Share on Facebook

Main News Page

ਟਾਈਗਰ ਜਥਾ ਯੂਕੇ ਵੱਲੋਂ ਇੱਕ ਅਹਿਮ ਮੀਟਿੰਗ

ਅੱਜ 26-02-2012 ਟਾਈਗਰ ਜਥਾ ਯੂਕੇ ਵੱਲੋਂ ਕੁਝ ਖਾਸ ਪੰਥਿਕ ਮੁਦਿਆਂ ਉੱਤੇ ਵਿਚਾਰ ਕਰਨ ਲਈ ਇਕ ਵਿਸੇਸ਼ ਮੀਟਿੰਗ ਬੁਲਾਈ ਗਈ ਅਤੇ ਸੰਗਤਾਂ ਦੇ ਸਾਹਮਣੇ ਸਚ ਦੀ ਤਸਵੀਰ ਲਿਆਉਣ ਲਈ ਇਕ ਵੀਡੀਓ ਰਿਕਾਡਿੰਗ ਭੀ ਕੀਤੀ ਗਈ। ਪਰ ਕਾਫੀ ਸੋਚ ਵਿਚਾਰ ਤੋ ਬਾਅਦ ਅਤੇ ਪੰਥ ਦੇ ਮੌਜੂਦਾ ਹਲਾਤਾਂ ਨੂੰ ਸਾਹਮਣੇ ਰਖਦੇ ਹੋਏ, ਸਾਰੀ ਟੀਮ ਨੇ ਇਸ ਵੀਡੀਓ ਨੂੰ ਜਨਤਕ ਨਾ ਕਰਨ ਦਾ ਹੀ ਫੈਸਲਾ ਲਿਆ।

ਇਸ ਮੀਟਿੰਗ ਵਿੱਚ ਨਾਲ ਹੀ ਇਹ ਭੀ ਵਿਚਾਰਿਆ ਗਿਆ, ਕਿ ਜੋ ਹਰਨੇਕ ਸਿੰਘ ਨਿਉਜੀਲੈੰਡ ਵਾਲੇ ਮਜਬੂਰ ਜਿਹੇ ਪ੍ਰਬੰਧਕ ਨੂੰ ਟਾਈਗਰ ਜਥੇ ਨਾਮ ਦਾ ਬੁਖਾਰ ਹੋ ਗਿਆ ਹੈ, ਉਸਦੀ ਦੁਆਈ ਵੀਡੀਓ ਕਲਿਪ ਰਾਹੀਂ ਦਿੱਤੀ ਜਾਵੇ, ਕਿ ਖਬਰ ਰਾਹੀਂ ਦਿੱਤੀ ਜਾਵੇ, ਪਰ ਸਾਰੀ ਟੀਮ ਨੇ ਇਹੋ ਹੀ ਫੈਸਲਾ ਲਿਆ, ਕਿ ਪੁੰਗਰ ਰਹੇ ਛੋਟੇ-ਮੋਟੇ ਰੋਗਾਂ ਦਾ ਇਲਾਜ਼ ਦਵਾਈ ਨਾਲ ਹੀ ਕਰਨਾ ਚਾਹੀਦਾ ਹੈ, ਕਿਓਂਕਿ ਟੀਕਾ ਤਾਂ ਅਖੀਰਲਾ ਹਥਿਆਰ ਹੈ। ਇਸ ਲਈ ਅਸੀਂ ਇਸਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਐਵੇਂ ਫੇਸਬੁਕ 'ਤੇ ਆਪਣਾ ਰਾਮ ਰੌਲਾ ਬੰਦ ਕਰਕੇ ਆਪਣੇ ਪ੍ਰਬੰਧਕੀ ਢਾਂਚੇ ਵੱਲ ਧਿਆਨ ਦੇਵੇ ਅਤੇ ਜਿਹੜੀਆਂ ਇਹ ਬਿਨ ਸਿਰ-ਪੈਰ ਦੀਆਂ ਗੱਲਾਂ ਕਰ ਰਿਹਾ ਹੈ ਕਿ ਪ੍ਰਭਦੀਪ ਸਿੰਘ ਅਤੇ ਗਿਆਨੀ ਜਾਚਿਕ ਦੀ ਗੱਲ ਬਾਤ ਹੋ ਗਈ ਹੈ, ਕਿ ਇਹ ਬੰਗਲਾ ਸਾਹਿਬ ਦੀ ਸਟੇਜ ਨੂੰ ਸੰਭਾਲਣ ਦੀ ਤਿਆਰੀ ਵਿਚ ਹਨ, ਇਹ ਵਹਿਮ ਆਪਣੇ ਮਨ ਵਿਚੋਂ ਕੱਢ ਦੇਵੇ ਜਾਂ ਦਿੱਲੀ ਕੋਮੇਟੀ ਨੂੰ ਫੋਨ ਕਰਕੇ ਪੁਛ ਲਵੇ, ਕਿ ਆਖਿਰ ਮਸਲਾ ਕੀ ਸੀ। ਅਸੀਂ ਇਸਨੂੰ ਦਸਣਾ ਚਾਹੁੰਦੇ ਹਾਂ ਕਿ ਪ੍ਰਭਦੀਪ ਸਿੰਘ ਦਾ ਪ੍ਰਚਾਰ ਕੋਈ ਧੰਦਾ ਨਹੀਂ ਅਤੇ ਆਪਣੇ ਕਿੱਤੇ ਵਿਚ ਮਸ਼ਰੂਫ (ਬਿਜ਼ੀ) ਹੋਣ ਕਰਕੇ, ਨਾ ਹੀ ਉਸ ਕੋਲ ਇੰਨਾ ਟਾਈਮ ਹੈ, ਪਰ ਪਤਾ ਨਹੀ ਇੰਨਾ ਬੇਅਸੂਲੇ ਜਿਹੇ ਪ੍ਰਬੰਧਕਾਂ ਨੂੰ ਕਾਹਦਾ ਡਰ ਪਿਆ ਹੈ।

ਅਖੀਰ 'ਤੇ ਇਹੋ ਹੀ ਫੈਂਸਲਾ ਲਿਆ ਗਿਆ, ਕਿ ਇਸ ਮੱਚ ਰਹੀ ਅੱਗ ਵਿਚ ਜਲਣ ਨਾਲੋਂ ਆਪਣੇ ਮਿਸ਼ਨ ਵੱਲ ਵਧਿਆ ਜਾਵੇ।

ਟਾਈਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top