ਪਿਛਲੇ ਕੁਝ ਦਿਨਾਂ ਤੋਂ ਪ੍ਰੋਫੈਸਰ ਧੂੰਦਾ
ਦਾ ਮਸਲਾ “ਜਾਗਰੂਕ” ਕਹਾਉਂਣ ਵਾਲੇ ਸਿੱਖਾਂ ਵਿੱਚ ਇੱਕ ਵੱਡੇ ਮਤਭੇਦ ਦਾ
ਕਾਰਨ ਬਣ ਗਿਆ। ਇੱਕ ਧੜੇ ਦਾ ਵਿਚਾਰ ਸੀ ਕੀ ਧੂੰਦੇ ਨੂੰ “ਜਥੇਦਾਰਾਂ” ਅੱਗੇ
ਪੇਸ਼ ਨਹੀਂ ਹੋਣਾ ਚਾਹੀਦਾ ਅਤੇ ਕੁਝ ਪੇਸ਼ ਹੋਣ ਦੇ ਹੱਕ ਵਿੱਚ ਸਨ ਪਰ
ਇਹ ਵੀ ਸੱਚ ਹੈ ਕਿ ਧੂੰਦਾ ਮਸਲੇ ਰਾਹੀਂ ਕੁਝ ਲੋਕ ਆਪਣੇ ਮਕਸਦ ਵਿੱਚ
ਕਾਮਯਾਬ ਹੋ ਗਏ। “ਜਾਗਰੂਕ” ਸਿੱਖਾਂ ਨੂੰ ੨ ਹਿੱਸਿਆਂ ਵਿੱਚ ਵੰਡਣ ਵਿੱਚ ਜਿਸ
ਦੀ ਪ੍ਰੱਤਖ ਮਿਸਾਲ ਫੇਸਬੁੱਕ ਤੇ “ਔਖਤੀ ਸੰਤਾਂ ਦੇ ਗੱਰੁਪ” ਵਿੱਚ ਪਿਛਲੇ
ਕੁਝ ਦਿਨਾਂ ਤੋਂ ਹੋ ਰਹੀ ਆਪਸੀ ਖਿਚੋਤਾਣ
ਤੋਂ ਲਾਈ ਜਾ ਸਕਦੀ ਹੈ।
ਜਦੋਂ ਅਸੀਂ ਸਾਰੇ ਮੰਨਦੇ ਹਾਂ ਕਿ ਭਾਈ
ਧੂੰਦਾ ਨਿਰਦੋਸ਼ ਸੀ, ਪਰ ਫੇਰ ਵੀ ਸਭ ਚਾਹੁੰਦੇ ਸੀ,
ਕਿ ਧੂੰਦਾ ਆਪਣਾ ਪੱਖ ਪੇਸ਼ ਕਰੇ ਤਾਂ ਜੋ “ਪੰਥ ਵਿੱਚੋਂ ਛੇਕਣ” ਦਾ ਤਾਲਿਬਾਨੀ
ਕੁਹਾੜਾ ਨਾ ਚੱਲ ਜਾਵੇ, ਜਿਸ ਨਾਲ ਧੂੰਦੇ ਵਰਗੇ
ਨਿਰਧੜਕ ਪ੍ਰਚਾਰਕ ਨੂੰ ਖੁੱਲ੍ਹ ਕੇ ਪ੍ਰਚਾਰ ਕਰਨ ਵਿੱਚ ਸਮੱਸਿਆ ਨਾ
ਆਵੇ, ਪਰ ਚੰਗਾ ਹੁੰਦਾ ਭਾਈ ਸਾਹਿਬ,
ਪ੍ਰੋਫੈਸਰ ਦਰਸ਼ਨ ਸਿੰਘ ਵਾਂਗ “ਸ਼੍ਰੀ ਅਕਾਲ ਤਖ਼ਤ ਸਾਹਿਬ” ਤੇ ਸ਼੍ਰੀ ਗੁਰੂ
ਗਰੰਥ ਸਾਹਿਬ ਅਤੇ ਸਿੱਖ ਸੰਗਤ ਅੱਗੇ ਆਪਣਾ ਪੱਖ ਪੇਸ਼ ਕਰਦੇ,
ਨਾ ਕੇ ਇੱਕ ਕਮਰੇ ਵਿੱਚ।
ਖੈਰ! ਜੋ ਹੋਏਆ ਸੋ ਹੋਏਆ ਸਿੱਖ ਕਹਾਉਣ
ਵਾਲਿਓਂ, ਤੱਤ ਗੁਰਮਤਿ ਨੂੰ ਸਮਰਪਤ ਵੀਰੋਂ
ਘੱਟੋ-ਘੱਟ ਆਪਾਂ ਤਾਂ ਨਾ ਲੜੀਏ, ਸਿੱਖਾਂ ਦੇ
ਤਾਂ ਪਹਿਲਾ ਹੀ ਏਨੇ ਧੜੇ ਨੇ, ਕਿਤੇ ਇੱਕ
ਹੋਰ “ਧੜਾ” ਨਾ ਖੜਾ ਹੋ ਜਾਵੇ? ਆਓ ਸਾਰੇ ਰੱਲ ਕੇ ਫੇਰ ਡੇਰਾਵਾਦ,
ਪਾਖੰਡਵਾਦ ਆਦਿ ਵਿਰੁੱਧ ਚੱਲ ਰਹੀ
ਲਹਿਰ ਨੂੰ ਜਾਰੀ ਰੱਖੀਏ, ਨਾ ਕਿ ਇਸ ਮਸਲੇ
ਨੂੰ ਆਪਣੀ ਮੁੱਛ ਦਾ ਸਵਾਲ ਬਣਾ ਕੇ, ਜਾਂ
ਇੱਕ ਧੜੇ ਦੀ ਹਾਰ ਜਾਂ ਜਿੱਤ ਸਮਝ ਕੇ ਇਸ ਮੁੱਦੇ ਨੂੰ ਲੰਮਾ ਖਿੱਚੀਏ।