Share on Facebook

Main News Page

ਵੈਰ ਵਿਰੋਧ ਅਤੇ ਦੂਜਿਆਂ ਦਾ ਕਤਲ ਕਰਨ ਦੀ ਪੂਰੀ ਟ੍ਰੇਨਿੰਗ ਅਖੌਤੀ ਦਸਮ ਗ੍ਰੰਥ ਹੀ ਦਿੰਦਾ ਹੈ: ਸ. ਸੁਰਿੰਦਰ ਸਿੰਘ

* ਚਰਿਤਰੋਪਖਿਆਨ ਵਾਲੀ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਕਦੇ ਵੀ ਨਹੀਂ ਹੋ ਸਕਦੀ

(11 ਫਰਵਰੀ 2011 : ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਉਸਾਰੀ ਅਧੀਨ ਗੁਰਦੁਆਰੇ ’ਤੇ ਹੋਏ ਹਮਲੇ ਲਈ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਚੌਪਈ ਦੇ ਪਾਠ ਕਰਨ ਦੇ ਪ੍ਰਤੀਕਰਮ ਵਜੋਂ ਆਖੇ।

ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੇ ਇਸ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਇੰਨ੍ਹਾਂ ਲੋਕਾਂ ਦਾ ਗੁਰੁ ਗ੍ਰੰਥ ਸਾਹਿਬ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਇੰਨ੍ਹਾਂ ਦਾ ਨਿਸ਼ਚਾ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਅਖੌਤੀ ਦਸਮ ਗ੍ਰੰਥ’ ਤੇ ਹੈ ਤਾਹੀਓਂ ਇਹ ਸਿੱਖ ਸੰਗਤਾਂ ਨੂੰ ਚਰਿਤਰੋਪਖਿਆਨ ਵਾਲੀ ਚੌਪਈ ਪੜ੍ਹਨ ਲਈ ਆਖ ਰਹੇ ਹਨ । ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਕੇ ਤਾਂ ਕਦੇ ਸ਼ਾਂਤੀ ਆ ਵੀ ਨਹੀਂ ਸਕਦੀ ਸਗੋਂ ਈਰਖਾ, ਵੈਰ ਵਿਰੋਧ, ਅਪਣੇ ਆਪ ਨੂੰ ਬਚਾਉਣ ’ਤੇ ਦੂਜਿਆਂ ਨੂੰ ਮਾਰਣ ਦੀਆਂ ਅਰਦਾਸਾਂ ਜਿਸ ਵਿਚ ਹਮਰੀ ਕਰੋ ਹਾਥ ਦੇ ਰਛਾ..ਚੁਨਿ ਚੁਨਿ ਸ਼ਤ੍ਰ ਹਮਾਰੈ ਮਾਰੀਆਹਿ- ਕਹਿਣਾ ਇਹ ਸਭ ਅਖੌਤੀ ਦਸਮ ਗ੍ਰੰਥ ਦੀ ਚੌਪਈ ਸਿਖਾਉਂਦੀ ਹੈ।

ਉਨ੍ਹਾਂ ਕਿਹਾ ਕਿ ਕਵੀ ਸਿਆਮ ਦੀ ਰਚਨਾ ਚੌਪਈ ਵਿਚ ਕਵੀ ਜਗਮਾਤਾ ਭਾਵ ਦੇਵੀ ਤੋਂ ਵਰ ਮੰਗਦਾ ਹੈ ਕਿ ਮੇਰੀ ਰਖਿਆ ਕਰ ਤੇ ਚੁਣ ਚੁਣ ਕੇ ਮੇਰੇ ਵੈਰੀਆਂ ਦਾ ਸਰਵਨਾਸ਼ ਕਰ ਪਰ ਗਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਕਿਸੇ ਦਾ ਬੁਰਾ ਚਿਤਵਣਾ ਨਹੀਂ ਸਿਖਾਉਂਦੀ। ਬਾਬੇ ਨਾਨਕ ਦੀ ਸਿੱਖੀ ਵਿਚ ਤਾਂ ਹਮੇਸ਼ਾਂ ਸਰਬਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ ਨਾ ਕਿ ਦੂਜਿਆਂ ਦੇ ਸਰਵਨਾਸ਼ ਦੀ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਹੀ ਦਿੰਦੇ ਹਨ। ਵੈਰ ਵਿਰੋਧ ਅਤੇ ਦੂਜਿਆਂ ਦਾ ਕਤਲ ਕਰਨ ਦੀ ਪੂਰੀ ਟ੍ਰੇਨਿੰਗ ਅਖੌਤੀ ਦਸਮ ਗ੍ਰੰਥ ਵਿਚੋਂ ਮਿਲਦੀ ਹੈ ਇਸ ਲਈ ਗਿਆਨੀ ਗੁਰਬਚਨ ਸਿੰਘ ਦਾ ਇਕ ਪਾਸੇ ਸ਼ਾਂਤੀ ਤੇ ਸਦਭਾਵਨਾ ਦੀ ਗੱਲ ਕਰਨਾ ਅਤੇ ਦੂਜੇ ਪਾਸੇ ਅਪਣਾ ਭਲਾ ਕਰ ਕੇ ਦੂਜਿਆਂ ਨੂੰ ਦੁਸਟ ਆਖ ਕੇ ਮੁਕਾਉਣ ਦੀ ਬੇਨਤੀਆਂ ਵਾਲੌ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਵਾਲੀ ਗੱਲ ਆਖਣੀ ਮਹਿਜ਼ ਇਕ ਨਾਟਕ ਹੈ ਕਿਉਂਕਿ ਅਖੌਤੀ ਦਸਮ ਗ੍ਰੰਥ ਦੀ ਸ਼ਭ ਤੋਂ ਅਸ਼ਲੀਲ ਰਚਨਾ ਚਰਿਤਰੋਪਖਿਆਨ ਵਿਚੋਂ ਲਈ ਚੌਪਈ ਪੜ੍ਹ ਕੇ ਪੰਥ ਦੀ ਚੜ੍ਹਦੀ ਕਲਾ ਤਾਂ ਕਦੇ ਵੀ ਨਹੀਂ ਹੋ ਸਕਦੀ, ਪਰ ਬੇੜਾ ਗਰਕ ਜ਼ਰੂਰ ਹੋ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top