Share on Facebook

Main News Page

ਪਰਚਾਰਕ

ਪਰਚਾਰਕ "ਪਰ ਦਾ ਮਤਲਬ ਪਰਾਇਆ, ਦੂਜਾ..." ਤੇ ਪਰਚਾਰਕ ਦਾ ਮਤਲਬ ਹੋਇਆ "ਦੂਜਿਆਂ ਨੂੰ ਚਾਰਣ ਵਾਲਾ", ਦੂਜਿਆਂ ਨੂੰ ਮੱਤਾਂ ਦੇਣ ਵਾਲਾ, ਤੇ ਆਪ ਆਪਣੀ ਹੀ ਕਹੀ ਗੱਲ ਨੂੰ ਨਾ ਮੰਨਣ ਵਾਲਾ। ਸਾਨੂੰ ਸਾਰਿਆਂ ਨੂੰ ਆਪ ਜਾਗ ਕੇ ਗੁਰਬਾਣੀ ਦੀ ਸੇਧ ਲੈ ਕੇ ਆਪ ਜਾਗਣਾ ਪਵੇਗਾ ਅਤੇ ਹੋਰਾਂ ਨੂੰ ਪ੍ਰੇਰਿਤ ਕਰਨਾ ਪਵੇਗਾ। ਜਿਥੇ ਵੀ ਦੋ ਸੱਜਣ ਇੱਕਠੇ ਹੋਣ ਗੁਰਬਾਣੀ, ਇਤਿਹਾਸ ਆਦਿ ਦੀ ਆਪਸ 'ਚ ਗੱਲਬਾਤ ਕਰਨ, ਆਪਣਾ ਆਪਣਾ ਪਰਿਵਾਰ ਸਾਂਭੋ, ਆਪਣੇ ਬੱਚਿਆਂ ਨੂੰ ਸਾਂਭੋ। ਕਿਰਤੀ ਵੀਰਾਂ 'ਤੇ ਭੈਣਾਂ ਨੂੰ ਖੁਦ ਗੁਰਬਾਣੀ ਗੁਰੂ ਦਾ ਆਪ ਪ੍ਰਸਾਰ ਕਰਨ ਦਾ ਬੀੜਾ ਚੁੱਕਣਾ ਪੈਣਾ ਹੈ, ਜਿਹੜੇ ਗੁਰਸਿੱਖਾਂ ਨੇ ਗੁਰਬਾਣੀ ਪ੍ਰਸਾਰ ਲਈ, ਗੁਰਮਤਿ ਸਿਧਾਂਤ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਦੇ ਰਹੇ ਨੇ, ਉਨ੍ਹਾਂ ਦੀ ਸੰਗਤ ਕਰੋ, ਪਰ ਓਟ ਆਸਰਾ ਅਕਾਲਪੁਰਖ ਦਾ, ਸ਼ਬਦ ਗੁਰੂ ਦਾ ਹੀ ਰੱਖੋ। 

ਇੰਟਰਨੈਟ 'ਤੇ ਫੇਸਬੁਕ ਇੱਕ ਇਹੋ ਜਿਹੀ ਸਹੂਲਤ ਹੈ, ਜਿਸ ਨਾਲ ਅਸੀਂ ਆਪਸ ਵਿੱਚ ਜਾਣ ਪਛਾਣ ਨਾ ਹੋਣ ਦੇ ਬਾਵਜ਼ੂਦ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਸਕਦੇ ਹਾਂ, ਪਰ ਇਹ ਖਿਆਲ ਰਖੀਏ ਕਿ ਵਿਚਾਰ ਦੇਣ ਲੱਗੇ ਸ਼ਬਦਾਵਲੀ ਚੰਗੀ ਵਰਤੀਏ।  ਇਸ ਤਰ੍ਹਾਂ ਸਾਨੂੰ ਕਿਸੇ ਪਰਚਾਰਕ ਦੀ ਲੋੜ੍ਹ ਨਹੀਂ, ਕਿਉਂਕਿ ਗੁਰੂ ਕਦੇ ਨਹੀਂ ਬਦਲਦਾ, ਗੁਰੂ ਦਾ ਸਿਧਾਂਤ ਕਦੇ ਨਹੀਂ ਬਦਲਦਾ, ਅਤੇ ਸਾਨੂੰ ਇਹ ਫਿਕਰ ਵੀ ਨਹੀਂ ਰਹੇਗੀ ਕਿ, ਸਾਨੂੰ ਕੋਈ ਸਟੇਜ ਮਿਲਦੀ ਹੈ ਭਾਂਵੇਂ ਨਹੀਂ, ਕਿਉਂਕਿ ਗੁਰੂ ਦੀ ਗੱਲ ਕਰਨ ਲਈ ਸਟੇਜਾਂ ਦੀ ਲੋੜ੍ਹ ਨਹੀਂ, ਗੁਰੂ ਸਾਡੇ ਨਾਲ ਹਮੇਸ਼ਾ ਰਹਿੰਦਾ ਹੈ, ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top