Share on Facebook

Main News Page

ਕੰਵਰ ਮਹਿੰਦਰ ਪ੍ਰਤਾਪ ਸਿੰਘ
ਗੁਰਮਤਿ ਇਨਕਲਾਬ ਦੇ ਰਾਹ ਦਾ ਇਕ ਹੋਰ ਵਣਜਾਰਾ ਟੁਰ ਗਿਆ

ਅਟੱਲ ਕੁਦਰਤੀ ਨਿਯਮਾਂ ਅਨੁਸਾਰ ਜਿਸ ਨੇ ਇਸ ਸੰਸਾਰ ਵਿਚ ਜਨਮ ਲਿਆ ਹੈ, ਉਸ ਨੇ ਇਕ ਦਿਨ ਅਵੱਸ਼ ਤੁਰ ਜਾਣਾ ਹੈ। ਪਰ ਕੁਝ ਲੋਕਾਂ ਦਾ ਤੁਰਨਾ ਅਪਣੇ ਪਿੱਛੇ ਇਕ ਖਲਾਅ ਦਾ ਅਹਿਸਾਸ ਕਰਵਾਉਂਦਾ ਹੈ। ਗੁਰਮਤਿ ਇਨਕਲਾਬ ਦੇ ਐਸੇ ਹੀ ਇਕ ਪਾਂਧੀ ‘ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ’ ਕੁਦਰਤੀ ਨਿਯਮਾਂ ਅਧੀਨ ਸ਼ਰੀਰਕ ਤੌਰ ਤੇ ਸਾਡਾ ਸਾਥ ਛੱਡ ਗਏ।

ਕੰਵਰ ਜੀ ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ ਵਿਚੋਂ ਇਕ ਸਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਫਲਦਾਰ ਬੂੱਟਾ ਕੰਵਰ ਜੀ ਦੀ ਮਿਹਨਤ ਦੀ ਇਕ ਮਿਸਾਲ ਹੈ। ਇਸ ਅਧਾਰੇ ਦੀਆਂ ਨੀਹਾਂ ਵਿਚ ਕੰਵਰ ਜੀ ਦਾ ਸੱਚਾ ਸੁੱਚਾ ਪੰਥਦਰਦ ਅਤੇ ਗੁਰਮਤਿ ਪ੍ਰਚਾਰ ਪ੍ਰਤੀ ਲਗਨ ਛੁੱਪੀ ਹੈ।

ਕੰਵਰ ਜੀ ਦੇ ਚਲਾਨੇ ਤੇ ‘ਤੱਤ ਗੁਰਮਤਿ ਪਰਿਵਾਰ’ ਉਹਨਾਂ ਦੀਆਂ ਘਾਲਨਾਵਾਂ ਨੂੰ ਚੇਤੇ ਕਰਦਾ ਹੋਇਆ, ਇਹ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਹਰ ਸਿੱਖ ਵਿਚ ਗੁਰਮਤਿ ਇਨਕਲਾਬ ਪ੍ਰਤੀ ਹੇਜ ਪੈਦਾ ਕਰੇ ਜਿਸ ਰਾਹੀਂ ਸਮੁੱਚੀ ਮਨੁੱਖਤਾ ਨੂੰ ਅਪਣੇ ਕਲਾਵੇ ਵਿਚ ਲੈਣ ਦੇ ਕੰਵਰ ਜੀ ਵਰਗੇ ਸੂਰਮਿਆਂ ਦੇ ਸੁਫਨੇ ਹਕੀਕਤ ਬਣ ਸਕਣ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top