Share on Facebook

Main News Page

ਸ਼੍ਰੋਮਣੀ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਘਰ ਇੰਨਕਮ ਟੈਕਸ ਦਾ ਛਾਪਾ


 

 

ਮਲੋਟ/ਬਠਿੰਡਾ, (25 ਜਨਵਰੀ,ਪੀ.ਐਸ.ਐਨ)ਵਿਧਾਨ ਸਭਾ ਚੋਣਾਂ 2012 ਲਈ ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਵਿਚ ਉਸ ਵਕਤ ਰਾਜਨੀਤਕ ਸਰਗਰਮੀਆਂ ਵਿਚ ਹਾਹਾਕਾਰ ਮੱਚ ਗਈ ਜਦ ਇਨਕਮਟੈਕਸ ਵਿਭਾਗ ਅਤੇ ਚੋਣ ਕਮਿਸ਼ਨਰ ਦੀ ਸਪੈਸ਼ਲ ਟੀਮ ਵੱਲੋਂ ਅਚਨਚੇਤ ਹੀ ਬਾਦਲ ਪਰਿਵਾਰ ਦੇ ਅਤਿਅੰਤ ਨਜਦੀਕੀ ਜਾਣੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਛਾਪਾ ਮਾਰਿਆ ਗਿਆ । ਇਹਨਾਂ ਅਧਿਕਾਰੀਆਂ ਦੇ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਵੀ ਮੌਜੂਦ ਸਨ ਅਤੇ ਇਹਨਾਂ ਵੱਲੋਂ ਦਿਆਲ ਸਿੰਘ ਦੀ ਕੋਠੀ ਦੇ ਚਾਰੋਂ ਤਰਫ ਤੋਂ ਘੇਰਾ ਪਾ ਲਿਆ ਗਿਆ ਤੇ ਅੰਦਰੋਂ ਬਾਹਰੋਂ ਪਰਿੰਦਾ ਵੀ ਪਰ ਨਹੀ ਮਾਰ ਸਕਦਾ ਸੀ । ਕੋਠੀ ਦੇ ਅੰਦਰ ਸਿਰਫ ਅਧਿਕਾਰੀਆਂ ਨਾਲ ਜਥੇਦਾਰ ਦਿਆਲ ਸਿੰਘ ਹੀ ਮੌਜੂਦ ਹਨ ਤੇ ਬਾਕੀ ਸਾਰੇ ਕਰਿੰਦੇ ਵੀ ਬਾਹਰ ਭੇਜ ਦਿੱਤੇ ਗਏ। ਜਿਓਂ ਹੀ ਇਸ ਕਾਰਵਾਈ ਦੀ ਖਬਰ ਦਿਆਲ ਸਿੰਘ ਦੇ ਸਮਰਥਕਾਂ ਨੂੰ ਮਿਲ ਰਹੀ ਸੀ ਉਹ ਵਹੀਰਾਂ ਘੱਤ ਕੇ ਜੱਥੇਦਾਰ ਦਿਆਲ ਸਿੰਘ ਢਾਣੀ ਇਕੱਠੇ ਹੋਣੇ ਸੁਰੂ ਹੋ ਗਏ।

ਇਸੇ ਦੌਰਾਨ ਮੌਕੇ ਤੇ ਮੌਜੂਦ ਪੱਤਰਕਾਰਾਂ ਨੇ ਇਸ ਸੰਬਧੀ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਇਸ ਕਾਰਵਾਈ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਅਤੇ ਕੈਪਟਨ ਦੀ ਸ਼ਾਜਿਸ ਕਰਾਰ ਦਿੱਤਾ। ਦੇਰ ਰਾਤ ਤਕ ਜਥੇਦਾਰ ਦੇ ਘਰ ਦੀ ਇਕ ਇਕ ਚੀਜ ਨੂੰ ਖੰਗਾਲਿਆ ਗਿਆ । ਕਈ ਘੰਟੇ ਚੱਲੀ ਇਸ ਕਾਰਵਾਈ ਤੋਂ ਬਾਅਦ ਆਈ ਹੋਏ ਅਧਿਕਾਰੀਆਂ ਨੇ ਮੌਕੇ ਤੇ ਮੌਜੂਦ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ । ਸਵੇਰ ਤੋਂ ਸ਼ੁਰੂ ਹੋਈ ਇਹ ਕਾਰਵਾਈ ਜਦ ਸ਼ਾਮ ਦੇ ਕਰੀਬ 6.30 ਵਜੇ ਸਮਾਪਤ ਹੋਈ ਤਾਂ ਇਹ ਅਧਿਕਾਰੀ ਬਿਨਾ ਕਿਸੇ ਜਾਣਕਾਰੀ ਦਿੱਤੇ ਆਪਣੀਆਂ ਗੱਡੀਆਂ ਲੈ ਕੇ ਉਥੋਂ ਚਲਦੇ ਬਨੇ । ਇਸ ਸਬੰਧੀ ਜਥੇਦਾਰ ਦਿਆਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਸਦੇ ਘਰੋਂ ਕੁਝ ਵੀ ਬਰਾਮਦ ਨਹੀ ਹੋਇਆ ਪਰ ਦੂਸਰੇ ਪਾਸੇ ਪੂਰੇ ਦੇਸ਼ ਵਿਚ ਅਫ਼ਵਾਹਾਂ ਦਾ ਬਜਾਰ ਗਰਮ ਸੀ ਕਿ ਜੱਥੇਦਾਰ ਦਿਆਲ ਸਿੰਘ ਕੋਲੋਂ ਕਰੋੜਾਂ ਦੀ ਨਗਦੀ, ਸ਼ਰਾਬ ਤੇ ਭੁੱਕੀ ਬਰਾਮਦ ਕੀਤੀ ਗਈ ਹੈ। ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਥੇਦਾਰ ਘਰੋ ਕਰੋੜਾਂ ਦੀ ਨਗਦੀ ਬਰਾਮਦ ਹੋਈ ਹੈ (ਪਰਦਾ ਹੈ ਪਰਦੇ ਮੇ ਰਹਿਨੇ ਦੋ ?) ਇਹ ਕਹਾਵਤ ਹੀ ਚਰਚਾ ਦਾ ਵਿਸ਼ਾ ਬਨੀ ਹੋਈ ਹੈ ਕਿ ਐਡਾ ਵੱਡਾ ਛਾਪਾ ਮਾਰਨ ਤੋਂ ਬਾਅਦ ਵੀ ਅਧਿਕਾਰੀਆਂ ਵੱਲੋਂ ਵੀ ਕੋਈ ਠੋਸ ਜਾਣਕਾਰੀ ਨਾ ਦੇਣਾ, ਕੀ ਸਚਾਈ ਹੈ ਕਿਉਂਕਿ ਸੂਤਰਾਂ ਅਨੁਸਾਰ ਸਿਰਫ ਘਰ ਵਿਚੋਂ ਇਕ ਲੱਖ ਸੱਠ ਹਜਾਰ ਰੁਪਏ ਦੀ ਹੀ ਬਰਾਮਦਗੀ ਦਰਸਾਉਣਆ ਆਪਣੇ ਆਪ ਵਿਚ ਇਕ ਸਵਾਲ ਖੜਾ ਕਰਦਾ ਹੈ ਤੇ ਇਸ ਵਜਾ ਨਾਲ ਚਰਚਾ ਚੱਲ ਰਹੀ ਹੈ ਕਿ ਵਿਰੋਧੀ ਧਿਰ ਤੇ ਇਲਜਾਮ ਲਾਉਣ ਵਾਸਤੇ ਬਾਦਲ ਵਲੋਂ ਇਹ ਕਾਰਵਾਈ ਖੁਦ ਹੀ ਨਾ ਕਰਵਾਈ ਗਈ ਹੋਵੇ ।

ਚੋਣ ਕਮਿਸ਼ਨ ਨੇ ਛਾਪਾ ਨਹੀਂ ਮਾਰਿਆ: ਕੁਸੁਮਜੀਤ

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਲੰਬੀ ਹਲਕੇ ਨਾਲ ਸਬੰਧਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਛਾਪੇ ਨਾਲ ਚੋਣ ਕਮਿਸ਼ਨ ਦਾ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਛਾਪਾ ਆਮਦਨ ਕਰ ਵਿਭਾਗ ਵੱਲੋਂ ਮਾਰਿਆ ਗਿਆ ਸੀ। ਛਾਪੇ ਤੋਂ ਬਾਅਦ ਆਮਦਨ ਕਰ ਵਿਭਾਗ ਤੇ ਪੁਲੀਸ ਵੱਲੋਂ ਚੋਣ ਕਮਿਸ਼ਨ ਨੂੰ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਉਸ ਮੁਤਾਬਕ ਦਿਆਲ ਸਿੰਘ ਕੋਲਿਆਂਵਾਲੀ ਦੇ ਘਰੋਂ 15 ਪੈਕਟ ਮਿਲੇ ਹਨ ਜਿਨ੍ਹਾਂ ਵਿੱਚ ਸ਼ੱਕੀ ਕਿਸਮ ਦਾ ਪਾਊਡਰ ਹੈ। ਇਸ ਪਾਊਡਰ ਦੀ ਮੌਕੇ 'ਤੇ ਪਛਾਣ ਨਹੀਂ ਹੋ ਸਕੀ। ਬੀਬੀ ਸਿੱਧੂ ਨੇ ਕਿਹਾ ਕਿ ਬਰਾਮਦ ਹੋਇਆ ਸ਼ੱਕੀ ਪਦਾਰਥ ਫੌਰੈਂਸਿਕ ਲੈਬਾਰਟਰੀ ਵਿਚ ਭੇਜਿਆ ਜਾ ਰਿਹਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top