Share on Facebook

Main News Page

ਜਿਹੜੇ ਪ੍ਰਚਾਰਕ, ਰਾਗੀ, ਢਾਡੀ ਵਹਿਮਾਂ 'ਚ ਪਾਕੇ ਕਮਾਈ ਕਰਦੇ ਹਨ, ਉਹ ਵੀ ਦੋ ਨੰਬਰ ਦੀ ਕਮਾਈ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

27 ਜਨਵਰੀ 2012 ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਗੁਰਮਤਿ ਵੀਚਾਰ ਕਰਦਿਆਂ ਕਿਹਾ ਕਿ ਜਿਹੜੇ ਪ੍ਰਚਾਰਕ, ਰਾਗੀ, ਢਾਡੀ ਵਹਿਮਾਂ 'ਚ ਪਾਕੇ ਕਮਾਈ ਕਰਦੇ ਹਨ, ਉਹ ਵੀ ਦੋ ਨੰਬਰ ਦੀ ਕਮਾਈ ਹੈ। ਉਨ੍ਹਾਂ ਨੇ

ਸੂਹੀ ਮਹਲਾ ੧ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ {ਪੰਨਾ 730}

ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ, ਜੋਗ ਦਾ ਮਤਲਬ ਹੈ ਮਿਲਣਾ, ਗਲਾਂ ਦੇ ਨਾਲ ਰੱਬ ਨਾਲ ਮਿਲਾਪ ਨਹੀਂ ਹੁੰਦਾ, ਜਿਹੜੇ ਰੱਬ ਨੂੰ ਬਾਹਰੀ ਦਿਖਾਵੇ ਨਾਲ ਪਾਉਣ ਤੁਰੇ, ਉਨ੍ਹਾਂ ਦਾ ਜ਼ਿਕਰ ਕੀਤਾ ਹੈ ਹੈ ਗੁਰੂ ਸਾਹਿਬ ਨੇ ਇਸ ਸ਼ਬਦ 'ਚ। ਅਸੀਂ ਸੁਚਦੇ ਹਾਂ ਕਿ ਜਿਸਨੇ ਧਾਰਮਿਕ ਚਿੰਨ੍ਹ ਧਾਰਣ ਕੀਤੇ ਹਨ, ਸ਼ਾਇਦ ਉਹ ਧਾਰਮਿਕ ਹੈ।

ਪ੍ਰੋ. ਧੂੰਦਾ ਨੇ ਕਿਹਾ ਕਿ ਸਾਨੂੰ ਗੁਰੂ ਨਾਲ ਗੱਲਾਂ ਕਰਨ ਦੀ ਜਾਚ ਨਹੀਂ। ਬਾਬੇ ਨੂੰ ਮਿਲਣ ਵਾਸਤੇ ਟਾਈਮ ਲੈਣਾ ਪੈਂਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲਣ ਲਈ ਕੋਈ ਟਾਈਮ ਨਹੀਂ ਲੈਣਾ ਪੈਂਦਾ. ਰਾਤੀਂ ਇੱਕ ਵਜੇ, ਦੋ ਵਾਜੇ ਜਦੋਂ ਮਰਜ਼ੀ.. ਗੁਰੂ ਸਾਹਿਬਾਨ, ਭਗਤ ਜੀ ਬੈਠੇ ਨੇ, ਜਦੋਂ ਮਰਜ਼ੀ ਗੱਲ ਕਰੋ, ਬਹੁਤ ਸਰਲ ਹੈ।

ਅਸੀਂ ਗੁਰਬਾਣੀ ਬਹੁਤ ਔਖੀ ਕਰ ਲਈ, ਦੂਜਿਆਂ ਦੀ ਭਾਸ਼ਾਵਾਂ ਸਿੱਖ ਲਈਆਂ, ਪਰ ਗੁਰੂ ਦੀ ਭਾਸ਼ਾ ਨਹੀਂ ਸਮਝੀ, ਜਦੋਂ ਸਮਝ ਲਈ ਤਾਂ ਜੀਵਨ ਸੌਖਾ ਹੋ ਜਾਵੇਗਾ।

ਅਸੀਂ ਗੁਰੂ ਸਾਹਿਬ ਨੂੰ ਵਰਤਿਆ ਦੁੱਧ ਪੁੱਤ ਮੰਗੀ ਜਾਣ ਲਈ, ਚੌਰ ਕਰੀ ਜਾਣ ਲਈ, ਚੌਂਕੀਆਂ ਭਰੀ ਜਾਣ ਲਈ, ਰੁਮਾਲੇ ਪਾਈ ਜਾਣ ਲਈ, ਪਰ ਸਮਝਣ ਦੀ ਗੱਲ ਨਹੀਂ ਕੀਤੀ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top