Share on Facebook

Main News Page

ਪ੍ਰੋ: ਸਰਬਜੀਤ ਸਿੰਘ ਧੂੰਦਾ ਵਲੋਂ ਵਿਨੀਪੈੱਗ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ, ਸੰਗਤਾਂ ਦਾ ਹੜ੍ਹ ਆਇਆ, ਗੋਲਡ ਮੈਡਲ ਅਤੇ ਹੋਰ ਖਿਤਾਬਾਂ ਨਾਲ ਸਨਮਾਨ

(ਵਿਨੀਪੈੱਗ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਅਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਵਿਨੀਪੈੱਗ ਵਿੱਚ 20 ਜਨਵਰੀ ਤੋਂ 24 ਜਨਵਰੀ ਤੱਕ ਮੈਨੀਟੋਬਾ ਦੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਪ੍ਰੋ: ਧੂੰਦਾ ਦੇ ਪ੍ਰੋਗਰਾਮ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਕਲਗੀਧਰ ਦਰਬਾਰ ਵਿਖੇ ਹੋਏ। ਸੰਗਤਾਂ ਵਲੋਂ ਬਹੁਤ ਹੀ ਉਤਸ਼ਾਹ ਵੇਖਣ ਲਈ ਮਿਲਿਆ ਅਤੇ ਸੰਗਤਾਂ ਨੇ ਬੜੇ ਪ੍ਰੇਮ ਨਾਲ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ।

ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨੂੰ, ਜੋਤਸ਼ੀਆਂ, ਤਾਂਤਰਿਕਾਂ, ਅਖੌਤੀ ਬਾਬਿਆਂ ਅਤੇ ਡੇਰੇਦਾਰਾਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰਾਂ ਅਤੇ ਸਮਾਜ ਵਿੱਚ ਪੈ ਰਹੀਆਂ ਤ੍ਰੇੜਾਂ ਦਾ ਕਾਰਨ ਹੀ ਸਾਡਾ ਗੁਰੂ ਸਾਹਿਬ ਦੀ ਸੱਚੀ, ਸੁੱਚੀ ਅਤੇ ਸਰਲ ਸਿੱਖਿਆਂ ਨਾਲੋਂ ਟੁੱਟ ਜਾਣਾ ਹੈ।

ਪ੍ਰੋ: ਧੂੰਦਾ ਵਲੋਂ ਇਸ ਮਹਾਨ ਸੇਵਾ ਲਈ ਉਨ੍ਹਾਂ ਨੂੰ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ, ਗੁਰੁਦਆਰਾ ਖਾਲਸਾ ਦੀਵਾਨ ਸੁਸਾਇਟੀ, ਕਲਗੀਧਰ ਦਰਬਾਰ, ਸਿੰਘ ਸਭਾ ਅਤੇ ਮੈਨੀਟੋਬਾ ਦੀਆਂ ਸੰਗਤਾਂ ਵਲੋਂ ਗੋਲਡ ਮੈਡਲ, ਸ਼੍ਰੋਮਣੀ ਸਿੱਖ ਪ੍ਰਚਾਰਕ, ਅਕਾਲੀ ਫੂਲਾ ਸਿੰਘ, ਅਤੇ ਅਵਾਜ਼-ਏ-ਕੌਮ ਸਨਮਾਨਾਂ ਨਾਲ ਨਿਵਾਜਿਆ ਗਿਆ। ਸਾਰੇ ਪ੍ਰੋਗਰਾਮਾਂ ਦਾ ਇੰਟਰਨੈੱਟ ਰਾਹੀ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top