Share on Facebook

Main News Page

ਆਰ.ਐਸ.ਐਸ ਦਾ ਪ੍ਰਚਾਰਕ ਠਾਕੁਰ ਸਿੰਘ ਦੀਆਂ ਹੋਰ ਯਬਲ਼ੀਆਂ ਸੁਣੋ ਅਤੇ ਸੋਚੋ ਕਿ ਇਹ ਇੱਕ ਛੋਟੀ ਜਿਹੀ ਬੱਚੀ ਦੇ ਪੈਰਾਂ ਦੇ ਬਰਾਬਰ ਵੀ ਨਹੀਂ

ਹਰ ਬੰਦਾ ਆਪਣੇ ਆਪ ਨੂੰ ਇਸ ਗੁਰਸਿਖ ਬੱਚੀ ਨਾਲ Compare ਕਰੇ ਅਤੇ ਸੋਚੇ ਕਿ ਅਸੀਂ ਕਿਥੇ ਖੜੇ ਹਾਂ? ਅਸੀਂ ਬਸ ਇਹੋ ਹੀ ਕਹਿ ਛਡਦੇ ਹਾਂ ਕਿ ਬਾਣੀ ਤਾਂ ਜੀ ਅਗਾਧ-ਬੋਧ ਹੈ! ਸਾਨੂੰ ਕਿਥੇ ਸਮਝ ਆਉਂਦੀ ਹੈ, ਇਸ ਤਰ੍ਹਾਂ ਦੀ ਭਾਵਨਾ ਰਖਣ ਵਾਲੇ ਵੀਰ ਅਤੇ ਭੈਣਾਂ ਇਸ ਗੁਰਸਿੱਖ ਬੱਚੀ ਕੋਲੋਂ ਜਰੂਰ ਕੁੱਝ ਸਿੱਖਣ।

ਨਾਲ ਲਗਦੇ ਇਸ ਟਕਸਾਲੀ ਪ੍ਰਚਾਰਕ ਦੀਆਂ ਗੱਪਾਂ ਵੀ ਸੁਣੋ ਜਿਹੜੇ ਸਿੱਖਾਂ ਨੂੰ ਗਿਣਤੀਆਂ ਮਿਣਤੀਆਂ 'ਚ, ਭੰਬਲਭੂਸੇ 'ਚ ਪਾਈ ਰਖਦਾ ਹੈ। ਜੇ ਲਕਸ਼ਮੀ (ਪੈਸਾ) ਇਸ ਤਰ੍ਹਾਂ ਸਵਾਲੱਖ ਪਾਠ ਕਰਕੇ ਹੀ ਆਉਣੀ ਹੈ, ਤਾਂ ਕੰਮ ਕਰਨ ਦੀ ਕੀ ਲੋੜ ਹੈ, ਇਹ ਢਿਡਲ਼ ਜਿਹਾ ਪ੍ਰਚਾਰਕ ਆਪ ਕਿਉਂ ਗੱਪਾਂ ਸੁਣਾਉਣ ਡਿਆ ਹੈ, ਆਪ ਵੀ ਸਵਾ ਲੱਖ ਵਾਰੀ "ਥਿਰੁ ਘਰਿ ਬੈਸਉ ਹਰਿ ਜਨੁ ਪਿਆਰੇ..." ਕਿਉਂ ਨਹੀਂ ਪੜ੍ਹਦਾ?

ਸਿੱਖ ਸੰਗਤ ਆਪ ਫੈਸਲਾ ਕਰੇ ਕੀ ਇਹੋ ਜਿਹੇ ਗੱਪੀ ਪ੍ਰਚਾਰਕਾਂ ਨੂੰ ਸੁਣਨਾ ਹੈ? ਇਨ੍ਹਾਂ ਦੀ ਕਿਉਂ ਨਹੀਂ ਸ਼ਿਕਾਇਤ ਹੁੰਦੀ? ਸੱਚ ਸੁਣਾਉਣ ਵਾਲੇ ਪ੍ਰਚਾਰਕਾਂ ਨੂੰ ਤਾਂ ਬਹੁਤ ਛੇਤੀ ਛੇਕ ਦਿੱਤਾ ਜਾਂਦਾ ਹੈ, ਇਹੋ ਜਿਹੇ ਗਪੌੜ ਸ਼ੰਖਾਂ ਬਹੁਤ ਚੰਗੇ ਲਗਦੇ ਹੈ। ਕਿਉਂ ਨਾ ਚੰਗੇ ਲੱਗਣ, ਜਿਸ ਤਰ੍ਹਾਂ ਅਖੌਤੀ ਜਥੇਦਾਰ ਆਰ.ਐਸ.ਐਸ ਦੇ ਹੱਥਠੋਕੇ ਹਨ, ਇਹ ਗਪੌੜੀ ਵੀ ਆਰ.ਐਸ.ਐਸ ਦਾ ਏਜੰਟ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top