ਉਹਨਾਂ ਦੱਸਿਆਂ ਕਿ ਪੰਨਾ ਨੰ. 4 ਉੱਪਰ
ਲਿਖਿਆ ਹੈ ਕਿ ‘ਇਹ ਆਖਣਾ ਗਲਤ ਹੈ ਕਿ ਪ੍ਰਮਾਤਮਾ ਨਾਮ ਤੋਂ ਨਿਆਰਾ ਹੈ, ਹਾਂ!
ਇਹ ਕਿਹਾ ਜਾ ਸਕਦਾ ਹੈ ਕਿ ਪ੍ਰਮਾਤਮਾ ਦਾ ਨਾਮ ਨਿਆਰਾ ਹੈ। ਉਹ ਦਿਵ ਨਾਮ ਹੈ
‘ਸ਼ਿਵ’। ਸ਼ਿਵ ਦਾ ਅਰਥ ਹੈ 1. ਕਲਿਆਣਕਾਰੀ 2. ਬੀਜ
ਰੂਪ 3. ਬਿੰਦੂ । ਕਿਉਂਕਿ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਸਦ-ਗਤੀ ਦਾਤਾ ਹੈ,
ਇਸ ਲਈ ਉਹ ਕਲਿਆਣਕਾਰੀ ਹੈ। ਜਿਸ ਪ੍ਰਕਾਰ ਬੀਜ ਕਿਸੇ ਬ੍ਰਿਕਸ਼ ਦਾ ਰਚਤਾ ਹੁੰਦਾ
ਹੈ, ਇਸੇ ਪ੍ਰਕਾਰ ਪ੍ਰਮਾਤਮਾ ਸ਼ਿਵ ਬੀ
ਸ੍ਰਿਸ਼ਟੀ-ਰੂਪੀ ਬ੍ਰਿਕਸ਼ ਦਾ ਨਮਤਿ ਕਾਰਣ ਹੈ, ਕਿਉਂਕਿ ਪ੍ਰਮਾਤਮਾ ਦਾ ਰੂਪ
ਜੋਤੀ ਬਿੰਦੂ ਸਮਾਨ ਹੈ। ਇੱਥੋਂ ਸੱਪਸ਼ਟ ਹੁੰਦਾ ਹੈ ਕਿ ਉਸਦਾ ਸ਼ਿਵ ਨਾਮ
ਬਿਲਕੁਲ ਠੀਕ ਹੈ।’
ਸ. ਪੱਟੀ ਨੇ ਕਿਹਾ ਬੇਸ਼ੱਕ ਸਿੱਖੀ ਸਿਧਾਂਤਾਂ
ਤੇ ਕਿਤਾਬ ਵਿੱਚ ਸਿੱਧੇ ਤੌਰ ਤੇ ਕੁੱਝ ਨਹੀਂ ਲਿਖਿਆ ਗਿਆ, ਪਰ ਟਾਈਲ ਪੇਜ ਤੇ
ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਛਾਪ ਕੇ ਸਿੱਖ
ਕੌਮ ਵਿੱਚ ਅਪ੍ਰਮਾਣਿਤ ਦਸ਼ਮ ਗ੍ਰੰਥ ਵਿੱਚੋਂ ਪੰਗਤੀ ‘ਦੇਹ
ਸ਼ਿਵਾ ਬਰ’ ਲਿਖ ਕੇ ਗੁਰੂ ਸਾਹਿਬਾਨ ਵੱਲੋਂ ਸ਼ਿਵ ਦੀ ਮਹਿਮਾ ਦਰਸਾਉਣ
ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਵਿੱਚ ਵੀ ਇੱਕ
ਜੋਤੀ ਬਿੰਦੂ ਵਿੱਚ ਨਿਕਲ ਰਹੀ ਰੋਸ਼ਨੀ ਲੈਂਦੇ ਦਿਖਾਇਆ ਗਿਆ ਹੈ। ਜੋ ਕਿ ਸਿੱਖ
ਹਲਕਿਆਂ ਲਈ ਇੱਕ ਚਿੰਤਾਜਨਕ ਵਿਸ਼ਾ ਹੈ।
ਉਹਨਾਂ ਕਿਹਾ ਕਿ ਆਪਣੀ ਗੱਲ ਨੂੰ ਸਿਧ ਕਰਨ
ਲਈ ਹੋਰ ਘੱਟ ਗਿਣਤੀ ਕੌਮਾਂ ਦੇ ਰਹਿਬਰਾਂ ਦੀ ਤਸਵੀਰਾਂ ਦਾ ਦੁਰਪ੍ਰਯੋਗ ਵੀ
ਕੀਤਾ ਗਿਆ ਜਿਸ ਵਿੱਚ ਮੁਸਲਮਾਨ ਧਰਮ ਦੇ ਹਜ਼ਰਤ ਮੂਸਾ ਜੀ, ਇਸਾਈ ਧਰਮ ਦੇ ਯਿਸੂ
ਮਸੀਹ ਆਦਿਕ ਦੀਆਂ ਤਸਵੀਰਾਂ ਨੂੰ ਵੀ ਸ਼ਾਮਲ ਕਰਦਿਆਂ ਹੋਇਆਂ ਜੋਤੀ ਬਿੰਦੂ
‘ਸ਼ਿਵ’ ਨੂੰ ਪ੍ਰਮਾਤਮਾ ਵਜੋ ਦਰਸਾਉਂਦਿਆਂ ਹੋਇਆਂ ਸੱਭ ਰਹਿਬਰਾਂ ਨੂੰ ਸ਼ਿਵ ਦੇ
ਉਪਾਸ਼ਕ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਹਿੰਦੂ ਫਿਰਕਾਪ੍ਰਸਤੀ ਵੱਲੋਂ ਘੱਟ
ਗਿਣਤੀ ਕੌਮਾਂ ਦੇ ਇਤਿਹਾਸ ਅਤੇ ਵੀਚਾਰਧਾਰਾ ਨੂੰ ਰੱਲਗੱਡ ਕਰਨਾ ਘੱਟ ਗਿਣਤੀ
ਕੌਮਾਂ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੈ।