Share on Facebook

Main News Page

ਲਗਦਾ ਹੈ ਕਿ ਬ੍ਰਹਮ ਗਿਆਨ ਦੀਆਂ ਡਿਗਰੀਆਂ ਵੰਡਣ ਵਾਲਾ ਤਰਮਾਲਾ ਰੱਬ ਬਣ ਗਿਆ ਹੈ

ਲਗਦਾ ਹੈ ਕਿ ਬ੍ਰਹਮ ਗਿਆਨ ਦੀਆਂ ਡਿਗਰੀਆਂ ਵੰਡਣ ਵਾਲਾ ਤਰਮਾਲਾ ਰੱਬ ਬਣ ਗਿਆ ਹੈ ਕਿਉਂਕਿ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ

ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭ ਆਪਿ ਕਰੇਇ॥

ਇਹ ਨੇ 'ਸੰਤ' ਅਤੇ 'ਬ੍ਰਹਮਗਿਆਨੀ' ਨਿਰਮਾਤਾ ਸੇਵਾ ਸਿੰਘ ਤਰਮਾਲਾ, ਇਹਨਾਂ ਨੇ ਆਪਣਾ ਕਾਲਜ 'ਪ੍ਰਭ ਮਿਲਣੈ ਕਾ ਚਾਉ' ਦੇ ਨਾਮ ਹੇਠ ਖੋਲਿਆ ਜਿੱਥੇ 1 ਸਾਲ ਵਿੱਚ ਸੰਤ ਅਤੇ 2 ਸਾਲ ਵਿੱਚ ਬ੍ਰਹਮਗਿਆਨੀ ਬਣਾਇਆ ਜਾਂਦਾ ਬੰਦੇ ਨੂੰ...!

ਕੀ ਸੰਤ ਅਤੇ ਬ੍ਰਹਮਗਿਆਨਤਾ ਬੱਸ ਸਾਲ ਜਾਂ ਦੋ ਸਾਲ ਦੀ ਹੀ ਗੱਲ ਹੈ, ਫਿਰ ਭਾਈ ਤਾਰੂ ਸਿੰਘ,ਭਾਈ ਮਨੀ ਸਿੰਘ, ਭਾਈ ਦਿਆਲਾ ਜੀ, ਭਾਈ ਸਤੀ ਦਾਸ,ਭਾਈ ਮਤੀ ਦਾਸ,ਭਾਈ ਬੋਤਾ ਸਿੰਘ,ਭਾਈ ਤਾਰੂ ਸਿੰਘ, ਭਾਈ ਗਰਜਾ ਸਿੰਘ, ਭਾਈ ਸੁਬੇਗ ਸਿੰਘ, ਭਾਈ ਸਾਹਬਾਜ਼ ਸਿੰਘ ਵਰਗੇ ਹੋਰ ਅਨੇਕਾਂ ਹੀ ਸਿੰਘ-ਸਿੰਘਣੀਆਂ ਜਿੰਨ੍ਹਾਂ ਨੇ ਅੱਤ ਦਾ ਤਸ਼ੱਦਦ ਭਾਣੇ ਵਿੱਚ ਰਹਿ ਕੇ ਝੱਲ ਲਿਆ ਉਹ ਕੀ ਹਨ...?

ਇਹ 'ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਗੁਰਮੰਤਰ ਅਤੇ ਸੱਚ ਦ੍ਰਿੜਕਰਨ ਕਰਨ' ਦੇ ਪ੍ਰਮਾਣ ਪੱਤਰ ਵੰਡਦਾ ਹੈ, ਜਿੰਨ੍ਹਾਂ ਦੀ ਸਮਾਂ-ਸੀਮਾ ਵੀ ਨਿਰਧਾਰਤ ਕੀਤੀ ਹੁੰਦੀ ਹੈ, ਕਿੰਨੀਆਂ ਹਾਸੋ-ਹੀਣੀਆਂ ਗੱਲਾਂ ਕਰਦੇ ਹਨ ਇਹ ਬੂਬਨੇ, ਪਰ ਕਾਮਯਾਬ ਬੜੇ ਨੇ...!

ਕੀ ਸੇਵਾ ਸਿੰਘ ਤਰਮਾਲਾ ਵਰਗੇ ਲੋਕ ਆਪਣਾ 'ਉੱਲੂ ਸਿੱਧਾ ਕਰਨ ਲਈ' ਕੌਮ ਨੂੰ ਕਰਮਕਾਂਡ ਵਿੱਚ ਨਹੀਂ ਉਲਝਾ ਰਹੇ...? ਕੀ ਇਸ ਸਭ ਦੀ ਸਿੱਖੀ ਵਿੱਚ ਕੋਈ ਥਾਂ ਹੈ ਜੋ ਕੰਮ ਤਰਮਾਲੇ ਵਰਗੇ ਕਰ ਪਖੰਡੀ ਰਹੇ ਹਨ...?

ਅਮ੍ਰਿੰਤਪਾਲ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top