ਦੂਨੀਆ ਭਰ ਵਿੱਚ ਬੈਠੇ
ਦਲਿੱਤ ਭਾਈਚਾਰੇ ਨੂੰ ਫੌਰਨ ਇਸ ਕੋਝੀ ਹਰਕਤ ਨੂੰ ਰੋਕਣਾ ਚਾਹੀਦਾ ਹੈ। ਕਿਤੇ
ਇਹ ਨਾ ਹੋਵੇ ਕਿ ਲਮਹੋ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ।
ਭਾਰਤ ਵਿੱਚ ਅਖੋਤੀ ਉੱਚ ਜਾਤੀਆਂ ਵਲੋਂ ਹਜ਼ਾਰਾਂ ਸਾਲਾਂ ਤੋਂ ਦਲਿਤਾਂ ਨਾਲ
ਉਨ੍ਹਾਂ ਦੇ ਵਖਰੇ ਵਖਰੇ ਨਾਮ ਰੱਖਕੇ ...ਕਦੇ ਸ਼ੂਦਰ, ਕਦੇ ਵੈਸ਼, ਕਦੇ ਨੀਚ,
ਕਦੇ ਹਰੀਜਨ ਵਗੈਰਾ ਵਗੈਰਾ...
ਸਦੀਆਂ ਤੋਂ ਅਣਮਨੁੱਖੀ
ਤਸ਼ੱਦਦ ਕੀਤਾ ਗਿਆ, ਅਤੇ ਅੱਜ ਵੀ ਜਾਰੀ ਹੈ, ਖੂਹ ਤੋ ਕੁੱਤਾ ਪਾਣੀ ਪੀ ਜਾਵੇ
ਤਾਂ ਕੋਈ ਗੱਲ ਨਹੀਂ, ਪਰ ਦਲਿਤ ਪਾਣੀ ਨਹੀਂ ਸੀ ਪੀ ਸਕਦਾ...
ਗੁਰੂ ਨਾਨਕ ਸਹਿਬ ਤੋਂ
ਗੁਰੂ ਗੋਬਿੰਦ ਸਿੰਘ ਜੀ ਤੱਕ ਲੱਖਾਂ ਸਿਰਾਂ ਦੀਆਂ ਕੁਰਬਾਨੀਆਂ ਨਾਲ ਅਤੇ
ਇਲਾਹੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਉਕਾਂਰ ਦਾ -ਏਕ
ਪਿਤਾ ਏਕਸ ਕੇ ਹਮ ਬਾਰਕ ਦੇ ਮਹਾਵਾਕ ਅਨੁਸਾਰ ਇਸ ਕੋਹੜ ਨੂੰ ਜੜਾਂ ਤੋਂ ਪੱਟ
ਦਿੱਤਾ, ਜਾਤ-ਪਾਤ ਊਚ ਨੀਚ ਖਤਮ ਕਰਕੇ, ਸਭ ਨੂੰ ਇੱਕ ਕਰ ਦਿੱਤਾ ਅਤੇ
ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ।
ਪਰ ਅਫਸੋਸ ਕਿ ਕੁਝ
ਮੁੱਲ ਖਰੀਦੇ, ਆਰ.ਐਸ.ਐਸ ਦੇ ਏਜੰਟਾਂ ਨੇ ਇਲਾਹੀ ਬਾਣੀ ਨਾਲ ਮਖੌਲ ਕਰਦੇ ਹੋਏ,
ਅਖੌਤੀ ਅੰਮ੍ਰਿਤਬਾਣੀ ਜਾਰੀ ਕਰਕੇ, ਹਜ਼ਾਂਰਾਂ ਸਾਲਾਂ ਬਾਅਦ ਪੈਰਾਂ 'ਤੇ ਆਉਣ
ਲੱਗੇ ਦਲਿੱਤ ਭਾਈਚਾਰੇ ਨੂੰ, ਮੁੜ ਉਸੇ ਖੂਹ ਵਿੱਚ ਸੂਟੱਣ ਦਾ ਜਤਨ ਕੀਤਾ ਹੈ।
ਦੂਨੀਆ ਭਰ ਵਿੱਚ ਬੈਠੇ
ਦਲਿੱਤ ਭਾਈਚਾਰੇ ਨੂੰ ਫੌਰਨ ਇਸ ਕੋਝੀ ਹਰਕਤ ਨੂੰ ਰੋਕਣਾ ਚਾਹੀਦਾ ਹੈ ਕਿਤੇ
ਇਹ ਨਾ ਹੋਵੇ ਕਿ ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜਾ ਪਾਈ --ਵਾਲੀ ਗੱਲ ਹੋਵੇ।