Share on Facebook

Main News Page

ਪਹਿਲਾਂ ਅਪਮਾਨ ਫਿਰ ਸਨਮਾਨ - ਸਤਿਕਾਰ ਕਮੇਟੀ ਦੇ ਮੁਖੀ ਸਨਮਾਨਿਤ

ਅੰਮ੍ਰਿਤਸਰ 16 ਫਰਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਦਮਦਮੀ ਟਕਸਾਲ ਅਜਨਾਲਾ ਤੇ ਸ਼੍ਰੀ ਗੁਰੂ ਗ੍ਰੰਥ ਸਤਿਕਾਰ ਸਭਾ ਦੇ ਨੁਮਾਇੰਦਿਆ ਨੇ ਰਾਮਸਰ ਵਿਖੇ ਸਤਿਕਾਰ ਕਮੇਟੀ ਤੇ ਸ੍ਰੋਮਣੀ ਕਮੇਟੀ ਵਿਚਕਾਰ ਹੋਈ ਝੜਪ ਦੌਰਾਨ ਅਪਮਾਨਤ ਕੀਤੇ ਗਏ ਸਿੰਘਾਂ ਦੇ ਅੱਥਰੂ ਪੂੰਝਦਿਆ ਝੜਪ ਤੋਂ ਬਾਅਦ ਹੋਈ ਪਹਿਲੀ ਮੁਲਾਕਾਤ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਤਿਕਾਰ ਕਮੇਟੀਆਂ ਮੁੱਖੀਆਂ ਨੂੰ ਸਨਮਾਨਿਤ ਕੀਤਾ ਤੇ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਲਈ ਚੁੱਕੇ ਜਾ ਰਹੇ ਕਦਮਾ ਵਿੱਚ ਇਕਸਾਰਤਾ ਤੇ ਪਾਰਦਰਸ਼ੀ ਲਿਆਉਣ ਲਈ ਪੰਜਾਬ ਇਕਾਈ ਦੀ ਜਿੰਮੇਵਾਰੀ ਭਾਈ ਅਮਰੀਕ ਸਿੰਘ ਅਤੇ ਹਰਿਆਣੇ ਦੀ ਜਿੰਮੇਵਾਰੀ ਭਾਈ ਸੁਖਵਿੰਦਰ ਸਿਘ ਨੂੰ ਸੌਪਦਿਆ ਸਿਰੋਪੇ ਦੇ ਕੇ ਸਨਮਾਨਿਤ ਕੀਤਾ।

ਅੱਜ ਬਾਅਦ ਦੁਪਿਹਰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ (ਹਰਿਆਣਾ) ਦੇ ਮੁੱਖੀ ਭਾਈ ਸੁਖਵਿੰਦਰ ਸਿੰਘ ਤੇ ਦਮਦਮੀ ਟਕਸਾਲ ਅਜਾਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਨੇ ਮੁਲਾਕਾਤ ਕੀਤੀ।

ਜਥੇਦਾਰ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਬਹਾਲ ਰੱਖਣ ਲਈ ਜਾਰੀ ਕੀਤੇ ਗਏ ਹੁਕਮਨਾਮਿਆ ਦੀਆ ਕਾਪੀਆ ਵਾਪਸ ਕਰਨ ਦੀ ਜਦੋਂ ਸਤਿਕਾਰ ਕਮੇਟੀ ਦੇ ਆਗੂਆ ਨੇ ਗੱਲ ਕੀਤੀ ਤਾਂ ਜਥੇਦਾਰ ਜੀ ਇਹਨਾਂ ਵਿਅਕਤੀਆ ਦੇ ਅੱਥਰੂ ਪੁੰਝਦਿਆ ਰਾਮਸਰ ਵਿਖੇ ਵਾਪਰੀ ਘਟਨਾ ਤੇ ਅਫਸੋਸ ਪਰਗਟ ਕਰਦਿਆ ਕਿਹਾ ਕਿ ਭਵਿੱਖ ਵਿੱਚ ਦੋਵੇ ਧਿਰਾਂ ਮਿਲ ਕੇ ਕੰਮ ਕਰਨ। ਉਹਨਾਂ ਕਿਹਾ ਕਿ ਕੁਝ ਥਾਵਾਂ ਤੇ ਜ਼ਿਆਦਤੀਆ ਵੀ ਹੋਈਆ ਹਨ ਅਤੇ ਉਹਨਾਂ ਕੋਲ ਵੀ ਖਬਰਾਂ ਪੁੱਜਦੀਆ ਰਹੀਆ ਹਨ। ਉਹਨਾਂ ਕਿਹਾ ਕਿ ਜਦੋਂ ਕਿਸੇ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਦੌਰਾਨ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਤਾਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਦੀ ਸੂਚਨਾ ਹਲਕੇ ਦੇ ਸ੍ਰੋਮਣੀ ਕਮੇਟੀ ਮੈਂਬਰ ਨੂੰ ਦਿੱਤੀ ਜਾਵੇ। ਜੇਕਰ ਮੈਂਬਰ ਨਹੀ ਮਿਲਦਾ ਤਾਂ ਸ੍ਰੋਮਣੀ ਕਮੇਟੀ ਅਧਿਕਾਰੀਆ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਜਾਵੇ। ਤੱਤਕਾਲ ਕਾਰਵਾਈ ਕਰਨ ਸਮੇਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਰੋਸੇ ਵਿੱਚ ਜਰੂਰ ਲਿਆ ਜਾਵੇ ਤਾਂ ਕਿ ਕਿਸੇ ਵੀ ਘਟਨਾ ਦੀ ਜਾਣਕਾਰੀ ਉਹਨਾਂ ਕੋਲ ਆਗਾਊ ਜਰੂਰ ਹੋਵੇ। ਬੀਤੇ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੇ ਸਰੋਮਣੀ ਕਮੇਟੀ ਵਿਚਕਾਰ ਹੋਏ ਝਗੜੇ ਬਾਰੇ ਵੀ ਕਾਫੀ ਵਿਚਾਰਾਂ ਹੋਈਆ ਤੇ ਜਥੇਦਾਰ ਜੀ ਨੇ ਭਰੋਸਾ ਦਿੱਤਾ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਦੋਵਾ ਦਾ ਪੱਖ ਸੁਨਣ ਤੋਂ ਉਪਰੰਤ ਅਗਲੀ ਲੋੜੀਦੀ ਕਾਰਵਾਈ ਕੀਤੀ ਜਾਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਕੁਝ ਗਲਤ ਫਹਿਮੀਆ ਪੈਦਾ ਹੋਣ ਕਾਰਨ ਰਾਮਸਰ ਵਿਖੇ ਅਣਸੁਖਾਵੀ ਘਟਨਾ ਵਾਪਰੀ ਹੈ ਜਿਸ ਦਾ ਦੋਵਾਂ ਧਿਰਾਂ ਨੂੰ ਪਛਸ਼ਾਤਾਪ ਕਰਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਰੂਰੀ ਹੈ ਅਤੇ ਇਹ ਇਕੱਲੇ ਸਿੱਖਾਂ ਦਾ ਹੀ ਨਹੀ ਸਗੋਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਉਹਨਾਂ ਕਿਹਾ ਕਿ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਅਰਥਾਂ ਵਿੱਚ ਮਰਿਆਦਾ ਅਨੁਸਾਰ ਨਹੀ ਰੱਖਿਆ ਜਾਂਦਾ ਅਤੇ ਕਈ ਅਵੱਗਿਆਵਾਂ ਵੀ ਹੋ ਜਾਂਦੀਆ ਹਨ ਇਸ ਲਈ ਘਰਾਂ ਵਿੱਚ ਗੁਰੂ ਸਾਹਿਬ ਦੀ ਬੀੜ ਰੱਖਣ ਦੀ ਬਜਾਏ ਸੈਂਚੀਆ ਤੇ ਗੁਟਕੇ ਹੀ ਰੱਖੇ ਜਾਣ। ਉਹਨਾਂ ਕਿਹਾ ਕਿ ਜਿਹਨਾਂ ਕੋਲ ਗੁਰੂ ਸਾਹਿਬ ਦੇ ਸਰੂਪ ਘਰਾਂ ਵਿੱਚ ਮੌਜੂਦ ਹਨ ਅਤੇ ਉਹਨਾਂ ਦੀ ਮਰਿਆਦਾ ਅਨੁਸਾਰ ਸਾਂਭ ਸੰਭਾਲ ਨਹੀ ਹੁੰਦੀ ਉਹ ਬਿਨਾਂ ਕਿਸੇ ਦੇਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਾ ਦੇਣ। ਉਹਨਾਂ ਕਿਹਾ ਕਿ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ ਅਤੇ ਸਰੂਪ ਸਿਰਫ ਉਹਨਾਂ ਵਿਅਕਤੀਆ ਨੂੰ ਹੀ ਦਿੱਤੇ ਜਾਂਦੇ ਹਨ ਜਿਹਨਾਂ ਕੋਲ ਵੱਖਰਾ ਗੁਰੂਦੁਆਰਾ ਹੋਵੇ ਅਤੇ ਸਾਂਭ ਸੰਭਾਲ ਲਈ ਵਿਸ਼ੇਸ਼ ਤੌਰ ਪ੍ਰਬੰਧ ਤੇ ਗ੍ਰੰਥੀ ਰੱਖਿਆ ਹੋਵੇ। ਉਹਨਾਂ ਕਿਹਾ ਕਿ ਗੁਰੂਦੁਆਰਿਆ ਵਿੱਚ ਸਰੂਪ ਲੋੜ ਅਨੁਸਾਰ ਹੀ ਰੱਖੇ ਜਾਣ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਲਈ ਅਜਿਹੇ ਸਥਾਨ ਦੀ ਵਿਵਸਥਾ ਕੀਤੀ ਜਾਵੇ ਜਿਥੇ ਕਿਸੇ ਕਿਸਮ ਦੀ ਘਟਨਾ ਵਾਪਰਨ ਦਾ ਖਤਰਾ ਨਾ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top