Share on Facebook

Main News Page

ਸ਼ਰੀਰ ਦੀ ਮੌਤ ਨਾਲ ਮੌਤ ਨਹੀਂ ਹੁੰਦੀ, ਜ਼ਮੀਰ ਦੀ ਮੌਤ ਹੀ ਅਸਲ ਮੌਤ ਹੈ: ਟਾਈਗਰ ਜਥਾ ਯੂ.ਕੇ.

ਇਹ ਬਚਨ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਹੇ ਸਨ ਅਤੇ ਸਮਾਂ ਆਉਣ ਤੇ ਇੰਨ੍ਹਾਂ ਉਤੇ ਖਰੇ ਉਤਰ ਕੇ ਭੀ ਦਿਖਾਇਆ। ਇਸੇ ਤਰਾ ਇਕ ਕਲਾਕਾਰ ਰੂਪੀ ਕਥਾਕਾਰ ਧੁੰਦੇ ਦੇ ਮੂੰਹੋ ਵੀ ਦਾਸ ਨੇ ਬੜੇ ਪ੍ਰਭਾਵਸ਼ਾਲੀ ਬਚਨ ਸੁਣੇ, ਪਰ ਅੱਜ ਸਮਾਂ ਆਇਆ ਤਾਂ ਧੁੰਦੇ ਨੇ ਪਲਟੀ ਮਾਰ ਕੇ, ਆਪਣੀ ਅਸਲੀਅਤ ਜੱਗ ਜਾਹਿਰ ਕਰ ਦਿੱਤੀ ਹੈ।

ਬਾਕੀ ਮੈਂ ਲੇਖਕ ਨਹੀਂ ਇਸ ਲਈ ਅੱਜ ਸ਼ਾਮ ਨੂੰ ਅਸੀਂ ਵੀਡੀਓ ਦੇ ਰੂਪ ਵਿਚ ਸੰਗਤਾਂ ਨੂੰ ਸੰਬੋਧਤ ਹੋਵਾਂਗੇ। ਸਾਡੇ ਲਈ ਮਿਸ਼ਨਰੀ ਕਾਲਿਜ ਲੁਧਿਆਣਾ ਭੀ ਕਿਸੇ ਧੁੰਮੇ ਦੀ ਟਕਸਾਲ ਨਾਲੋਂ ਘੱਟ ਨਹੀਂ।

ਬਾਕੀ ਦਾਸ ਨਿਉਜਿਲੈੰਡ ਦੇ ਮਜਬੂਰ ਪ੍ਰਬੰਧਕ ਲਾਣੇ ਨੂੰ ਭੀ ਵਧਾਈ ਦਿੰਦਾ ਹੈ, ਜਿੰਨਾ ਨੇ ਪ੍ਰਿਥੀਚੰਦ ਦੇ ਕਦਮਾਂ 'ਤੇ ਚਲਦਿਆਂ ਹੋਇਆਂ, ਅੱਜ ਪੰਥ ਦੀ ਪਿੱਠ 'ਤੇ ਵਾਰ ਕੀਤਾ ਹੈ। ਮੈਂ ਤਾ ਬਸ ਇਹ ਕਹਾਂਗਾ ਕਿ-

ਹਮੇਂ ਤੋ ਅਪਨੋਂ (ਮਿਸ਼ਨਰੀ ਕਾਲਿਜ ਅਤੇ ਧੁੰਦਾ) ਨੇ ਲੂਟਾ, ਗੈਰੋਂ (ਧੁਮਾ ਐਂਡ ਪਾਰਟੀ) ਮੈਂ ਕਹਾਂ ਦਮ ਥਾ, ਹਮਰੀ ਕਿਸ਼ਤੀ ਵਹਾਂ ਡੂਬੀ ਜਹਾ ਪਾਨੀ ਕਮ ਥਾ।

ਸਾਡੀ ਕਿਸ਼ਤੀ ਤਾਂ ਥੋੜੇ ਪਾਣੀ ਵਿੱਚ ਹੀ ਜਾ ਡੂਬੀ ਹੈ। ਇੰਨਾ ਪੁਜਾਰੀਆਂ ਦੇ ਕਮਰੇ ਤਾਂ ਕੁੱਝ ਭੀ ਨਹੀਂ ਹਨ, ਅਜੇ ਤਾਂ ਅਸੀਂ ਵੱਡੇ ਸਮੁੰਦਰ ਪਾਰ ਕਰਨ ਲਈ ਟਾਰਾ ਮਾਰ ਰਹੇ ਸਾਂ, ਬਾਕੀ ਸਾਰੇ ਹੀ ਬਹਾਦੁਰ ਹੁੰਦੇ ਹਨ, ਪਰ ਪਤਾ ਉਦੋਂ ਲਗਦਾ ਹੈ, ਜਦੋਂ ਇੰਨ੍ਹਾਂ ਲਫਜਾਂ ਨੂੰ ਜੀਵਨ ਵਿੱਚ ਵਰਤਨ ਦਾ ਸਮਾਂ ਆਉਂਦਾ ਹੈ। ਕਈਆਂ ਨੂੰ ਇਹ ਸ਼ੱਕ ਹੈ ਕਿ ਸ਼ਾਇਦ ਇਹ ਪ੍ਰੋ. ਦਰਸ਼ਨ ਸਿੰਘ ਜੀ ਦੇ ਬੰਦੇ ਹਨ, ਮੈਂ ਅੱਗੇ ਭੀ ਕਈ ਬਾਰ ਸਪਸ਼ਟ ਕੀਤਾ ਹੈ, ਕਿ ਅਸੀਂ ਗੁਰੂ ਦੇ ਬੰਦੇ ਹਾਂ, ਬਾਕੀ ਹਰ ਉਸ ਗੁਰਸਿੱਖ ਦਾ ਸਤਿਕਾਰ ਕਰਦੇ ਹਾਂ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨਦਾ ਹੈ, ਅਤੇ ਪ੍ਰੋਫ਼ ਦਰਸ਼ਨ ਸਿੰਘ ਜੀ ਉੰਨਾ ਵਿਚੋਂ ਇੱਕ ਹਨ, ਜਿੰਨਾ ਨੇ ਪੁਜਾਰੀਆਂ ਅੱਗੇ ਗੋਡੇ ਨਾ ਟੇਕ ਕੇ ਇਹ ਗੱਲ ਨੂੰ ਸਿਧ ਕਰ ਕੇ ਭੀ ਦੀਖਾਇਆ ਸੀ। ਇਸ ਗੱਲ ਤੋਂ ਕਾਲਿਜ ਭੀ ਪਿਛੇ ਨਹੀਂ ਹੱਟ ਸਕਦਾ, ਕਿ ਜਿੰਨਾ ਚਿਰ ਸਾਡੇ ਰੇਡੀਓ ਤੇ ਪ੍ਰੋਗਰਾਮ ਚਲੇ ਸਨ, ਤਕਰੀਬਨ ਰੋਜ਼ ਇਸ ਕਾਲਿਜ ਦਾ ਨਾਮ ਅਸੀਂ ਓਨ-ਲਾਇਨ ਲੈਂਦੇ ਰਹੇ ਹਾ, ਪਰ ਜਦੋ ਅੱਜ ਇੰਨ੍ਹਾਂ ਦੇ ਪੈਰ ਥਿੜਕ ਗਏ ਹਨ, ਇਹ ਇਕਸੰਪਰਦਾਈ ਸੋਚ ਨੂੰ ਧਾਰਨ ਕਰ ਚੁਕਾ ਹੈ।

ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top