ਭਾਈ ਕੰਵਰ ਸਿੰਘ ਧਾਮੀ ਅਕਾਲ ਫੈਡਰੇਸ਼ਨ ਦੇ
ਮੁਖੀ ਰਹੇ, ਤੇ ਹੁਣ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਂਰਾਂ ਦੀ ਗੁਰੂ ਆਸਰਾ
ਟਰੱਸਟ ਮੋਹਾਲੀ ਵਿਚ ਸੇਵਾ ਸੰਭਾਲ਼ ਕਰ ਰਹੇ ਹਨ।
ਸੰਘਰਸ਼ ਦੌਰਾਨ ਉਹ ਗ੍ਰਿਫਤਾਰ ਹੋ ਗਏ, ਤਾਂ
ਪੁਲਸ ਨੇ ਸੋਚਿਆ ਕਿ ਆਤਮ ਸਮਰਪਣ ਦਾ ਡਰਾਮਾ ਕਰਕੇ ਕੇ.ਪੀ.ਐਸ ਗਿਲ ਦੀ ਹਵਾ
ਬਣਾਈਏ, ਕਿ ਹੁਣ ਤਾਂ ਖਾੜਕੂ ਲਿਫ ਗਏ ਹਨ, ਤਸ਼ੱਦਦ ਕਰਕੇ ਧਾਮੀ ਸਾਹਿਬ ਨੂੰ
ਮਨਾ ਲਿਆ ਗਿਆ, ਉਨ੍ਹਾਂ ਦੀ ਸਿੰਘਣੀ ਬੀਬੀ ਕੁਲਬੀਰ ਕੌਰ ਵੀ ਉਦੋਂ ਪੁਲਿਸ
ਹਿਰਾਸਤ ਵਿਚ ਤਸੀਹੇ ਝੱਲ ਰਹੀ ਸੀ।
ਜਦੋਂ ਪ੍ਰੈਸ ਬੁਲਾ ਲਈ ਗਈ ਤੇ ਗਿਲ ਤੇ
ਹੋਰ ਪੁਲਸੀਆਂ ਸੀ ਹਾਜਰੀ ਵਿਚ, ਧਾਮੀ ਸਾਹਿਬ ਨੇ ਪੁਲਸ ਦਾ ਸੰਘਰਸ਼ ਖਿਲ਼ਾਫ
ਲਿਖਿਆ ਬਿਆਨ ਪੜ੍ਹਨਾ ਸ਼ੁਰੂ ਕੀਤਾ, ਤਾਂ ਜਦੋਂ ਪੁਲਸੀਆਂ ਨੂੰ ਯਕੀਨ ਹੋ ਗਿਆ,
ਕਿ ਇਹ ਤਾਂ ਹੁਣ ਸਾਡਾ ਹੀ ਤੋਤਾ ਹੈ, ਉਸੇ ਪਲ ਗੁਰੂ ਸਾਹਿਬ ਨੇ ਧਾਮੀ ਸਾਹਿਬ
ਤੇ ਕਿਰਪਾ ਕੀਤੀ, ਤੇ ਉਨਾਂ ਨੇ ਪ੍ਰੈਸ ਦੀ ਹਾਜਰੀ ਵਿਚ ਹੀ, ਕੇ.ਪੀ. ਐਸ
ਗਿੱਲ ਦੇ ਥੱਪੜ ਜੜਿਆ, ਜਿਸਦੀ ਗੂੰਜ, ਕਹਿੰਦੇ ਹੁਣ ਤੱਕ ਗਿਲ ਨੂੰ ਸੁਣਦੀ
ਹੈ।
ਇਹ ਸਾਰੀ ਇਤਿਹਾਸਕ ਘਟਨਾ ਪ੍ਰੈਸ ਕਾਨਫਰੰਸ
ਵਿਚ ਵਾਪਰੀ ਸੀ, ਉਦੋਂ ਜਲੰਧਰ ਟੈਲੀਵੀਜਨ ਤੋਂ ਆਂਉਦੀਆਂ ੭.੩੦ ਵਾਲੀਆਂ ਖਬਰਾਂ
ਵਿਚ ਇਹ ਖਬਰ ਆਈ ਸੀ ਤੇ ਹੁਣ ਤੱਕ ਸਵਾਦ ਲਈ ਜਾਂਨੇ ਆਂ, ਹੁਣ ਵੀਰ ਹਵਾਰੇ ਨੇ
ਫਿਰ ਉਸ ਘਟਨਾ ਦੀ ਯਾਦ ਕਰਵਾਤੀ..