Share on Facebook

Main News Page

ਪ੍ਰਚਾਰਕਾਂ ਦੀਆਂ ਗੁਰਮਤਿ ਵਾਲੀਆਂ ਗੱਲਾਂ ਸੁਣ ਕੇ ਕੰਵਲਦੀਪ ਸਿੰਘ ਵਰਗੇ ਕਿਰਤੀ ਲੋਕ ਤਾਂ ਜਾਗ ਪਏ ਪਰ ਪ੍ਰਚਾਰਕ ਅਮਲੀ ਜੀਵਨ ਵਿਚ ਆਪ ਸੱਚ ਤੋਂ ਦੂਰ ਹੋਈ ਬੈਠੇ ਹਨ: ਸ. ਉਪਕਾਰ ਸਿੰਘ ਫਰੀਦਾਬਾਦ

(4 ਫਰਵਰੀ 2012; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਜਾਚਕ ਦੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਪ੍ਰੋਫੈਸਰ ਕੰਵਲਦੀਪ ਸਿੰਘ ਵਰਗੇ ਕਿਰਤੀ ਨੌਜਵਾਨ ਜਾਗਰੂਕ ਹੋ ਚੁੱਕੇ ਹਨ ਪਰ ਸਟੇਜਾਂ ’ਤੇ ਗੁਰਮਤਿ ਦੀਆਂ ਗੱਲਾਂ ਸੁਣਾਉਣ ਵਾਲੇ ਪ੍ਰਚਾਰਕ ਆਪ ਸੱਚ ਤੋਂ ਕਿਤੇ ਦੂਰ ਹੋਈ ਬੈਠੇ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰਮਤਿ ਵਿਚ ਸੱਚ ਤੋਂ ਵੀ ਉਪਰ ਸੱਚ ਆਚਾਰ ਦੀ ਗੱਲ ਕੀਤੀ ਹੈ ਪਰ ਕੇਵਲ ਸੱਚ ਕਹਿਣਾ ਹੀ ਕਾਫੀ ਨਹੀਂ ਜੇਕਰ ਇਨਸਾਨ ਦੇ ਆਚਰਣ ਵਿਚ ਸਚ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਜਦ ਅਸੀਂ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਰਵਉੱਚ ਹੈ ਅਤੇ ਹਰ ਸਿੱਖ ਦਾ ਸੀਸ ਉਸ ਅੱਗੇ ਝੁਕਦਾ ਹੈ ਤਾਂ ਉਹ ਅਕਾਲ ਤਖ਼ਤ ਕੇਵਲ ਇਕ ਇਮਾਰਤ ਦਾ ਨਾਂ ਨਹੀਂ ਸਗੋ ਇਕ ਸਿਧਾਂਤ ਹੁੰਦਾ ਹੈ ਜਿਸ ਵਿਚ ਸਿਰਫ ਸਚ ਤੇ ਸਚ ਦੀ ਹੀ ਗੱਲ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਜਿਸ ਇਮਾਰਤ ਨੂੰ ਅਕਾਲ ਤਖ਼ਤ ਕਿਹਾ ਜਾਂਦਾ ਹੈ ਉਹ ਇਸ ਲਈ ਕਿ ਉਥੋਂ ਗੁਰਮਤਿ ਦੀ ਰੌਸ਼ਨੀ ਵਿਚ ਸਚ ’ਤੇ ਅਧਾਰਤ ਫੈਸਲੇ ਹੋਣੇ ਸਨ ਪਰ ਅਫਸੋਸ ਅੱਜ ਤਾਂ ਉਥੇ ਰਾਜਨੀਤਕਾਂ ਦੇ ਚਾਪਲੂਸ ਅਖੌਤੀ ਜੱਥੇਦਾਰ ਜੋ ਧਾਰਮਕ ਵੇਸ਼ਵਾਵਾਂ ਹਨ ਉਨ੍ਹਾਂ ਦੇ ਝੂਠੇ ਫੈਸਲੇ ਹੁੰਦੇ ਹਨ ਅਤੇ ਪੰਥ ਨਾਲ ਧ੍ਰੋਹ ਕਮਾਉਣ ਵਾਲਿਆਂ ਨੂੰ ਫ਼ਖਰ-ਏ-ਕੌਮ ਨਾਲ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਦੇ ਝੂਠੇ ਫੈਸਲਿਆਂ ਅੱਗੇ ਇਹ ਕਹਿ ਕੇ ਨਤਮਸਤਕ ਹੋ ਜਾਂਦੇ ਹਨ ਕਿ ਅਕਾਲ ਤਖ਼ਤ ਸਰਵਉੱਚ ਹੈ ਤਾਂ ਉਹ ਸੱਚ ਦੀ ਤੌਹੀਨ ਕਰਦੇ ਹਨ । ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਜਾਗਰੂਕ ਸਿੱਖਾਂ ਨੇ ਪੁਜਾਰੀ ਸ਼੍ਰੇਣੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅਤੇ ਸੱਚ ਦੇ ਮਿਸ਼ਨਰੀ ਪ੍ਰਚਾਰਕਾਂ ਤੋਂ ਵੀ ਇਹੀ ਆਸ ਰੱਖੀ ਜਾਂਦੀ ਹੈ ਕਿ ਉਹ ਪ੍ਰੋ. ਕੰਵਲਦੀਪ ਸਿੰਘ ਵਰਗੇ ਕਿਰਤੀ ਨੌਜਵਾਨ ਵਾਂਗ ਅਪਣੇ ਜੀਵਨ ਕਾਲ ਵਿਚ ਕਦੇ ਵੀ ਇਨ੍ਹਾਂ ਧਾਰਮਕ ਵੇਸ਼ਵਾਵਾਂ ਅੱਗੇ ਸੀਸ ਨਹੀਂ ਝੁਕਾਉਣਗੇ ਸਗੋਂ ਸੱਚ ਦੇ ਸਿਧਾਂਤ ਅਕਾਲ ਤਖ਼ਤ ਉਤੇ ਡੱਟ ਕੇ ਪਹਿਰਾ ਦੇਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top