ਜਿਹੜੇ
ਸਾਡੇ ਵੀਰ, ਅੱਜ ਇਹ ਖੁਸ਼ਫਹਮੀ ਪਾਲ ਰਹੇ ਨੇ, ਕਿ ਵੀਰ ਧੂੰਦਾ ਉਲਟਾ ਜੱਫੇਮਾਰਾਂ ਨੂੰ ਸਵਾਲ ਕਰ
ਕੇ ਆਵੇਗਾ, ਓਹ ਕਿਰਪਾ ਕਰਕੇ ਜਿੰਨੀ ਜਲਦੀ ਇਹ ਦੂਰ ਕਰ ਲੈਣ ਚੰਗਾ ਹੈ। ਸਕੱਤਰੇਤ 'ਚ ਹੁੰਦਾ ਕੀ
ਹੈ, ਜ਼ਰਾ ਨਮੂਨਾ ਦੇਖ ਲਵੋ ..........
.....(ਦਹਿਸ਼ਤ ਦਾ ਮਾਹੌਲ ....).....
5 ਲੱਠਮਾਰ ....ਹਾਂ ਬਈ ਦੱਸ ਅਕਾਲ ਤਖਤ ਨੂੰ ਮੰਨਦਾ?
ਜਵਾਬ ...ਹਾਂ ਜੀ, ਪਰ ਓਸ ਨੂੰ ਜਿਹੜਾ ਸਿਧਾਂਤ ਹੈ, ਓਸ ਨੂੰ ਨਹੀਂ ਜੋ ...............
5 ਲੱਠਮਾਰ (ਵਿਚੋਂ ਟੋਕ ਕੇ ) ਤੈਨੂ ਹਾਂ ਜਾਂ ਨਾਂਹ 'ਚ ਪੁੱਛਿਆ
.........
... ਜਵਾਬ ....ਓਹ ਜੀ ਮੇਰੀ ਗੱਲ ਤੇ ਪੁਰੀ ਸੁਣ ਲਵੋ, ਮੈਂ ਅਕਾਲ ਤਖਤ ਓਸ ਨੂੰ ਮੰਨਦਾ
..........
5 ਲੱਠਮਾਰ ....(ਵਿਚੋਂ ਟੋਕ ਕੇ )..ਤੂੰ ਬਹਿਸ ਕਰ ਰਿਹਾ ਹੈਂ, ਅਸੀਂ ਤੈਨੂੰ
ਪੁਛਿਆ ਮੰਨਦਾ ਹੈ ਕੀ ਨਹੀਂ ?
ਜਵਾਬ (ਕੋਈ ਚਾਰਾ ਨਾ ਦੇਖ ਕੇ...... ਜੀ ਮੰਨਦਾ)
5 ਲੱਠਮਾਰ ...ਤਾਂ ਫੇਰ ਇਹ ਮੰਨ ਕੀ ਜੋ ਫੈਸਲਾ ਹੋਵੇਗਾ ਓਹ ਤੂੰ ਮੰਨੇਗਾ?
ਜਵਾਬ ...ਜੀ ਪਹਲਾ ਮੇਰਾ ਵੀ ਤੇ ਜਵਾਬ ਸੁਣ ਲਵੋ .....
5 ਲੱਠਮਾਰ ...ਤੂੰ ਹੁਣੇ ਹੁਣੇ ਕਿਹਾ ਕੀ ਤੂੰ ਅਕਾਲ ਤਖਤ ਨੂੰ ਮੰਨਦਾ।
ਜਵਾਬ ..ਜੀ ਓਹ ਤੇ ਕਿਹਾ ਪਰ ਮੇਰੇ ਮੁਤਾਬਕ ਅਕਾਲ ਤਖਤ ਦਾ ਮਤਲਬ ...........
5 ਲੱਠਮਾਰ ,,,(ਵਿਚੋਂ ਟੋਕ ਕੇ) ਹੁਣ ਤੂੰ ਅਕਾਲ ਤਖਤ ਨਾਲ ਟੱਕਰ ਲੈ ਰਿਹਾ
.......
ਜਵਾਬ .....
5 ਲੱਠਮਾਰ ....ਤੂੰ ਇਹ (ਫਲਾਣੀ) ਗਲਤੀ ਕੀਤੀ ਹੈ, ਅਤੇ ਇਹ ਮੰਨ ਕੀ ਅੱਗੇ
ਤੋਂ ਇਹ ਗਲਤੀ ਨਹੀਂ ਕਰੇਂਗਾ। ਤੇਰੀ ਭੁੱਲ ਬਖਸ਼ੀ ਜਾਂਦੀ ਹੈ, ਤੂੰ ਏਨੇ ਦਿਨ ਭਾਂਡੇ ਮਾਂਜ, ਜੋੜੇ
ਸਾਫ਼ ਕਰ, ਅਤੇ ਦੇਗ ਕਰਾ ਕੇ ਭੁਲ ਬਖਸ਼ਾ।
ਜਵਾਬ ....ਪਰ ਜੀ..........ਓਹ ਤਾਂ ......
5
ਲੱਠਮਾਰ ......ਨਹੀਂ ਤੇ ਤੈਨੂੰ ਅਕਾਲ ਤਖਤ ਨਾਲ ਟੱਕਰ ਲੈਣ ਲਈ ਛੇਕਿਆ ਜਾਵੇਗਾ .......
ਹੁਣ ਇਥੇ ਦਸੋ ਕੋਈ ਕੀ ਕਰੇਗਾ
???????????????
(ਧਿਆਨ ਦੇਓ ਜੀ.......ਇਹ ਨਮੂਨਾ ਇਕ ਖਿਆਲ ਮਾਤਰ ਹਨ। ਇਸ ਨੂੰ ਕਿਸੇ ਧਿਰ
ਵਲੋਂ ਕਿਸੇ ਖਾਸ ਧਿਰ ਨਾਲ ਜੋੜ ਕੇ ਨਾ ਦੇਖਿਆ ਜਾਵੇ। ਜੇ ਇਹ ਕਿਸੇ ਤੇ ਢੁਕਿਆ ਹੋਵੇ ਤਾਂ ਇਸ
ਨੂੰ ਮਹਿਜ਼ ਇੱਕ ਇੱਤਫਾਕ ਹੀ ਸਮਝਿਆ ਜਾਵੇ। ਧੰਨਵਾਦ।