ਸਮਰੱਥਕਾਂ ਸਮੇਤ ਪੰਡਾਲ ਵਿੱਚ ਚਲੇ ਗਏ ਫਿਰ ਵਾਪਸ ਆ ਕੇ ਉਹਨਾਂ ਨੇ ਜਥੇਦਾਰ ਨੰਦਗੜ੍ਹ ‘ਤੇ ਨਿੱਜੀ ਰੰਜਿਸ਼ ਰੱਖਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਆਪਣੇ ਨਾਂਅ ਦੇ ਪਿੱਛੇ ਨਹੀਂ ਬਲਕਿ ਗੁਰਦੁਆਰਾ ਦੇ ਨਾਂਅ ਨਾਲ ਸਾਹਿਬ ਲਾਇਆ ਹੈ, ਜਿਹੜਾ ਕਿ ਦੁਨੀਆਂ ਦੇ ਹੋਰਨਾਂ ਗੁਰੂਘਰਾਂ ਦੇ ਪਿੱਛੇ ਵੀ ਸਾਹਿਬ ਲੱਗਿਆ ਹੋਇਆ ਹੈ।

ਬਾਬਾ ਦਾਦੂਵਾਲ ਨੇ ਕਿਹਾ ਜੇਕਰ ਕੋਈ ਸਿ਼ਕਾਇਤ ਸੀ ਤਾਂ ਉਹਨਾਂ ਨੰ ਸ੍ਰੀ ਅਕਾਲ ਤਖਤ ‘ ਤੇ ਤਲਬ ਕਰਕੇ ਜਵਾਬ ਮੰਗਣਾ ਚਾਹੀਦਾ ਸੀ ਨਾ ਕਿ ਸਟੇਜ ਤੋਂ ਇਸ ਤਰ੍ਹਾਂ ਬਿਆਨਬਾਜ਼ੀ ਕਰਕੇ।

ਇਸ ਮਗਰੋਂ ਦੋਵਾਂ ਧਿਰਾਂ ਦੇ ਸਮਰਥੱਕ ਰੋਹ ਵਿੱਚ ਆ ਗਏ ਤਾਂ ਗਿਆਨੀ ਗੁਰਚਰਨ ਸਿੰਘ ਦੋਵਾਂ ਧਿਰਾਂ ਤੋਂ ਮਾਫ਼ੀ ਮੰਗਦਿਆਂ ਸ਼ਾਂਤ ਰਹਿਣ ਦੀ ਅਪੀਲ ਕਰਦਿਆ ਕਿਹਾ ਕਿ ਅਜਿਹੇ ਮਾਮਲੇ ਬੰਦ ਕਮਰੇ ਵਿੱਚ ਬੈਠ ਕੇ ਨਿਪਟਾਉਣੇ ਚਾਹੀਦੇ ਹਨ।

ਬੇਸ਼ੱਕ ਮੰਚ ਤੋਂ ਮਾਈਕ ਹਟਾ ਦਿੱਤਾ ਪਰ ਸੰਤ ਦਾਦੂਵਾਲ ਆਪਣੇ ਸਮਰਥੱਕਾਂ ਸਮੇਤ ਪੰਡਾਲ ਵਿੱਚ ਹੀ ਰਹੇ ਅਤੇ ਆਪਣੇ ਗੱਡੀ ‘ਤੇ ਲੱਗੇ ਸਪੀਕਰ ਤੋਂ ਹੀ ਪੰਥਕ ਲਹਿਰ ਦੀ ਜਾਣਕਾਰੀ ਦਿੱਤੀ ਅਤੇ ਡੇਰਾ ਸਿੱਖ ਵਿਵਾਦ ਵਿੱਚ ਨਿਭਾਈ ਭੂਮਿਕਾ ਦੇ ਕਾਰਨ ਉਹਨਾਂ ਦਰਜ਼ ਹੋਏ ਮਾਮਲਿਆਂ ਦਾ ਵੇਰਵਾ ਦਿੱਤਾ।

ਜ਼ਿਕਰਯੋਗ ਹੈ ਕਿ ਬਾਬਾ ਦਾਦੂਵਾਲ ਦਾ ਇੱਕ ਸੇਵਕ ਵੀ ਆਪਣੇ ਨਾਮ ਨਾਲ ‘ਦਾਦੂ ਸਾਹਿਬ’ ਲਿਖਦਾ ਹੈ, ਜਿਸ ਬਾਰੇ ਫੇਸਬੁੱਕ ਤੇ ਵੀ ਚਰਚਾ ਅਕਸਰ ਚਲਦੀ ਰਹਿੰਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top