Share on Facebook

Main News Page

ਕਈਆਂ ਲੋਕਾਂ ਨੂੰ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਕਰਨ ਦਾ ਸ਼ੌਂਕ ਹੁੰਦਾ ਹੈ, ਅਸਲੀਯਤ ਜਾਣੇ ਬਿਨਾਂ ਐਵੇਂ ਹੀ ਹਨੇਰੇ 'ਚ ਤੀਰ ਮਾਰਦੇ ਰਹਿੰਦੇ ਹਨ

ਕਈਆਂ ਲੋਕਾਂ ਨੂੰ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਕਰਨ ਦਾ ਸ਼ੌਂਕ ਹੁੰਦਾ ਹੈ, ਅਸਲੀਯਤ ਜਾਣੇ ਬਿਨਾਂ ਐਵੇਂ ਹੀ ਹਨੇਰੇ 'ਚ ਤੀਰ ਮਾਰਦੇ ਰਹਿੰਦੇ ਹਨ। ਇਹ ਵੀ ਨਹੀਂ ਪਤਾ ਹੁੰਦਾ ਕਿ ਕਹਿਣਾ ਕੀ ਹੈ। ਇਥੇ ਮੈਂ ਇਕ ਗੱਲ ਦੱਸ ਦੇਵਾਂ ਕਿ ਇਹ ਪ੍ਰੋਗਰਾਮ ਦਾਸ ਦੇ ਆਪਣੇ ਘਰ ਦਾ ਹੈ, ਅਤੇ ਪ੍ਰੋਫੈਸਰ ਦਰਸ਼ਨ ਸਿੰਘ ਉਸ ਦਿਨ ਸਖਤ ਬੀਮਾਰ ਸਨ, ਪਿਛਲੇ ਸੱਤ ਦਿਨਾਂ ਤੋਂ ਆਪ ਮੰਜੇ 'ਤੇ ਪਏ ਹੋਏ ਸਨ, ਅਤੇ ਮੈਂ ਸਵੇਰੇ ਫੋਨ ਕਰਕੇ ਭੀ ਕਿਹਾ, ਕਿ ਆਪ ਜੀ ਨੂੰ ਆਰਾਮ ਦੀ ਸਖਤ ਜਰੂਰਤ ਹੈ, ਇਸ ਕਰਕੇ ਆਪ ਨਾ ਆਵੋ। ਪਰ ਇੰਨੀ ਸ਼ਰੀਰਕ ਕਮਜ਼ੋਰੀ ਦੇ ਬਾਵਜੂਦ ਭੀ ਆਪ ਸੰਗਤ ਵਿਚ ਹਾਜਰੀ ਲਵਾਉਣ ਲਈ ਪਹੁੰਚੇ, ਅਤੇ ਮੈਨੂੰ ਹੁਣ ਭੀ ਓਹ ਸੀਨ ਹੁਣ ਭੀ ਚੇਤੇ ਹੈ, ਜਦੋ ਮੈਂ ਇੰਨਾ ਨੂੰ ਕੌਫੀ ਦਾ ਕੱਪ ਫੜਾਇਆ, ਤਾਂ ਇੰਨਾ ਦੇ ਹੱਥ ਕਮਜ਼ੋਰੀ ਕਾਰਣ ਕੰਬ ਰਹੇ ਸਨ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਪ੍ਰੋਫੇਸਰ ਸਾਹਿਬ ਨੇ ਸਰੀਰਕ ਤੌਰ ਤੇ ਇਤਨੀ ਮਾੜੀ ਹਾਲਤ ਦੇ ਬਾਵਜੂਦ ਭੀ ਇੱਛਾ ਜ਼ਹਿਰ ਕੀਤੀ ਕਿ ਆਪ ਸੰਗਤ ਨੂੰ ਸੰਬੋਧਨ ਹੋਣਾ ਚਾਹੁੰਦੇ ਹਨ। ਅਤੇ ਉਨ੍ਹਾਂ ਨੇ ਅੱਧੇ ਘੰਟੇ ਲਈ ਸੰਗਤ ਨੂੰ ਸੰਬੋਧਨ ਵੀ ਕੀਤਾ।

ਹੁਣ ਜਿਥੋਂ ਤੱਕ ਸੰਬੰਧ ਹੈ ਪ੍ਰੋਫੈਸਰ ਸਾਹਿਬ ਦੇ ਘਰ ਬੈਠਣ ਦਾ, ਮੈਂ ਚਾਰ ਦਿਨਾਂ ਵਿਚ ਹੀ ਦਿੱਲੀ ਰਹਿ ਕੇ ਆਪਣੀ ਅਖੀਂ ਵੇਖਿਆ ਹੈ, ਕਿਸੇ ਵਿਲੇ ਇੱਕ ਦਿਨ ਆਪ ਜੀ ਨੇ ਦੋ ਪ੍ਰੋਗਰਾਮ ਭੀ ਕੀਤੇ ਹਨ, ਕਿਉਂਕਿ ਮੈਂ ਭੀ ਇੰਨ੍ਹਾਂ ਦੇ ਨਾਲ ਹੀ ਵਿਚਰ ਰਿਹਾ ਸੀ ਅਤੇ ਇੰਨਾ ਦੀਆਂ ਵੀਡੀਓ ਭੀ ਮੇਰੇ ਕੋਲ ਹਨ, ਜੋ ਜਲਦੀ ਹੀ ਸੰਗਤ ਦੇ ਸਾਹਮਣੇ ਆ ਜਾਣਗੀਆਂ।

ਪ੍ਰਤੱਖ ਨੂੰ ਪ੍ਰਮਾਣ ਦੀ ਲੋੜ੍ਹ ਨਹੀਂ, ਪ੍ਰੋਫੈਸਰ ਦਰਸ਼ਨ ਸਿੰਘ ਸੱਚ ਦੇ ਰਾਹ 'ਤੇ ਚਲਦੇ ਹੋਏ ਗੁਰਬਾਣੀ ਨਾਲ ਜੋੜ ਰਹੇ ਹਨ, ਅਤੇ ਸੱਚ ਦਾ ਪ੍ਰਚਾਰ ਕਰ ਰਹੇ ਹਨ, ਅਤੇ ਸਿੱਖੀ ਸਿਧਾਂਤ 'ਤੇ ਦ੍ਰਿੜਤਾ ਨਾਲ ਅਡੋਲ ਖੜੇ ਹਨ। ਜਿਹੜੇ ਲੋਕ ਸਮਾਂ ਦੇਖ ਪਲਟੀ ਮਾਰ ਰਹੇ ਨੇ, ਆਪਣੇ ਅੰਦਰ ਝਾਤੀ ਮਾਰਨ ਉਨ੍ਹਾਂ ਨੇ ਸਿੱਖੀ ਲਈ ਕੀ ਕੀਤਾ ਹੈ ਅਤੇ ਕਿੰਨੀ ਕੁ ਕੁਰਬਾਨੀ ਦਿੱਤੀ ਹੈ। ਫੇਸਬੁੱਕ ਅਤੇ ਲੇਖਾਂ ਰਾਹੀਂ ਸ਼ੇਰ ਬਣੇ ਲੋਕ, ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਗੱਲ ਕਰਕੇ ਦੇਖਣ, ਆਪਣੀ ਹਾਲਤ ਦਾ ਨਜ਼ਾਰਾ ਪ੍ਰਤਖ ਦੇਖਣਗੇ।

ਭੁੱਲ ਚੱਕ ਦੀ ਖਿਮਾਂ

ਪ੍ਰਭਦੀਪ ਸਿੰਘ, ਟਾਈਗਰ ਜੱਥਾ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top