Share on Facebook

Main News Page

25 ਫਰਵਰੀ ਨੂੰ ਸਵੇਰੇ 9 ਵਜੇ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ 'ਤੇ ਪਹੁੰਚ ਜਾਵਾਂਗਾ: ਪ੍ਰੋ. ਸਰਬਜੀਤ ਸਿੰਘ ਧੂੰਦਾ

ਅੰਮ੍ਰਿਤਸਰ, 22 ਫ਼ਰਵਰੀ (ਚਰਨਜੀਤ ਸਿੰਘ): ਦਰਬਾਰ ਸਾਹਿਬ ਵਿਖੇ ਹੁੰਦੇ ਕੀਰਤਨ ਬਾਰੇ ਟਿਪਣੀਆਂ ਕਰ ਕੇ ਮੁਸ਼ਕਲਾਂ ਵਿਚ ਫਸੇ ਪ੍ਰੋ. ਸਰਬਜੀਤ ਸਿੰਘ ਧੂੰਦਾ 25 ਫ਼ਰਵਰੀ ਨੂੰ ਪੰਜ ‘ਜਥੇਦਾਰਾਂ’ ਦੀ ਮੀਟਿੰਗ ਵਿਚ ਪੁੱਜ ਕੇ ਅਪਣਾ ਸਪੱਸ਼ਟੀਕਰਨ ਦੇਣਗੇ। ਅੱਜ ਅਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਚਨ ਸਿੰਘ ਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 25 ਫਰਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਜਿਹੜੀਆ ਧਿਰਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਸਮੇਂ ਸਿਰ ਪੁੱਜ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰੋ. ਧੂੰਦੇ ਦੇ ਅਕਾਲ ਤਖਤ ਤੇ ਪੇਸ਼ ਹੋਣ ਬਾਰੇ ਉਹਨਾਂ ਕੋਲ ਇੱਕ ਪੱਤਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਲੈ ਕੇ ਆਏ ਸਨ, ਅਤੇ ਆਸ ਕੀਤੀ ਜਾਂਦੀ ਹੈ ਕਿ ਉਹ ਜਰੂਰ ਪੇਸ਼ ਹੋਵੇਗਾ।

ਉਹਨਾਂ ਕਿਹਾ ਕਿ 25 ਫਰਵਰੀ ਨੂੰ ਸਿਰਫ ਪ੍ਰੋ. ਧੂੰਦਾ ਕੋਲੋ ਸਪੱਸ਼ਟੀਕਰਨ ਹੀ ਲਿਆ ਜਾਵੇਗਾ ਤੇ ਅਗਲੇਰੀ ਕਾਰਵਾਈ ਸਪੱਸ਼ਟੀਕਰਨ ਤੇ ਅਗਲੀ ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਹੀ ਹੋਵੇਗੀ। ਉਹਨਾਂ ਕਿਹਾ ਕਿ ਪ੍ਰੋ. ਧੂੰਦਾ ਨੂੰ ਚਾਹੀਦਾ ਹੈ, ਕਿ ਉਹ ਸਪੱਸ਼ਟੀਕਰਨ ਵਿੱਚ ਕੋਈ ਵੀ ਪੱਖ ਨਾ ਛੁਪਾਏ ਸਗੋਂ ਸਪੱਸ਼ਟ ਤੇ ਸਹੀ ਲਫਜਾਂ ਵਿੱਚ ਆਪਣਾ ਪੱਖ ਪੇਸ਼ ਕਰੇ, ਤਾਂ ਕਿ ਲੋੜੀਦੀ ਕਾਰਵਾਈ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

ਇਸ ਸਬੰਧੀ ਜਦੋਂ ਪ੍ਰੋ. ਧੂੰਦਾ ਨਾਲ ਰਾਬਤਾ ਕਾਇਮ ਕੀਤਾ, ਤਾਂ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਤੇ ਪੇਸ਼ ਹੋਣ ਬਾਰੇ ਹਾਲ ਉਹਨਾਂ ਦੀਆਂ ਵਿਚਾਰਾਂ ਚੱਲ ਰਹੀਆਂ ਹਨ, ਅਤੇ ਸਾਥੀਆਂ ਨਾਲ ਵਿਚਾਰ ਕਰਨ ਤੋਂ ਉਪਰੰਤ ਹੀ ਕੋਈ ਫੈਸਲਾ ਲਿਆ ਜਾਵੇਗਾ। ਜਦੋਂ ਉਹਨਾਂ ਦਾ ਧਿਆਨ ਜਥੇਦਾਰ ਅਕਾਲ ਤਖਤ ਵੱਲੋਂ ਦਿੱਤੇ ਗਏ ਬਿਆਨ ਕਿ 25 ਫਰਵਰੀ ਨੂੰ ਕੇਵਲ ਪ੍ਰੋ. ਧੂੰਦਾ ਕੋਲੋ ਕੇਵਲ ਸਪੱਸ਼ਟੀਕਰਨ ਹੀ ਲਿਆ ਜਾਵੇਗਾ, ਤੇ ਅਗਲੇਰੀ ਕਾਰਵਾਈ ਬਾਅਦ ਵਿੱਚ ਹੋਵੇਗੀ, ਤਾਂ ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਹ 25 ਫਰਵਰੀ ਨੂੰ ਸਵੇਰੇ 9 ਵਜੇ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਤੇ ਪੁੱਜ ਜਾਣਗੇ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top