Share on Facebook

Main News Page

ਅਮੈਰਿਕਾ ‘ਚ ਐਨ ਬੀ.ਸੀ ਚੈਨਲ ਦੇ ਹੋਸਟ ਜੇ ਲੇਨੋ ਵਲੋਂ ਦਰਬਾਰ ਸਾਹਿਬ ਬਾਰੇ ਟਿੱਪਣੀ ਕਰਨ ਤੇ ਸਿੱਖਾਂ ‘ਚ ਰੋਸ

ਨਿਊਯਾਰਕ (ਜਸਵਿੰਦਰ ਸਿੰਘ ਭੁੱਲਰ): ਅਮੈਰਿਕਾ ‘ਚ ਐਨ.ਬੀ ਸੀ ਟੀ ਵੀ ਦੇ ਰਾਤ ਸਮੇ ਚੱਲਦੇ ‘ਟੁਨਾਈਟ ਸ਼ੋਅ ਵਿੱਦ ਜੇ ਲੇਨੋ ‘ਜਿਹੜਾ ਹਫਤੇ ਦੇ ਪੰਜ ਦਿਨ ਚੱਲਦਾ ਹੈ, ਵਿੱਚ ਹੋਸਟ ਜੇ ਲੇਨੋ ਵਲੋਂ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਤੇ ਸਿੱਖਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇ ਲੇਨੋ ਨੇ ਇਹ ਟਿੱਪਣੀ 19 ਜਨਵਰੀ ਨੂੰ ਰਾਤ ਦੇ ਸ਼ੋਅ ‘ਚ ਕੀਤੀ ਸੀ ਜਦ ਕਮੇਡੀਅਨ ਵੱਖ ਵੱਖ ਰਿਪਬਲੀਕਨ ਉਮੀਦਵਾਰਾਂ ਬਾਰੇ ਮਜਾਕੀਆ ਲਹਿਜੇ ‘ਚ ਗੱਲ ਕਰ ਰਿਹਾ ਸੀ।

ਜੇ ਲੇਨੋ ਦੱਸ ਰਿਹਾ ਸੀ ਕਿ ਰਾਨ ਪਾਲ ਦਾ ਟੈਕਸਸ ‘ਚ ਬਹੁਤ ਵੱਡਾ ਸਮਰ ਹੋਮ ਹੈ। ਦੂਜੇ ਰਿਪਬਲੀਕਨ ਨਿਊਟ ਗਿੰਜਰਿੱਚ ਦਾ ਵਰਜੀਨੀਆਂ ‘ਚ ਬਹੁਤ ਵੱਡਾ ਸਮਰ ਹੋਮ ਹੈ। ਫਿਰ ਜੇ ਲੇਨੋ ਨੇ ਰਿਪਬਲੀਕਨ ਫਰੰਟ ਰਨਰ ਮਿੱਟ ਰੋਮੀ ਬਾਰੇ ਗੱਲ ਕਰਦਿਆਂ, ਦਰਬਾਰ ਸਾਹਿਬ (ਗੋਲਡਨ ਟੈਂਪਲ) ਵਿਖਾਇਆ, ਜਿਸ ਵਿੱਚ ਤਲਾਅ ਵੀ ਸਾਫ ਦਿਖਾਈ ਦੇ ਰਿਹਾ ਸੀ, ਹੋਸਟ ਨੇ ਕਿਹਾ ਕਿ ਇਹ ਮਿੱਟ ਰੋਮੀ ਦਾ ਇੰਡੀਆ ‘ਚ ਸਮਰ ਹੋਮ ਹੈ।

ਇਸ ਬਾਰੇ 20 ਜਨਵਰੀ ਨੂੰ ਜਸ ਟੀ.ਵੀ ਦੇ ਉੱਪ ਪ੍ਰਧਾਨ ਕਾਰਲ ਖੰਡਾਲਵਾਲਾ ਨੇ ਦੱਸਿਆ ਕਿ ਜੇ ਲੇਨੋ ਨੇ 19 ਜਨਵਰੀ ਵੀਰਵਾਰ ਦੇ ਸ਼ੋਅ ‘ਚ ਆਪਣੀ ਲਾਈਨ ਕਰਾਸ ਕਰਦਿਆਂ ਦਰਬਾਰ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਹੈ। ਫੇਸਬੁੱਕ ਤੇ ਵੀ ਹਰਜੋਤ ਸਿੰਘ ਖਾਲਸਾ ਨੇ ‘ਬਾਈਕਾਟ ਜੇ ਲੇਨੋ’ ਨਾਮ ਦਾ ਗਰੁੱਪ ਬਣਾਇਆ ਹੈ, http://www.facebook.com/groups/307596032609626/ ਜਿਸਦੇ 18 ਘੰਟਿਆਂ ‘ਚ 900 ਤੋਂ ਜਿਆਦਾ ਮੈਂਬਰ ਬਣ ਚੁੱਕੇ ਸਨ। ਜਦ ਨਿਊਯਾਰਕ ਤੋਂ ਚੱਲਦੇ ਜਸ ਪੰਜਾਬੀ ਟੀ ਵੀ ਦੇ ਉੱਪ ਪਰਧਾਨ ਕਾਰਲ ਖੰਡਾਲਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਐਨ.ਬੀ.ਸੀ ਚੈਨਲ ਦੇ ਫੋਨ ਨੰਬਰ ਜਾਰੀ ਕੀਤੇ ਤਾਂ ਬਹੁਤ ਸਾਰੇ ਸਿੱਖਾਂ ਨੇ ਫੋਨ ਕਰਕੇ ਆਪਣਾ ਇਤਰਾਜ਼ ਜਾਹਰ ਕੀਤਾ। ਇਸ ਚੈਨਲ ਦੇ ਪ੍ਰਬੰਧਕਾਂ ਨੂੰ ਪਤਾ ਲੱਗ ਚੁੱਕਾ ਹੈ ਉਨ੍ਹਾਂ ਤੋਂ ਕੋਈ ਗਲਤੀ ਹੋਈ ਹੈ, ਇਸ ਲਈ ਉਨ੍ਹਾਂ ਨੇ 19 ਜਨਵਰੀ ਦੀ ਜੇ ਲੇਨੋ ਦੇ ਪ੍ਰੋਗਰਾਮ ਵਾਲੀ ਵੀਡੀਓ ਹਟਾ ਦਿੱਤੀ ਹੈ।

New York Office 212-664-4444
Washington Office 212-664-4249
San Jose Office 408-432-6221
LA Office 818-840-2222
Steve Levine - Jay leno Publicist 310-550-4436
Guttmann - Jay Leno Manager 310-246-4600

NBC - The Tonight Show with Jay Leno: Stop defaming Sikhs and using derogatory remarks against the Sikh shrines

http://www.change.org/petitions/nbc-the-tonight-show-with-jay-leno-stop-defaming-sikhs-and-using-derogatory-remarks-against-the-sikh-shrines


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top