Share on Facebook

Main News Page

ਸਿੱਖ ਕੌਮ ਨੂੰ ਇੱਕ ਸਾਂਝੇ, ਜਵਾਬ-ਦੇ ਅਤੇ ਰਾਜਨੀਤਕਾਂ ਦੀ ਮੁੱਠੀ ਤੋਂ ਆਜ਼ਾਦ ਜਥੇਦਾਰ ਦੀ ਲੋੜ: ਗਿਆਨੀ ਜਾਚਕ

ਲੁਧਿਆਣਾ 3 ਫਰਵਰੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਵਜੋਂ ਕੌਮ ਨੂੰ ਇੱਕ ਸਾਂਝੇ, ਜਵਾਬ-ਦੇ ਅਤੇ ਰਾਜਨੀਤਕ ਆਗੂਆਂ ਦੀ ਮੁੱਠੀ ਤੋਂ ਅਜ਼ਾਦ ਜਥੇਦਾਰ ਦੀ ਲੋੜ ਹੈ, ਜਿਹੜਾ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਰੂਪ ਵਿੱਚ ਸਰਬੱਤ ਖ਼ਾਲਸੇ ਦੇ ਇਕੱਠ ਵਿੱਚ ਮੌਕੇ ’ਤੇ ਚੁਣੇ ਗਏ ਪੰਜ ਸਿੰਘਾਂ ਦੇ ਫੈਸਲਿਆਂ ਦਾ ਸਪੋਕਸਮੈਨ ਬਣੇ ਅਤੇ ਅਜਿਹੇ ਫੈਸਲਿਆਂ ਪ੍ਰਤੀ ਪੰਥ ਨੂੰ ਜਵਾਬ-ਦੇ ਵੀ ਹੋਵੇ। ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਸ਼ਬਦ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ, ਹੁਣ ਦੇਸ਼ ਵਿਦੇਸ਼ ਦੇ ਸਿੱਖ ਤਖ਼ਤਾਂ ਦੇ ਜਥੇਦਾਰਾਂ ਤਾਲਿਬਾਨੀ ਅਦੇਸ਼ਾਂ ਦੀ ਪ੍ਰਵਾਹ ਨਹੀਂ ਕਰ ਰਹੇ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਸਿੱਧੀ ਚਣੌਤੀ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਅਦੇਸ਼ਾਂ ਨੂੰ ਨਿਕਾਰਨ ਦੇ ਤਿੰਨ ਮੁਖ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਕੌਮ ਦਾ ਬਹੁਤ ਵੱਡਾ ਹਿੱਸਾ ਅਤੇ ਖਾਸ ਕਰਕੇ, ਪ੍ਰੋ: ਕੰਵਲਦੀਪ ਸਿੰਘ ਵਰਗੇ ਨੌਜਵਾਨ ਜਾਗਰੂਕ ਹੋ ਚੁੱਕੇ ਹਨ, ਅਤੇ ਉਹ ਸਮਝ ਗਏ ਹਨ, ਕਿ ਸਿੱਖੀ ਵਿੱਚ ਪੂਜਾਰੀ ਸ੍ਰੇਣੀ ਨੂੰ ਕਿਸੇ ਤਰ੍ਹਾਂ ਦੀ ਮਾਨਤਾ ਪ੍ਰਾਪਤ ਨਹੀਂ ਹੈ, ਅਤੇ ਨਾ ਹੀ ਪੰਥ ਚੋਂ ਛੇਕਣ ਦਾ ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਅਧਿਕਾਰ ਹੈ। ਦੂਜੇ, ਜਿਹੜੇ ਅਨਿਆਈ ਆਦੇਸ਼ ਜਾਰੀ ਕੀਤੇ ਜਾ ਰਹੇ ਹਨ, ਉਹ ਐਸੇ ਸੰਪਰਦਾਈ ਤੇ ਰਾਜਨੀਤਕ ਆਗੂਆਂ ਦੇ ਦਬਾਅ ਹੇਠ ਹੁੰਦੇ ਹਨ, ਜਿਨ੍ਹਾਂ ਨੂੰ ਤੱਤ ਗੁਰਮਤਿ ਦੇ ਪ੍ਰਚਾਰ ਕਾਰਨ ਆਪਣੀਆਂ ਠੱਗੀ ਦੀਆਂ ਦੁਕਾਨਾਂ ਬੰਦ ਹੋਣ ਦਾ ਖ਼ਤਰਾ ਹੈ।

ਤੀਜੇ, ਮਜੂਦਾ ਪੂਜਾਰੀ ਜਥੇਦਾਰ ਰਾਜਨੀਤਕ ਪਾਰਟੀਆਂ ਦੇ ਹਨ, ਖ਼ਾਲਸਾ ਪੰਥ ਦੇ ਨਹੀਂ। ਪੰਜਾਬ ਦੇ ਤਿੰਨ ਅਕਾਲੀ ਦਲ ਬਾਦਲ ਦੇ, ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਦਾ ਅਤੇ ਸ੍ਰੀ ਹਜ਼ੂਰ ਸਾਹਿਬ ਵਿੱਚ ਕਾਗਰਸ ਦਾ। ਗੁਰਮਤੀ ਜੁਗਤਿ ਅਧੀਨ ਜਦੋਂ ਪੰਥ ਚੁਣੇਗਾ, ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਇੱਕ ਮੁਖ ਸੇਵਾਦਾਰ ਹੋਏਗਾ ਅਤੇ ਉਸ ਵਲੋਂ ਗੁਰਬਾਣੀ ਦੀ ਰੌਸਨੀ ਵਿੱਚ ਦਿੱਤੇ ਆਦੇਸ਼ ਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇਗਾ। ਮੈਨੂੰ ਪੂਰਨ ਆਸ ਹੈ ਕਿ ਕੌਮ ਅਜਿਹੇ ਵਤੀਰੇ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top