Share on Facebook

Main News Page

ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਵਰਨਣ ਕੀਤੇ ਕ੍ਰਾਂਤੀਕਾਰੀ ਸਿਧਾਂਤਾਂ ਤੋਂ ਭਟਕ ਕੇ,  ਗੁਰੂ ਦੀ ਵਿਚਾਰਧਾਰਾ ਤੋਂ ਉਲਟ ਚਲ ਰਿਹਾ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਐਡਮਿੰਟਨ ਵਿਚ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਨੂੰ ਸੁਣਨ ਲਈ ਸੰਗਤਾਂ ਦੀ ਗਿਣਤੀ ‘ਚ ਰੋਜਾਨਾ ਹੋ ਰਿਹਾ ਰਿਕਾਰਡ ਵਾਧਾ
* ਚੌਥੇ ਦਿਨ ਦੇ ਦੀਵਾਨ ਵਿੱਚ ਕਨੈਡਾ ਦੀਆਂ ਹਜਾਰਾਂ ਸੰਗਤਾਂ ਨੇ ਭਰੀ ਹਾਜਰੀ

ਐਡਮਿੰਟਨ (ਕਨਵਲਪ੍ਰੀਤ): ਅੱਜ ਐਡਮਿੰਟਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੰਥ ਦੇ ਮਹਾਨ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਜੋ ਆਪਣੀ ਪੰਜ ਦਿਨਾਂ ਪ੍ਰਚਾਰ ਫੇਰੀ 'ਤੇ ਪੁੱਜੇ ਹਨ ਨੇ ਚੌਥੇ ਦਿਨ ਦੇ ਦੀਵਾਨਾਂ ਵਿੱਚ ਗੁਰਬਾਣੀ ਦੇ ਸਬਦ ਦੀ ਕਥਾ ਕੀਤੀ। ਪ੍ਰੋ. ਧੂੰਦਾ ਨੇ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1158 ਤੋਂ ਭਗਤ ਕਬੀਰ ਜੀ ਦਾ ਪਵਿੱਤਰ ਸਬਦ

ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ॥ਰਹਾਉ॥
ਤੋਰਉ ਨ ਪਾਤੀ ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ ਨਿਹਫਲ ਸੇਵਾ॥ ਸਤਿਗੁਰੂ ਪੂਜਉ ਸਦਾ ਸਦਾ ਮਨਾਵਉ॥
ਐਸੀ ਸੇਵ ਦਰਗਹ ਸੁਖੁ ਪਾਵਉ॥ ਲੋਕ ਕਹੈ ਕਬੀਰੁ ਬਉਰਾਨਾ॥ ਕਬੀਰ ਕਾ ਮਰਮੁ ਰਾਮ ਪਹਿਚਾਨਾਂ॥

ਇਸ ਸਬਦ ਦੀ ਪ੍ਰੋ. ਧੂੰਦਾ ਜੀ ਨੇ ਬਹੁਤ ਹੀ ਸਰਲ ਦੇ ਪ੍ਰਭਾਵਸ਼ਾਲੀ ਢੰਗ ਨਾਲ ਕਥਾ ਗੁਰੂ ਕਰਦਿਆਂ ਅੱਜ ਲੋਕਾਂ ਨੂੰ ਭਰਮਾਂ ਵਿੱਚ ਪਾ ਰਹੇ ਲੋਕਾਂ ਦਾ ਦੀ ਅਸਲੀਅਤ ਬਾਰੇ ਦੱਸਿਆਂ। ਭਾਈ ਧੂੰਦਾ ਨੇ ਸਬਦ ਦੀ ਵਿਚਾਰ ਕਰਦਿਆਂ ਦੱਸਿਆਂ ਕਿ ਕਿਸ ਤਰਾਂ ਬਾਹਰੀ ਭੇਖ ਅਤੇ ਮਾਲਾ ਫੇਰਨ ਵਰਗੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਗਿਆ ਹੈ। ਪਰ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਵਰਨਣ ਕੀਤੇ ਐਸੇ ਕ੍ਰਾਂਤੀਕਾਰੀ ਸਿਧਾਂਤਾਂ ਤੋਂ ਭਟਕ ਕੇ, ਗੁਰਬਾਣੀ ਵਿੱਚ ਦਿਤੇ ਵੱਡਮੁੱਲੇ ਵਿਚਾਰ ਨੂੰ ਸਮਝਣ ਤੇ ਵਿਚਾਰਨ ਦੀ ਜਗ੍ਹਾ ਐਸੇ ਲੋਕਾਂ ਦੇ ਪੈਰੀ ਹੱਥ ਲਾ ਰਹੇ ਹਨ ਜੋ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਚਲਦੇ ਹਨ।

ਪ੍ਰੋ. ਧੂੰਦਾ ਦੇ ਪ੍ਰੋਗਰਾਮ ਨੂੰ ਸੁਣਨ ਲਈ ਅੱਜ ਰਿਕਾਰਡ ਤੋੜ ਇੱਕਠ ਸੀ। ਐਡਮਿੰਟਨ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚੀਆਂ ਇਸ ਦੀਵਾਨ ਨੂੰ ਸੁਨਣ ਲਈ ਪੁੱਜੇ ਹੋਏ ਸਨ।

ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਅੱਜ ਦੇ ਦੀਵਾਨ ਵਿਚ ਇੰਨਾ ਜ਼ਿਆਦਾ ਇਕੱਠ ਸੀ ਕਿ ਸੰਗਤਾਂ ਨੂੰ ਗੱਡੀਆਂ ਪਾਰਕ ਕਰਨ ਲਈ ਜਗ੍ਹਾ ਨਹੀ ਸੀ ਮਿਲ ਰਹੀ, ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਬਾਹਰ ਸੜਕ 'ਤੇ ਕਰੀਬ ਕਿਲੋਮੀਟਰ ਦੀ ਦੂਰੀ ਤਕ ਕਾਰਾਂ ਪਾਰਕ ਕਰਨੀਆਂ ਪਈਆਂ। ਇਸਤੋਂ ਇਲਾਵਾ ਪਾਰਕਿੰਗ ਨਾ ਮਿਲਣ ਕਰਕੇ ਦੀਵਾਨ ਸੁਣਨ ਆਈਆਂ ਸੰਗਤਾਂ ਨੂੰ ਨੇੜੇ ਦੇ ਸ਼ਾਪਿੰਗ ਕੰਪਲੈਕਸਾਂ ਵਿਚ ਆਪਣੀਆਂ ਗੱਡੀਆਂ ਪਾਰਕ ਕਰਨੀਆਂ ਪਈਆਂ, ਜਿੱਥੋਂ ਐਡਮਿੰਟਨ ਦੇ ਲਿਮੋਜ਼ਿਨ ਅਤੇ ਟੈਕਸੀ ਵਾਲੇ ਵੀਰਾਂ ਨੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾਉਣ ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਪਾਰਕਿੰਗ ਲਾਟਾਂ ਤਕ ਪਹੁੰਚਾਉਣ ਦੀ ਸੇਵਾ ਕੀਤੀ। ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਨੂੰ ਸੁਣਨ ਲਈ ਸੰਗਤਾਂ ਵਿਚ ਇੰਨਾ ਉਤਸ਼ਾਹ ਸੀ ਕਿ ਸੰਗਤਾਂ ਦੇ ਬੈਠਣ ਲਈ ਗੁਰਦੁਆਰਾ ਸਾਹਿਬ ਦਾ ਹਾਲ ਵੀ ਛੋਟਾ ਪੈ ਗਿਆ। ਹਾਲ ਵਿੱਚ ਬੈਠਣ ਲਈ ਜਗ੍ਹਾ ਨਾ ਮਿਲਣ 'ਤੇ ਸੰਗਤਾਂ ਨੇ ਲੰਗਰ ਹਾਲ ਵਿਚ ਲੱਗੀਆਂ ਵੱਡੀਆਂ ਟੀ.ਵੀ ਸਕਰੀਨਾਂ 'ਤੇ ਪ੍ਰੋ. ਧੂੰਦਾਂ ਨੂੰ ਸੁਣਿਆ। ਜਦੋਂ ਲੰਗਰ ਹਾਲ ਵੀ ਛੋਟਾ ਪੈਣ ਲੱਗਾ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਪਰਲੀਆਂ ਬਾਲਕੋਨੀਆਂ ਵਿਚ ਸੰਗਤਾਂ ਦੇ ਬੈਠਣ ਦੀ ਵਿਵਸਥਾ ਕੀਤੀ। ਕਦੋਂ ਸੰਗਤ ਉਥੇ ਵੀ ਵੱਧ ਗਈ ਤਾਂ ਕਾਫੀ ਗਿਣਤੀ ਵਿਚ ਸੰਗਤਾਂ ਨੇ ਮੁੱਖ ਦਵਾਰ ਦੇ ਲਾਗੇ ਖੜੇ ਹੋ ਕੇ ਗੁਰਬਾਣੀ ਕਥਾ ਵਿਚਾਰ ਸਰਵਣ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top