Share on Facebook

Main News Page

ਅਖੌਤੀ ਸੰਤਾਂ ਦੇ ਕੌਤਕ (ਫੇਸਬੁੱਕ ਗਰੁਪ) ਅਤੇ ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾਇਟੀ ਸਰਕਲ ਮੋਗਾ ਵੱਲੋ ਪਿੰਡ ਚੁੱਪਕੀਤੀ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ

ਪਿੰਡ ਚੁੱਪਕੀਤੀ: ਅਖੌਤੀ ਸੰਤਾਂ ਦੇ ਕੌਤਕ (ਫੇਸਬੁੱਕ ਗਰੁਪ) ਅਤੇ ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾਇਟੀ ਸਰਕਲ ਮੋਗਾ ਵੱਲੋ ਕਰਵਾਏ ਗਏ, ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਕਾ ਨਨਕਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਸਮਾਗਮ ਵਿਚ ਪੰਥ ਦੇ ਮਹਾਨ ਵਿਦਵਾਨ, ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਵੱਲੋ ਸੰਗਤਾਂ ਨਾਲ ਗੁਰਮਤਿ ਵਿਚਾਰਾ ਸਾਝੀਆਂ ਕੀਤੀਆਂ ਗਈਆਂ, ਜਿਸ ਵਿਚ ਉਹਨਾਂ ਦੱਸਿਆ ਕਿ ਪੰਥ ਨੂੰ ਅਖੌਤੀ ਡੇਰੇਦਾਰਾਂ ਵੱਲੋਂ ਕਿਸ ਤਰ੍ਹਾਂ ਢਾਹ ਲਗਾਈ ਜਾ ਰਹੀ ਹੈ। ਜੇ ਕੋਈ ਸੱਚ ਦੀ ਅਵਾਜ਼ ਨੂੰ ਬੁਲੰਦ ਕਰਦਾ ਹੈ, ੳਸ ਤੇ ਵੀ ਇਨ੍ਹਾਂ ਅਖੌਤੀ ਜੱਥੇਦਾਰਾ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਕਿਵੇ ਸੱਚ ਦੀ ਅਵਾਜ਼ ਨੂੰ ਬੰਦ ਕੀਤਾ ਜਾ ਰਿਹਾ ਹੈ, ਅਖੀਰ ਉਹਨਾਂ ਕਿਹਾ ਕਿ ਇਨ੍ਹਾਂ ਅਖੌਤੀ ਡੇਰੇਦਾਰਾਂ ਤੇ ਜੱਥੇਦਾਰਾਂ ਦੇ ਚੁੰਗਲ ਵਿਚੋ ਨਿਕਲਣ ਵਾਸਤੇ, ਸਾਨੂੰ ਆਮ ਵਰਗ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਉਦੋਂ ਹੀ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾ ਸਕਦੇ ਹਾਂ।

ਮੋਗੇ ਤੋਂ ਪਹੁੰਚੇ ਬੀਬੀ ਮਨਪ੍ਰੀਤ ਕੌਰ ਵੱਲੋ ਅਤੇ ਕੇਂਦਰ ਦੀ ਬੱਚੀ ਲਵਪ੍ਰੀਤ ਕੌਰ ਚੁੱਪਕੀਤੀ ਵੱਲੋ ਵੀ ਸੰਗਤਾਂ ਨਾਲ ਵਿਚਾਰਾ ਕੀਤੀਆਂ ਗਈਆਂ। ਇਸ ਸਮਾਗਮ ਵਿਚ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀਆਂ ਤੇ ਲੈਕਚਰ ਆਦਿ ਪੇਸ਼ ਕੀਤੇ। ਇੰਟਰਨੈਸ਼ਨਲ ਸਿੱਖ ਅਵੈਅਰਨੈੱਸ ਸੋਸਾਇਟੀ (ਅਖੌਤੀ ਸੰਤਾਂ ਦੇ ਕੌਤਕ) ਫੇਸਬੁੱਕ ਗਰੁਪ ਦੇ ਮੈਬਰਾਂ ਨੇ ਵਿਦੇਸ਼ਾ ਤੋਂ ਪੰਜਾਬ ਪੁਹੁੰਚ ਕੇ ਇਸ ਸਮਾਗਮ ਵਿਚ ਹਾਜ਼ਰੀ ਭਰੀ। ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚੋ ਸਿੱਖ ਨੌਜਵਾਨਾਂ ਨੇ ਵਿਸ਼ੇਸ ਹੁੰਗਾਰਾ ਭਰਿਆ ਤੇ ਉਹਨਾਂ ਕਿਹਾ ਕਿ ਇਹਨਾਂ ਅਖੌਤੀ ਸਾਧਾ ਸੰਤਾ ਦੀ ਗੁਲਾਮੀ ਤੋਂ ਕੌਮ ਨੂੰ ਛੁਟਕਾਰਾ ਦਿਵਾ ਕੇ ਹੀ ਸਾਹ ਲਵਾਗੇ।

ਇਸ ਸਮਾਗਮ ਵਿਚ ਗੁਰਪ੍ਰੀਤ ਸਿੰਘ (ਬੇਬੇ ਜੀ ਮੈਂ ਸੰਤ ਬਣੂੰਗਾ ਕਵਿਤਾ ਵਾਲੇ), ਸ਼ੌਕੀਨ ਸਿੰਘ ਚੁੱਪਕੀਤੀ, ਸ.ਗੁਰਸੇਵਕ ਸਿੰਘ ਮਦਰੱਸਾ, ਸਤਪਾਲ ਸਿੰਘ ਦੁੱਗਰੀ, ਜਗਜੀਤ ਸਿੰਘ ਖਾਲਸਾ, ਮਨਦੀਪ ਸਿੰਘ, ਹਰਮੰਦਰ ਸਿੰਘ, ਭੁਪਿੰਦਰ ਸਿੰਘ ਸਹਿਜੜਾ, ਮਨਜੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਮਹਿਰੋ, ਗੁਰਪ੍ਰੀਤ ਸਿੰਘ ਜ਼ੀਰਾ, ਇਕਵਾਕ ਸਿੰਘ ਭੱਟੀ, ਖੇਤਪਾਲ ਸਿੰਘ, ਅਮਰਿੰਦਰ ਸਿੰਘ, ਬੱਬੂ ਖਾਲਿਸਤਾਨੀ, ਭੁਪਿੰਦਰ ਸਿੰਘ ਖਾਲਸਾ, ਗੁਰਜੰਟ ਸਿੰਘ ਮੱਲ੍ਹੀ, ਏਕਮਕਾਰ ਸਿੰਘ, ਉੱਤਮਦੀਪ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਧਰਮਪਾਲ ਸਿੰਘ, ਮਨਜੀਤ ਸਿੰਘ ਮਨੀ, ਰਛਪਾਲ ਸਿੰਘ ਮੋਗਾ, ਹਰਮਨਪ੍ਰੀਤ ਸਿੰਘ ਮੋਗਾ, ਗੁਰਦੇਵ ਸਿੰਘ, ਕੁਲਵੰਤ ਸਿੰਘ ਮੋਗਾ, ਸੁਖਜੀਵਨ ਸਿੰਘ ਚੁੱਪ ਕੀਤੀ, ਮੋਗੇ ਇਲਾਕੇ ਦੇ ਸਰਮਗਰਮ ਪ੍ਰਚਾਰਕ ਜਸਵਿੰਦਰ ਸਿੰਘ ਰਾਮੂੰਵਾਲਾ ਤੋਂ, ਲਾਭ ਸਿੰਘ ਮੱਲੀਆਣਾ, ਰੁਪਿੰਦਰ ਸਿੰਘ ਚੁੱਪਕੀਤੀ, ਕੰਵਲਜੀਤ ਸਿੰਘ, ਗਗਨਦੀਪ ਸਿੰਘ, ਗੁਰਭੇਜ ਸਿੰਘ ਆਦਿ ਸ਼ਾਮਿਲ ਸਨ। ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੁਲਦੀਪ ਸਿੰਘ ਮਧੇਕੇ ਤੇ ਉਹਨਾਂ ਦੇ ਪੂਰੇ ਗਰੁੱਪ ਵਲੋਂ ਕੀਤਾ ਗਿਆ ਅਤੇ ਸਿੱਖ ਵਰਲਡ ਲਾਈਵ ਇੰਟਰਨੈਟ ਰਾਹੀਂ ਵਿਖਾਇਆ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top