Share on Facebook

Main News Page

ਹਰਨੇਕ ਸਿੰਘ ਨਿਊਜ਼ੀਲੈਂਡ ਅਤੇ ਹੋਰ ਵੀਰ ਜਿਹੜੇ ਇਨ੍ਹਾਂ ਦੀ ਸੋਚ ਦੇ ਸਮਰਥਕ ਨੇ, ਉਨ੍ਹਾਂ ਨੂੰ ਬੇਨਤੀ

ਇਹ ਹਨ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ, ਧੁਰੰਦਰ ਖਿਡਾਰੀ ਜਿਨ੍ਹਾਂ ਨੇ ਪ੍ਰੋ. ਧੂੰਦਾ ਨੂੰ ਅਖੌਤੀ ਜਥੇਦਾਰਾਂ ਕੋਲ਼ ਪੇਸ਼ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ, ਅਤੇ ਜਾਗਰੂਕਤਾ ਲਹਿਰ ਨੂੰ ਤਾਰਪੀਡੋ ਕਰਨ 'ਚ ਸ਼ਾਤਿਰ ਖਿਲਾੜੀ ਦੀ ਭੁਮੀਕਾ ਨਿਭਾਈ ਹੈ। ਹੁਣ ਉਹ ਪ੍ਰੋ. ਦਰਸ਼ਨ ਸਿੰਘ ਵਰਗੇ ਪ੍ਰਚਾਰਕ ਨੂੰ ਪਸੰਦ ਕਰਨ ਵਾਲਿਆਂ 'ਤੇ ਵੀ ਤੋਹਮਤਾਂ ਲਗਾ ਰਿਹਾ ਹੈ, ਅਤੇ ਜਾਗਰੂਕ ਵੀਰਾਂ ਦੇ ਨਾਮ ਲਿੱਖ ਕੇ ਭੰਡੀ ਪ੍ਰਚਾਰ ਕਰ ਰਿਹਾ ਹੈ, ਜਿਸ ਵਿੱਚ ਉਸਨੇ ਖ਼ਾਲਸਾ ਨਿਊਜ਼ ਅਤੇ ਸਿੱਖ ਗਾਰਡੀਅਨ 'ਤੇ ਵੀ ਸ਼ਬਦੀ ਹਮਲੇ ਕੀਤੇ ਹਨ। ਇਸ ਨੇ ਆਪਣੇ ਗਰੁੱਪ ਨਿਊਜ਼ੀਲੈਂਡ ਅਵੇਅਰਨੈੱਸ ਗਰੁਪ 'ਚ ਲਿਖਿਆ ਹੈ:

ਸਾਰੇ ਜਾਗਰੂਕ ਵੀਰਾਂ ਨੂੰ ਬੇਨਤੀ ਹੈ ਕਿ, ਹੁਣ 'ਧੂੰਦਾ' ਜੀ ਦੇ ਪੇਸ਼ ਹੋਣ ਤੋਂ ਬਾਦ, ਉਹੀ ਕੁਝ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਆਸ ਸੀ। ਕਿਸੇ ਨਿਸ਼ਾਨੇ ਦੀ ਪ੍ਰਾਪਤੀ ਦੀ ਆਸ ਰੱਖਣ ਵਾਲਿਆਂ ਨੂੰ ਥੋੜਾ ਧੀਰਜ ਰੱਖਣਾ ਪੈਣਾ ਹੈ। "ਲੜਾਈ ਵਿੱਚ ਹਮੇਸ਼ਾ ਹੀ ਉਹ ਧਿਰ ਜਿੱਤਦੀ ਹੈ, ਜੋ ਵਧੇਰੇ ਧੀਰਜ ਰੱਖਦੀ ਹੈ ਅਤੇ ਜਿੰਨਾ ਕੋਈ ਵਧੇਰੇ ਜਿੰਮੇਵਾਰ ਹੁੰਦਾ ਹੈ, ਉਸ ਨੂੰ ਉੰਨਾ ਹੀ ਵਧੇਰੇ ਧੀਰਜ ਅਤੇ ਸਹਿਣਸ਼ੀਲਤਾ ਰੱਖਣੀ ਪੈਂਦੀ ਹੈ'। .........ਇੱਕ ਹੋਰ ਜਰੂਰੀ ਗੱਲ......ਇੱਕ ਤਾਂ ਕੁਝ ਇੱਕ ਵੀਰ ਜਿਨਾਂ ਵਿੱਚ.....੧) ਕੁਲਤਾਰ ਸਿੰਘ ( ਸਤਨਾਮ ਸਿੰਘ ), ੨) ਸਤਪਾਲ ਸਿੰਘ, ੩) ਜਗਜੀਤ ਸਿੰਘ, ੪) ਇੰਦਰਜੀਤ ਸਿੰਘ ਕਾਨਪੁਰੀ, ੫) ਸੁਰਿੰਦਰ ਸਿੰਘ ਹੋਸ਼ਾ, ੬) ਅਤੇ ਕੁਝ ਹੋਰ ਜੋ ਪ੍ਰ ਦਰਸ਼ਨ ਸਿੰਘ ਜੀ ਦੇ ਸਮਰਥਕ ਹਨ, ਬਹੁਤ ਗੁੱਸੇ 'ਚ ਹਨ, ....ਇਸ ਕਰਕੇ ਇਨਾਂ ਦੇ ਜਵਾਬ ਜਰਾ ਸੰਭਲ ਕੇ ਦੇਣਾ, ਕਿਸੇ ਵੀ ਹੱਦ ਤੱਕ ਜਾ ਸਕਦੇ ਹਨ , ਅਤੇ ਦੂਜਾ ਖਾਲਸਾ ਨਿਊਜ ਤੇ ਸਿੱਖ ਗਾਰਡੀਅਨ ਵਰਗੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ, ਇਸ ਕਰਕੇ ਸਾਨੂੰ ਹੌਸਲਾ ਰੱਖਣਾ ਪੈਣਾ ਹੈ ਕਿਉਂਕਿ ਇਹ ਸਾਰੇ ਸਾਨੂੰ ਹੌਸਲਾ-ਹੀਣ ਕਰਨ 'ਤੇ ਤੁਲੇ ਹੋਏ ਹਨ ......

ਹਰਨੇਕ ਸਿਆਂ, ਕਿਸੇ ਫੇਸਬੁਕ ਗਰੁੱਪ ਦਾ ਐਡਮਿਨ ਬਣਨ ਨਾਲ ਕੋਈ ਬਹੁਤ ਵੱਡਾ ਮਾਅਰਕਾ ਨਹੀਂ ਮਾਰ ਲਿਆ, ਇਸ ਤਰ੍ਹਾਂ ਦੇ ਕਈ ਗਰੁੱਪ ਬਣੇ ਹੋਏ ਨੇ। ਇਹ ਭੁਲੇਖਾ ਹੋਰ ਵੀ ਕਈ ਗਰੁਪਾਂ ਨੂੰ ਹੈ, ਕਿ ਸਾਡੇ ਮੈਂਬਰ ਬਹੁਤ ਨੇ, ਉਸ ਹੀ ਹੰਕਾਰ 'ਚ ਆਪਣੇ ਆਪ ਨੂੰ ਕੌਮੀ ਲੀਡਰ ਸਮਝਣ ਦੀ ਗਲਤਫਹਿਮੀ ਪਾਲ ਰਖੀ ਹੈ, ਟਟੀਹਰੀ ਵੀ ਸੋਚਦੀ ਹੈ ਕਿ ਖਰੇ ਅਸਮਾਨ ਮੈਂ ਹੀ ਚੁੱਕਿਆ ਹੋਇਆ ਹੈ...

ਇਕ ਗੱਲ ਸਾਫ ਕਰ ਦਈਏ ਅਸੀਂ ਨਾ ਤਾਂ ਕਿਸੇ ਖਾਸ ਪ੍ਰਚਾਰਕ ਦੇ ਸਮਰਥਕ ਹਾਂ, ਅਸੀਂ ਸਿਰਫ ਗੁਰਬਾਣੀ ਦੇ, ਸਿੱਖੀ ਸਿਧਾਂਤ ਦੇ ਸਮਰਥਕ ਹਾਂ। ਜੇ ਪ੍ਰੋ. ਦਰਸ਼ਨ ਸਿੰਘ ਸਿੱਖੀ ਸਿਧਾਤਾਂ 'ਤੇ ਖੜੇ ਹਨ, ਤਾਂ ਹੀ ਅਸੀਂ ਉਨ੍ਹਾਂ ਨਾਲ ਹਾਂ, ਅਤੇ ਬਾਕੀ ਸਾਰੇ ਜਾਗਰੂਕ ਸਿੱਖ ਵੀ। ਜਦੋਂ ਤੱਕ ਪ੍ਰੋ. ਧੂੰਦਾ ਇਸ ਇਮਤੀਹਾਨ 'ਚ ਬੈਠੇ ਨਹੀਂ ਸਨ, ਜਿਸ 'ਚ ਉਹ ਫੇਲ ਹੋ ਗਏ ਹਨ, ਆਪ ਹੀ ਦੇਖ ਸਕਦੇ ਹੋ, ਪਿਛਲੇ ਦੋ ਮਹੀਨਿਆਂ ਤੋਂ, ਕੋਈ ਐਸਾ ਦਿਨ ਨਹੀਂ ਸੀ, ਜਿਸ ਦਿਨ ਖ਼ਾਲਸਾ ਨਿਊਜ਼ ਨੇ ਉਨ੍ਹਾਂ ਦੀ ਗੁਰਮਤਿ ਕਥਾਵਾਂ ਦੀ ਕਵਰੇਜ਼ ਨਾ ਕੀਤੀ ਹੋਵੇ, ਲਾਈਵ ਟੈਲੀਕਾਸਟ ਨਾ ਕੀਤਾ ਹੋਵੇ। ਇਹ ਕੋਈ ਅਹਿਸਾਨ ਨਹੀਂ ਸੀ, ਸਿਰਫ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਇਕ ਸਾਡਾ ਛੋਟਾ ਜਿਹਾ ਯੋਗਦਾਨ ਸੀ, ਜਿਸ ਵਿੱਚ ਸਾਡਾ ਆਪਣਾ ਕੋਈ ਨਿਜੀ ਮੁਫਾਦ ਨਹੀਂ ਸੀ।

ਬਾਕੀ ਰਹੀ ਗੱਲ ਅੱਜ ਹੋਈ ਰੇਡੀਓ ਸ਼ੇਰੇ ਪੰਜਾਬ 'ਤੇ ਹੋਏ ਟਾਕ ਸ਼ੋ ਬਾਰੇ, ਉਥੇ ਪ੍ਰੋ. ਧੂੰਦਾ ਬਾਰੇ ਘੱਟ, ਖ਼ਾਲਸਾ ਨਿਊਜ਼ ਨੇ ਆਹ ਕੀਤਾ, ਖ਼ਾਲਸਾ ਨਿਊਜ਼ ਨੇ ਉਹ ਕੀਤਾ ਹੀ ਜ਼ਿਆਦਾ ਭਾਰੂ ਸੀ, ਜਿਸ ਤੋਂ ਪਤਾ ਚਲਦਾ ਹੈ ਕਿ ਸਾਡੇ ਵਿੱਚ ਵਾਰਤਾਲਾਪ ਕਰਨ ਦੀ ਕਿੰਨੀ ਕੁ ਸਮਰੱਥਾ ਹੈ। ਜਵਾਬ ਦੇਣ ਨੂੰ ਹਰ ਇੱਕ ਗੱਲ ਦਾ ਜਵਾਬ ਵਾਜਿਬ ਤਰੀਕੇ ਤੇ ਸਲੀਕੇ ਨਾਲ ਦਿੱਤਾ ਜਾ ਸਕਦਾ ਹੈ, ਪਰ ਸਮਾਂ ਬਰਬਾਦ ਕਰਨ ਦਾ ਸਾਡੇ ਕੋਲ ਟਾਈਮ ਨਹੀਂ। ਇੱਕ ਵੀਰ ਨੇ ਮੇਰਾ ਨਾਮ ਵੀ ਲਿਆ, ਉਸਦਾ ਕੋਈ ਅਫਸੋਸ ਨਹੀਂ, ਨਾਮ ਅਤੇ ਫੋਨ ਨਾ ਦੇਣ ਦਾ ਕਾਰਣ, ਕੋਈ ਡਰ ਨਹੀਂ, ਪਰ ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਹੈ।

ਇਕ ਗੱਲ ਸਾਫ ਕਰ ਦਈਏ, ਖ਼ਾਲਸਾ ਨਿਊਜ਼ ਪ੍ਰੋ. ਧੂੰਦਾ ਜੀ ਦੀ ਵਿਰੋਧੀ ਨਹੀਂ, ਜਦੋਂ ਤੱਕ ਉਹ ਸਿਧਾਂਤਾਂ 'ਤੇ ਚਲਦੇ ਰਹੇ, ਅਸੀਂ ਸਾਰਿਆਂ ਨੇ ਬਿਨਾ ਕਿਸੇ ਸਵਾਲ ਦੇ, ਉਨ੍ਹਾਂ ਦਾ ਸਾਥ ਦਿੱਤਾ, ਪਰ ਹੁਣ ਜੀ ਨਹੀਂ ਕਰਦਾ। ਅੱਜ ਇਕ ਗੁਰਦੁਆਰੇ ਗਿਆ, ਜਿੱਥੇ ਲਾਈਬਰੇਰੀ 'ਚ ਪ੍ਰੋ. ਧੂੰਦਾ ਦੀ ਵੀਡੀਓ ਚੱਲ ਰਹੀ ਸੀ, ਪ੍ਰੋ. ਧੂੰਦਾ ਗੱਲ ਕਰ ਰਹੇ ਸੀ, ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ .... ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਦੇ ਮੂੰਹ 'ਤੇ ਸੱਚ ਬੋਲਿਆ, ਬਾਬਰ ਸਾਹਮਣੇ ਸੱਚ ਬੋਲਿਆ, ਮੇਰਾ ਤਾਂ ਜੀ ਕਰਦਾ ਮੈਂ ਵਿਛ ਜਾਵਾਂ ਐਸੇ ਗੁਰੂ ਅੱਗੇ....ਪਰ ਆਪ ਵਿੱਛ ਗਏ ਅਖੌਤੀ ਜਥੇਦਾਰਾਂ ਅੱਗੇ? ਹੈਂ, ਕਥਨੀ ਕਰਨੀ 'ਚ ਐਨਾ ਫਰਕ? ਰੂਹ ਹੀ ਨਹੀਂ ਕੀਤੀ ਸੁਨਣ ਦੀ, ਦਿੱਲ ਟੁੱਟ ਗਿਆ।

ਹਰਨੇਕ ਸਿੰਘ ਅਤੇ ਹੋਰ ਵੀਰਾਂ ਨੂੰ ਸ਼ਿਕਾਇਤ ਹੈ ਕਿ ਖ਼ਾਲਸਾ ਨਿਊਜ਼ ਬਦਲ ਗਈ ਹੈ, ਬਦਲੀ ਨਹੀਂ ਹੈ ਵੀਰੋ, ਅਸਲ 'ਚ ਬਦਲੇ ਹਨ ਪ੍ਰੋ. ਧੂੰਦਾ। ਇਹ ਗੱਲ ਆਪ ਜੀ ਨੂੰ ਮਨਜ਼ੂਰ ਨਹੀਂ, ਕਿ ਅਸੀਂ ਤੁਹਾਡੀ ਸੋਚ ਅਨੁਸਾਰ ਨਹੀਂ ਚਲੇ। ਅਸੀਂ ਕਿਸੇ ਵੀ ਐਸੇ ਸ਼ਖਸ ਦਾ ਸਾਥ ਨਹੀਂ ਦੇ ਸਕਦੇ, ਜੋ ਗੁਰਮਤਿ ਨਾਲੋਂ, ਆਪਣੀ ਹੀ ਗੱਲ ਮੰਨਵਾਉਣ ਲਈ ਬਜ਼ਿੱਦ ਹੋਵੇ। ਸਾਡਾ ਕੋਈ ਇਹ ਬਿਜ਼ਨਸ ਵੀ ਨਹੀਂ, ਸਿਰਫ ਛੋਟਾ ਜਿਹਾ ਦਸਵੰਧ ਹੈ, ਜੋ ਸਿੱਖੀ ਲਈ ਅਸੀਂ ਕਰ ਸਕਦੇ ਹਾਂ, ਜੇ ਪੈਸੇ ਨਾਲ ਨਹੀਂ ਤਾਂ ਅਸੀਂ ਘਟੋ ਘੱਟ ਸਮਾਂ ਦੇ ਸਕਦੇ ਹਾਂ। ਜਿੰਨੇ ਵੀ ਖ਼ਾਲਸਾ ਨਿਊਜ਼ ਟੀਮ ਦੇ ਮੈਂਬਰ ਨੇ, ਕਿਸੀ ਦਾ ਇਸ 'ਚ ਕੋਈ ਨਿਜੀ ਮੁਫਾਦ ਨਹੀਂ, ਸਿਰਫ ਗੁਰਮਤਿ ਦੀ ਗੱਲ ਪਹੁੰਚਾਉਣ ਦਾ ਜ਼ਰੀਆ ਹੈ। ਜਿਸ ਦਿਨ ਤੱਕ ਇਕ ਵੀ ਪਾਠਕ ਖ਼ਾਲਸਾ ਨਿਊਜ਼ ਪੜੇਗਾ, ਇਹ ਇਸੇ ਤਰ੍ਹਾਂ ਚਲਦੀ ਰਹੇਗੀ, ਤੇ ਇਸੇ ਤਰ੍ਹਾਂ ਚਲੇਗੀ, ਬਿਨਾਂ ਸਿਧਾਂਤਾਂ 'ਤੇ ਸਮਝੌਤਾ ਕੀਤੇ ਬਗੈਰ। ਜੇ ਕਿਸੇ ਨੂੰ ਇਹ ਪਸੰਦ ਨਹੀਂ ਤਾਂ, ਆਸਾਨ ਜਿਹਾ ਹੱਲ ਹੈ, ਖ਼ਾਲਸਾ ਨਿਊਜ਼ ਨਾ ਪੜ੍ਹੋ। ਪ੍ਰੋ. ਧੂੰਦਾ ਦੀ ਜਿਹੜੀ ਵੀ ਨਿਊਜ਼ ਜਾਂ ਉਨ੍ਹਾਂ ਲਈ ਕੋਈ ਲੇਖ ਭੇਜੇਗਾ, ਅਸੀਂ ਜ਼ਰੂਰ ਪਾਵਾਂਗੇ, ਬਸ਼ਰਤੇ ਉਸ ਲੇਖ ਦਾ ਮਿਆਰ ਤਾਹਨੇ ਮਿਹਣੇ ਵਾਲਾ ਨਾ ਹੋਵੇ। ਆਸ ਹੈ, ਉਨ੍ਹਾਂ ਵੀਰਾਂ ਦੀ ਇਹ ਸ਼ਿਕਾਇਤ ਦੂਰ ਹੋ ਸਕੇਗੀ, ਕਿ ਅਸੀਂ ਕੋਈ ਪੱਖਪਾਤ ਕਰ ਰਹੇ ਹਾਂ, ਅਸੀਂ ਤਾਂ ਇਸ ਤਰ੍ਹਾਂ ਹੀ ਕੰਮ ਕਰਨਾ ਹੈ, ਬਾਕੀ ਆਪ ਸਿਆਣੇ ਹੋ।

ਗੁਰੂ ਭਲੀ ਕਰੇ

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top