Share on Facebook

Main News Page

ਕੱਲ ਤੱਕ ਅਖੌਤੀ ਜਥੇਦਾਰ, ਤੇ ਹੁਣ ਸਿੰਘ ਸਾਹਿਬ, ਹੈਂ !!! ਐਨੀ ਤਬਦੀਲੀ!!!

ਪੂਰੀ ਖਬਰ ਇਥੇ ਪੜ੍ਹ ਸਕਦੇ ਹੋ, ਜੋ ਬੀਤੇ ਕੱਲ ਨੂੰ ਪਾਈ ਗਈ ਸੀ.... ਉਹਨਾਂ ਕਿਹਾ ਕਿ ਧੁੰਦੇ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਉਪਰੰਤ ਸੰਗਤਾਂ ਨੂੰ ਸਹਿਯੋਗ ਨਾ ਦੇਣ ਦੇ ਆਦੇਸ਼ ਖਤਮ ਹੋ ਗਏ ਹਨ ਅਤੇ ਸੰਗਤਾਂ ਉਸ ਨਾਲ ਆਮ ਵਾਂਗ ਵਿਚਰ ਸਕਦੀਆ ਹਨ। ਉਹਨਾਂ ਦੱਸਿਆ ਕਿ ਪ੍ਰੋ. ਧੂੰਦੇ ਨੇ ਸ਼ਕਾਇਤ ਕਰਤਾ ਰਾਗੀਆਂ ਕੋਲੋ ਵੀ ਮੁਆਫੀ ਮੰਗ ਲਈ ਹੈ, ਅਤੇ ਉਹਨਾਂ ਨੂੰ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਦੂਸਰੇ ਪਾਸੇ ਪ੍ਰੋ. ਧੂੰਦੇ ਨੇ ਮੁਆਫੀ ਦੀ ਮੱਦ ਤਸਲੀਮ ਕਰਦਿਆਂ ਕਿਹਾ, ਕਿ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਕਦੇ ਵੀ ਟਿੱਪਣੀ ਨਹੀਂ ਕੀਤੀ, ਸਗੋਂ ਉਹਨਾਂ ਦੀ ਟਿੱਪਣੀ ਤਾਂ ਕਾਹਨਾਂ ਸੰਗ ਢੇਸੀਆ ਦੇ ਇੱਕ ਡੇਰੇ ਬਾਬਤ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਵੀ ਇਹੀ ਸਪੱਸ਼ਟ ਕੀਤਾ ਹੈ। ਉਸ ਨੇ ਕਿਹਾ ਕਿ ਉਹ ਪੂਰੀ ਤਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੈ, ਅਤੇ ਸ੍ਰੀ ਦਰਬਾਰ ਸਾਹਿਬ ਦੀ ਦਿਲ ਜਾਨ ਤੋਂ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਦੇ ਫੈਸਲੇ ਤੋ ਉਹਨਾਂ ਦੀ ਪੂਰੀ ਤਸੱਲੀ ਹੈ, ਅਤੇ ਉਹ ਪੂਰੀ ਤਰ੍ਹਾਂ ਖੁਸ਼ ਹਨ, ਕਿਉਕਿ ਸਿੰਘ ਸਾਹਿਬਾਨ ਨੇ ਉਸ ਨਾਲ ਇਨਸਾਫ ਕੀਤਾ ਹੈ।

-x-x-x-x-x-x-x-x-x-x-x-

ਪ੍ਰੋ. ਧੂੰਦਾ ਜੀ, ਆਪ ਜੀ ਇਨ੍ਹਾਂ ਹੀ ਮਰੇ ਹੋਏ ਅਖੌਤੀ ਜਥੇਦਾਰਾਂ 'ਚ ਨਵੀਂ ਰੂਹ ਫੂਕ ਆਏ.... ਹੈਂ !!! ਐਨੀ ਤਬਦੀਲੀ...

ਖ਼ਾਲਸਾ ਨਿਊਜ਼ ਬਦਲ ਗਈ ਦਾ ਰਾਗ ਅਲਾਪਣ ਵਾਲੇ ਇਸ ਖਬਰ ਨੂੰ ਅੱਖਾਂ ਖੋਲ ਕੇ ਪੜ੍ਹਨ ਅਤੇ ਸੋਚਣ ਕਿ ਤਬਦੀਲੀ ਕਿਸ 'ਚ ਆਈ ਹੈ, ਖ਼ਾਲਸਾ ਨਿਊਜ਼ 'ਚ ਜਾਂ ਪ੍ਰੋ. ਸਰਬਜੀਤ ਸਿੰਘ ਧੂੰਦਾ 'ਚ...

Rozana Spokesman 22 Mar 2010


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top