Share on Facebook

Main News Page

ਇਹ ਦਸਮ ਗ੍ਰੰਥੀ ਜਿਹੜੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦੇ, ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਨਹੀਂ ਮੰਨਦੇ, ਉਨ੍ਹਾਂ ਕਿਦਾਂ ਦੇਖੋ ਪੂੰਛ ਚੁੱਕੀ ਹੈ ਪ੍ਰੋ. ਧੂੰਦਾ ਖਿਲਾਫ

ਇਹ ਦਸਮ ਗ੍ਰੰਥੀ ਜਿਹੜੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦੇ, ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਨਹੀਂ ਮੰਨਦੇ, ਉਨ੍ਹਾਂ ਕਿਦਾਂ ਦੇਖੋ ਪੂੰਛ ਚੱਕੀ ਹੈ ਪ੍ਰੋ. ਧੂੰਦਾ ਖਿਲਾਫ, ਜਿਨ੍ਹਾਂ ਦਾ ਮੋਹਰੀ ਹੈ ਉਹ ਮਾਲਟਨ ਕੈਨੇਡਾ ਦਾ ਪਖੰਡੀ ਬਾਬਿਆਂ ਦਾ ਡੇਰਾ, ਜਿੱਥੇ ਹਰ ਕਿਸਮ ਦੇ ਗੁਰਮਤਿ ਵਿਰੋਧੀ ਕੰਮ ਹੁੰਦੇ ਹਨ, ਜਿਥੇ ਹਰ ਪਖੰਡੀ ਸਾਧ ਆਉਂਦਾ ਹੈ, ਇਸ ਦੇ ਪ੍ਰਬੰਧਕ ਲੋਕਾਂ ਨੂੰ ਹਰ ਅਨਮਤੀ ਕਰਮਕਾਂਡ ਲਈ ਉਤਸ਼ਾਹਿਤ ਕਰਦੇ ਨੇ, ਤੇ ਇਨ੍ਹਾਂ ਦੇ ਪਿਛਲੱਗ ਜਿੰਨੇ ਹੋਰ ਅਖੌਤੀ ਗੁਰਦੁਆਰੇ ਨੇ ਉਨ੍ਹਾਂ ਦਾ ਵੀ ਇਹੀ ਹਾਲ ਹੈ, ਜਿਨ੍ਹਾਂ ਦਾ ਨਾਮ ਇਸ ਪੋਸਟਰ 'ਚ ਹੈ। ਜਿਨ੍ਹਾਂ ਗੁਰਮਤਿ ਵਿਰੋਧੀ ਅਨਸਰਾਂ ਨੇ ਇਹ ਪੋਸਟਰ ਅਜੀਤ 'ਚ ਛਪਵਾਇਆ ਹੈ, ਉਨ੍ਹਾਂ ਦਾ ਕਿਰਦਾਰ ਵੀ ਸਭ ਨੂੰ ਪਤਾ ਹੈ।

ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ, ਗੁੰਡਾਗਰਦੀ ਕੀਤੀ, ਇਹ ਗੁਰਦੁਆਰੇ ਦੇ ਪ੍ਰਧਾਨ ਨੂੰ ਪੁਲਿਸ ਕੁਤੇ ਨੇ ਵੀ ਵੱਡਿਆ, ਜਿਹੜਾ ਹੁਣ ਪਖੰਡੀ ਸਾਧ ਬਣ ਗਿਆ ਹੈ। ਇਹ ਹੈ ਇਨ੍ਹਾਂ ਦਸਮ ਗ੍ਰੰਥੀਆਂ ਦੀ ਕਰਤੂਤ, ਜਦੋਂ ਵੀ ਕੋਈ ਗੁਰਮਤਿ ਦਾ ਪ੍ਰਚਾਰ ਕਰੇ ਇਨ੍ਹਾਂ ਨੂੰ ਸੂਲ ਵਾਂਗ ਚੁਭਦਾ ਹੈ। ਸਾਰੇ ਜਾਗਰੂਕ ਵੀਰ, ਸੰਸਥਾਵਾਂ ਨੂੰ ਇੱਕਠੇ ਹੋਕੇ ਇਨ੍ਹਾਂ ਗੁੰਡਾ ਪਾਰਟੀ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।

Amarjit Singh Mann


Jaswinder Singh


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top