Share on Facebook

Main News Page

ਫਿਲਾਡੈਲਫੀਆ 'ਚ ਸਿੱਖ ਜਥੇਬੰਦੀਆਂ ਵਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਹੱਕ ‘ਚ ਪਹਿਰਾ ਦੇਣ ਦਾ ਸੱਦਾ

ਫਿਲਾਡੈਲਫੀਆ (ਜਸਵਿੰਦਰ ਸਿੰਘ ਭੁੱਲਰ): ਇਥੇ 28 ਜਨਵਰੀ ਨੂੰ ਨਿਊਯਾਰਕ, ਨਿਊਜਰਸੀ ਅਤੇ ਪੈਨਸਲਵੇਨੀਆਂ ਦੀਆਂ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ. ਧੂੰਦਾ ਵਿੱਰੁਧ ਕੀਤੇ ਗਏ ਅਦੇਸ਼ ਬਾਰੇ ਵਿਚਾਰਾਂ ਹੋਈਆ। ਸਾਰੇ ਬੁਲਾਰਿਆਂ ਨੇ ਹੀ ਪ੍ਰੋ. ਸਰਬਜੀਤ ਸਿੰਘ ਧੂੰਦਾ ਬਾਰੇ ਅਕਾਲ ਤਖਤ ਤੋਂ ਜਾਰੀ ਅਦੇਸ਼ ਨਾਲ ਅਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਸਿੱਖ ਸਿਧਾਂਤਾ ਦੇ ਅਨੁਕੂਲ ਨਹੀਂ ਹੈ। ਪੰਥਕ ਜਥੇਬੰਦੀਆਂ ਦੇ ਇਸ ਭਰਵੇਂ ਇਕੱਠ ‘ਚ ਅਕਾਲ਼ ਤਖਤ ਤੋਂ ਜਾਰੀ ਅਦੇਸ਼ ਰੱਦ ਕਰ ਦਿੱਤਾ। ਜਥੇਬੰਦੀਆਂ ਵਲੋਂ ਲਏ ਗਏ ਫੈਸਲੇ ‘ਚ ਕਿਹਾ ਗਿਆ, ਕਿ ਅਕਾਲ ਤਖਤ ਸਿੱਖ ਕੌਮ ਦੀ ਸੱਭ ਤੋਂ ਉਚੀ ਅਦਾਲਤ ਹੈ, ਜਿਸ ਅੱਗੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਹੈ। ਪਰ ਪਿਛਲੇ ਕੁਝ ਦੇਰ ਤੋਂ ਕੀਤੇ ਗਏ ਸਿਆਸੀ ਫੈਸਲਿਆਂ ਨਾਲ ਜਥੇਬੰਦੀਆਂ ਸਹਿਮਤ ਨਹੀਂ ਹਨ।

ਇਸ ਇਕੱਤਰਤਾ ‘ਚ ਇਹ ਵਿਚਾਰ ਪ੍ਰਗਟਾਏ ਗਏ, ਕਿ ਧਾਰਮਿਕ ਫੈਸਲੇ ਲੈਣ ਲਈ ਸਰਬੱਤ ਖਾਲਸਾ ਸੱਦ ਕੇ ਇਹੋ ਜਿਹਾ ਢਾਂਚਾ ਤਿਆਰ ਕੀਤਾ ਜਾਵੇ, ਜਿਹੜਾ ਸਿੱਖ ਧਰਮ ਲਈ ਫੈਸਲਾ ਲੈ ਕੇ, ਅਕਾਲ ਤਖਤ ਤੇ ਭੇਜਣ ਅਤੇ ਅਕਾਲ ਤਖਤ ਦੇ ਜਥੇਦਾਰ ਸਿਰਫ ਇਸ ਨੂੰ ਅਕਾਲ ਤਖਤ ਤੋਂ ਅਨਾਉਂਸ ਕਰਨ ਕਰਨ। ਕੋਈ ਜਥੇਦਾਰ, ਕੋਈ ਪ੍ਰਧਾਨ ਅਤੇ ਪ੍ਰਚਾਰਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵੱਡਾ ਨਹੀਂ ਹੋ ਸਕਦਾ। ਗੁਰੁ ਸਾਹਿਬ ਜੀ ਸਿੱਖਾਂ ਦੇ ਫੈਸਲੇ ਸੰਗਤ ਵਿੱਚ ਹੀ ਕਰਿਆ ਕਰਦੇ ਸਨ। ਬੰਦ ਕਮਰਿਆਂ ਨਾਲ ਫੈਸਲੇ ਲੈਣ ਨਾਲ ਸਿਆਸੀ ਤਾਕਤ ਨਾਲ ਕੁਝ ਵੀ ਹੋ ਸਕਦਾ ਹੈ।

ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਖਿਲਾਫ ਅਦੇਸ਼ ਜਾਰੀ ਹੋਣ ਤੋਂ ਬਾਅਦ ਕਨੇਡਾ ਅਤੇ ਅਮੈਰਿਕਾ ਦੀਆਂ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਨਾਲ ਹੋਰ ਵੀ ਜਿਆਦਾ ਸਾਹਿਮਤ ਹੋ ਗਈਆਂ ਹਨ। ਉਨ੍ਹਾਂ ਦੇ ਗੁਰੂ ਘਰਾਂ ‘ਚ ਕਾਫੀ ਜਿਆਦਾ ਪ੍ਰੋਗਰਾਮ ਬੁੱਕ ਹੋ ਰਹੇ ਹਨ। ਅਮੈਰਿਕਾ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਵਿਚਾਰ ਸੁਨਣ ਲਈ ਉਤਾਵਲੀਆਂ ਹੋ ਗਈਆਂ ਹਨ। ਪ੍ਰੋ.ਧੂੰਦਾ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾ ਦਿੱਤਾ ਹੈ। ਪਰ ਕੌਮ ਦੇ ਸਿੱਖ ਸਿਆਸੀ ਆਗੂ ਸਿਆਸੀ ਕੁਰਸੀ ਦੇ ਨਸ਼ੇ’ਚ ਸੁੱਤੇ ਪਏ ਹਨ। ਅਮੈਰਿਕਾ ਅਤੇ ਕਨੇਡਾ ਦੀਆਂ ਸਿੱਖ ਜਥੇਬੰਦੀਆਂ ਪ੍ਰੋ. ਸ਼ਰਬਜੀਤ ਸਿੰਘ ਧੂੰਦਾ ਦੇ ਵਿਚਾਰਾਂ ਨਾਲ ਸਾਹਿਮਤ ਹਨ ਅਤੇ ਪ੍ਰੋ.ਧੂੰਦਾ ਦੇ ਹੱਕ ‘ਚ ਲੋਹੇ ਦੀ ਦੀਵਾਰ ਬਣ ਕੇ ਖੜੀਆਂ ਹਨ। ਟਰਾਈ ਸਟੇਟ ਦੀਆਂ ਸਿੱਖ ਜਥੇਬੰਦੀਆਂ ਵਲੋਂ ਅਕਾਲ ਤਖਤ ਤੋਂ ਜਾਰੀ ਕੀਤੀ ਗਈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਲਈ ਜ਼ੋਰ ਦਿੱਤਾ ਗਿਆ।

ਸਿੱਖ ਜਥੇਬੰਦੀਆਂ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਵਾਸਤੇ ਸੱਭ ਤੋਂ ਵੱਡਾ ਗਿਆਨ ਦਾ ਸਾਗਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਧਾਰਮਿਕ ਪੁਸਤਕ ਦਾ ਪਰਕਾਸ਼ ਨਹੀਂ ਹੋ ਸਕਦਾ। ਇਸ ਇਕੱਤਰਤਾ ‘ਚ ਇਸ ਗੱਲ ਤੇ ਜ਼ੋਰ ਦਿੰਦਿਆਂ ਪ੍ਰਣ ਕੀਤਾ ਹੈ, ਕਿ ਕੋਈ ਵੀ ਪ੍ਰਚਾਰਕ ਗੁਰਬਾਣੀ ਦੇ ਸਿਧਾਂਤ ਮੁਤਾਬਿਕ ਸਿੱਖ ਕੌਮ ਨੂੰ ਜਾਗਰਤ ਕਰਦਾ ਹੈ, ਉਨ੍ਹਾਂ ਗੁਰਸਿੱਖ ਪ੍ਰਚਾਰਕਾਂ ਦੀ ਹਿਮਾਇਤ ਕੀਤੀ ਜਾਵੇਗੀ।

ਅਖੀਰ ਵਿੱਚ ਡਾਕਟਰ ਬਖਸ਼ੀਸ਼ ਸਿੰਘ ਜੀ ਨੇ ਇਸ ਇਕੱਤਰਤਾ ‘ਚ ਸ਼ਾਮਿਲ ਹੋਏ ਸੱਭ ਸਿੱਖਾਂ ਦਾ ਧੰਨਵਾਦ ਕੀਤਾ ਅਤੇ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਤੇ ਜ਼ੋਰ ਦਿੱਤਾ।ਜੈਕਾਰਿਆਂ ਦੀ ਗੂੰਜ ਨਾਲ ਸੱਭ ਸਿੱਖਾਂ ਨੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦਾ ਫੈਸਲਾ ਲਿਆ।

ਜਾਰੀ ਕਰਤਾ:

(1) ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ (2) ਦਲ ਖਾਲਸਾ ਜਥੇਬੰਦੀ (3) ਵੇਕ-ਅਪ ਖਾਲਸਾ ਭਾਈ ਕੁਲਦੀਪ ਸਿੰਘ (4) ਸਿੱਖ ਅਮੈਰੀਕਨ ਕਲਚਰਲ ਅਸੋਸੀਏਸ਼ਨ (5) ਸਿੱਖ ਸਟੂਡੈਂਟਸ ਅਸੋਸੀਏਸ਼ਨ, ਭਾਈ ਧਰਮ ਸਿੰਘ ਫਿਲਾਡੈਲਫੀਆ, ਭਾਈ ਕੇਵਲ ਸਿੰਘ, ਜਸਵੰਤ ਸਿੰਘ ਮਾਨ ਫਿਲਾਡੈਲਫੀਆ, ਭਾਈ ਅਮਰਜੀਤ ਸਿੰਘ ਫਿਲਾਡੈਲਫੀਆ, ਭਾਈ ਜਸਪਾਲ ਸਿੰਘ ਫਿਲਾਡੈਲਫੀਆ, ਭਾਈ ਕਸ਼ਮੀਰ ਸਿੰਘ ਫਿਲਾਡੈਲਫੀਆ, ਭਾਈ ਰਜਿੰਦਰ ਸਿੰਘ ਨਿਊਯਾਰਕ, ਭਾਈ ਅਜੀਤ ਸਿੰਘ ਨਿਊਯਾਰਕ, ਭਾਈ ਬੁੱਧ ਸਿੰਘ ਨਿਊਯਾਰਕ, ਭਾਈ ਅਮਰੀਕ ਸਿੰਘ ਨਿਊਯਾਰਕ, ਭਾਈ ਕੁਲਦੀਪ ਸਿੰਘ ਭੋਗਲ, ਭਾਈ ਨਸੀਬ ਸਿੰਘ, ਭਾਈ ਹਿਰਦੇਪਾਲ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਸੁਖਬੀਰ ਸਿੰਘ ਨਿਊਯਾਰਕ, ਡਾਕਟਰ ਬਖਸ਼ੀਸ਼ ਸਿੰਘ, ਭਾਈ ਰਵਿੰਦਰ ਸਿੰਘ ਸੰਨੀ,ਭਾਈ ਕਰਮਜੀਤ ਸਿੰਘ, ਭਾਈ ਦਲਬੀਰ ਸਿੰਘ, ਭਾਈ ਸੁੱਚਾ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੱਕਬਾਲ ਸਿੰਘ, ਭਾਈ ਕਾਰਜ਼ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਬਲਬੀਰ ਸਿੰਘ, ਭਾਈ ਕ੍ਰਿਪਾਲ ਸਿੰਘ, ਭਾਈ ਸਰਦੂਲ ਸਿੰਘ, ਭਾਈ ਬਲਬੀਰ ਸਿੰਘ, ਡੈਪਟਫੋਰਡ, ਭਾਈ ਅਮਰਜੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਅਜੀਤ ਸਿੰਘ ਨਿਊਜਰਸੀ, ਭਾਈ ਬਹਾਦਰ ਸਿੰਘ, ਭਾਈ ਜਤਿੰਦਰ ਸਿੰਘ ਨਿਊਜਰਸੀ, ਭਾਈ ਜਸਮਿੱਤਰ ਸਿੰਘ ਨਿਊਜਰਸੀ, ਭਾਈ ਗੁਰਦਾਵਰ ਸਿੰਘ ਨਿਊਜਰਸੀ, ਭਾਈ ਗੁਰਮੀਤ ਸਿੰਘ ਫਿਲਾਡੈਲਫੀਆ, ਭਾਈ ਸਤਵਿੰਦਰ ਸਿੰਘ ਫਿਲਾਡੈਲਫੀਆ, ਭਾਈ ਹਰਜਿੰਦਰ ਸਿੰਘ ਹੈਰੀ ਫਿਲਾਡੈਲਫੀਆ, ਭਾਈ ਸਤਿਨਾਮ ਸਿੰਘ, ਬੀਬੀ ਚਰਨਜੀਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਬਾਲਟੀਮੋਰ, ਭਾਈ ਭਗਵਾਨ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਹੋਰ ਸੈਂਕੜਿਆਂ ਦੀ ਗਿਣਤੀ ‘ਚ ਸਿੱਖ ਸੰਗਤਾਂ ਵੀ ਜੈਕਾਰੇ ਗਜਾ ਕੇ ਇਕੱਤਰਤਾ ‘ਚ ਲਏ ਗਏ ਫੈਸਲਿਆਂ ਨਾਲ ਸਾਹਿਮਤੀ ਪ੍ਰਗਟਾਈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top