Share on Facebook

Main News Page

ਖ਼ਾਲਸਾ ਨਿਊਜ਼ ਦਾ ਪ੍ਰੋ. ਧੂੰਦਾ ਲਈ ਸਟੈਂਡ ਉਹੀ ਹੈ, ਜੋ ਪਹਿਲਾਂ ਸੀ

ਇਹ ਲੇਖ ਲਿਖਣ ਦੀ ਜ਼ਰੂਰਤ ਇਸ ਕਰਕੇ ਪਈ ਕਿ ਕੁੱਝ ਕੁ ਕੁਮੈਂਟਸ ਪੜੇ, ਜਿਸ ਵਿੱਚ ਲਿਖਿਆ ਗਿਆ ਕਿ ਖ਼ਾਲਸਾ ਨਿਊਜ਼ ਬਦਲ ਗਈ ਹੈ, ਖ਼ਾਲਸਾ ਨਿਊਜ਼, ਹੁਣ ਸਪੋਕਸਮੈਨ ਬਣ ਗਈ ਹੈ ...

ਇਹ ਗੱਲਾਂ ਉਹ ਲੋਕ ਲਿਖ ਰਹੇ ਨੇ, ਜਿਨ੍ਹਾਂ ਦੇ ਲੇਖਾਂ ਨਾਲ ਖ਼ਾਲਸਾ ਨਿਊਜ਼ ਸਹਿਮਤ ਨਹੀਂ। ਪਰ ਇਸਦਾ ਇਹ ਮਤਲਬ ਨਹੀਂ ਕਿ ਖ਼ਾਲਸਾ ਨਿਊਜ਼ ਦੀ ਉਨ੍ਹਾਂ ਨਾਲ ਕੋਈ ਰੰਜਿਸ਼ ਹੈ। ਅਸੀਂ ਸਿਰਫ ਸਿਧਾਂਤ ਤੋਂ ਥੱਲੇ ਦੀ ਗੱਲ ਦੇ ਵਿਰੁੱਧ ਹਾਂ। ਜਾਗਰੂਕ ਕਹਾਉਣ ਦਾ ਇਹ ਮਤਲਬ ਨਹੀਂ ਕਿ ਜਿਸਦੀ ਕਿਸੇ ਗੱਲ ਨਾ ਰਲ਼ੇ, ਉਸਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿਓ। ਸਾਡਾ ਤਾਂ ਉਹ ਕੰਮ ਹੈ ਕਿ ਜਿਹੜਾ ਸਾਡੀ ਗੱਲ ਨਾ ਮੰਨੇ ਉਹ ਆਰ.ਐਸ.ਐਸ ਦਾ ਏਜੰਟ, ਹਿੰਦੋਸਤਾਨ 'ਚ ਕਿਸੇ ਨੇ ਧਮਾਕਾ ਕੀਤਾ, ਪਾਕਿਸਤਾਨ ਦਾ ਹੱਥ, ਸਾਡੇ ਲੇਖ 'ਤੇ ਕੁਝ ਟਿੱਪਣੀ ਕਰਤੀ, ਖ਼ਾਲਸਾ ਨਿਊਜ਼ ਬਦਲ ਗਈ, ਸਪੋਕਸਮੈਨ ਬਣ ਗਈ... ਜਿਹੜਾ ਸਾਡੇ ਫੇਸਬੁੱਕ ਗਰੁੱਪ ਦੇ ਵਿਚਾਰਾਂ ਨਾਲ ਮੇਲ ਨਾ ਖਾਵੇ, ਉਹ ਬੰਦਾ ਠੀਕ ਨਹੀਂ, ਐਡਮਿਨ ਨਾ ਹੋ ਗਏ, ਗੁਰੂ ਬਣ ਗਏ...

ਸਪੋਕਸਮੈਨ ਇਕ ਅਖਬਾਰ ਹੈ ਜਿਸ ਨੂੰ ਵਿਆਪਾਰਕ ਫਾਇਦੇ ਹੁੰਦੇ ਹਨ, ਤਾਂ ਵੀ ਉਹ ਬਹੁਤ ਚੰਗੀ ਸੇਵਾ ਕਰ ਰਿਹਾ ਹੈ। ਖ਼ਾਲਸਾ ਨਿਊਜ਼ ਕਿਸੇ ਦੀ ਜਾਗੀਰ ਨਹੀਂ, ਨਾ ਹੀ ਅਸੀਂ ਕੋਈ ਵੀ ਵਿਆਪਾਰਿਕ ਫਾਇਦੇ ਲਈ ਕੰਮ ਕਰਦੇ ਹਾਂ। ਸਾਡੀ ਟੀਮ 'ਚ ਸਾਰੇ ਹੀ ਆਪਣੇ ਆਪਣੇ ਕੰਮਾਂ ਕਾਰਾਂ ਵਾਲੇ ਹਨ, ਕਿਸੇ ਨੇ Server Space ਦੀ ਸੇਵਾ ਆਪਣੇ ਪੈਸੇ ਨਾਲ ਕੀਤੀ ਹੈ, ਕਿਸੇ ਨੇ ਨਿਊਜ਼ ਲਿਖਣ ਦੀ, ਕਿਸੇ ਨੇ Search Engine Submission ਦੀ,... ਸਿਰਫ ਇਕ ਟੀਚਾ ਹੈ ਗੁਰਮਤਿ ਪ੍ਰਚਾਰ। ਸਾਡਾ ਕੋਈ ਆਪਣਾ ਮੁਫਾਦ ਨਹੀਂ, ਪਲਿਓਂ ਪੈਸਾ ਅਤੇ ਸਮਾਂ ਪਾ ਕੇ ਖ਼ਾਲਸਾ ਨਿਊਜ਼ ਨੂੰ ਚਲਾ ਰਹੇ ਹਾਂ।

ਖ਼ਾਲਸਾ ਨਿਊਜ਼ 'ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ 'ਤੇ ਆਧਾਰਿਤ ਲੇਖ, ਕਰਮਕਾਂਡਾਂ, ਅਖੌਤੀ ਬਾਬਿਆਂ, ਅਖੌਤੀ ਦਸਮ ਗ੍ਰੰਥ ਦੇ ਖਿਲਾਫ ਪ੍ਰਚਾਰ ਕਰਨ ਦੀ ਮੁੰਹਿਮ ਹੈ। ਗੁਰਮਤਿ ਦੇ ਪ੍ਰਚਾਰ ਹਿੱਤ ਲੱਗੇ ਪ੍ਰਚਾਰਕਾਂ ਜਿਵੇਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਪ੍ਰੋ. ਸਰਬਜੀਤ ਸਿੰਘ ਧੂੰਦਾ, ਪ੍ਰਿ. ਗੁਰਬਚਨ ਸਿੰਘ ਪੰਨਵਾਂ, ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਸ਼ਿਵਤੇਗ ਸਿੰਘ, ਭਾਈ ਪ੍ਰਭਦੀਪ ਸਿੰਘ, ਪ੍ਰੋ. ਹਰਜਿੰਦਰ ਸਿੰਘ ਸਭਰਾ ਅਤੇ ਹੋਰ... (ਜਿਨ੍ਹਾਂ ਦੇ ਨਾਮ ਲਿਖਣ ਲੱਗਿਆਂ ਕਿੰਨਾਂ ਹੀ ਸਮਾਂ ਲੱਗ ਸਕਦਾ ਹੈ) ਦਾ ਪੂਰੀ ਦੁਨਿਆਂ ਤੱਕ ਸੰਦੇਸ਼ ਪਹੁੰਚਾਣਾ ਸਾਡਾ ਫਰਜ਼ ਹੈ।

ਪ੍ਰੋ. ਧੂੰਦਾ ਦੇ ਕੇ ਕੇਸ 'ਚ ਖ਼ਾਲਸਾ ਨਿਊਜ਼ ਦਾ ਸਿਰਫ ਇਨ੍ਹਾਂ ਹੀ ਸੁਝਾਅ ਹੈ ਕਿ ਜੇ ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਨੇ ਸਪਸ਼ਟੀਕਰਨ ਦੇਣਾ ਹੈ ਤਾਂ, ਅਕਾਲ ਤਖ਼ਤ 'ਤੇ ਦੇਣ, ਸੰਗਤਾਂ ਅਤੇ ਮੀਡੀਏ ਦੇ ਸਾਹਮਣੇ, ਕਿਸੇ ਬੰਦ ਕਮਰੇ 'ਚ ਨਹੀਂ। ਬੰਦ ਕਮਰੇ 'ਚ ਸੌਦੇਬਾਜ਼ੀ ਹੁੰਦੀ ਹੈ, ਫੈਸਲੇ ਨਹੀਂ। ਪ੍ਰੋ. ਸਰਬਜੀਤ ਸਿੰਘ ਜੀ ਆਪ ਸਿਆਣੇ ਨੇ, ਆਸ ਹੈ, ਉਹ ਜਿਹੜਾ ਵੀ ਫੈਸਲਾ ਕਰਨਗੇ, ਗੁਰਮਤਿ ਦੀ ਰੌਸ਼ਨੀ 'ਚ, ਕੌਮ ਦੀ ਭਲਾਈ ਵਾਸਤੇ ਕਰਨਗੇ। ਜਿਹੜੇ ਲੋਕ ਇਹ ਸਲਾਹਾਂ ਦੇ ਰਹੇ ਹਨ ਕਿ ਪ੍ਰੋ. ਸਰਬਜੀਤ ਸਿੰਘ ਜਿਥੇ ਮਰਜ਼ੀ ਸਪਸ਼ਟੀਕਰਨ ਦੇਣ, ਭਾਂਵੇਂ ਬੰਦ ਕਮਰੇ 'ਚ ਉਹ ਪਹਿਲਾਂ ਅਖੌਤੀ ਜਥੇਦਾਰਾਂ ਵਲੋਂ ਪ੍ਰੋ. ਧੂੰਦਾ ਦੇ ਖਿਲਾਫ ਜਾਰੀ ਲੈਟਰ ਪੜ੍ਹਨ, ਜਿਸ 'ਚ ਸਾਫ ਲਿਖਿਆ ਹੈ, "ਜਿੰਨੀ ਦੇਰ ਸਰਬਜੀਤ ਸਿੰਘ ਧੂੰਦਾ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਪਸ਼ਟੀਕਰਨ ਨਹੀਂ ਦੇਂਦਾ..." (ਪੂਰਾ ਆਦੇਸ਼ ਪੜ੍ਹੋ) ਉਹ ਲੋਕ ਇਹ ਵੀ ਫੈਸਲਾ ਕਰਨ ਕੀ ਅਕਾਲ ਤਖ਼ਤ ਕਿਹੜਾ ਹੈ?

ਸਾਰੇ ਪਾਠਕ ਇੱਕ ਜਵਾਬ ਦੇਣ ਇਨ੍ਹਾਂ ਦੋ ਤਸਵੀਰਾਂ 'ਚ ਕਿਹੜਾ ਹੈ ਅਕਾਲ ਤਖ਼ਤ, 'ਤੇ ਪ੍ਰੋ. ਧੂੰਦਾ ਨੂੰ ਸਪਸ਼ਟੀਕਰਨ ਦੇਣ ਕਿੱਥੇ ਜਾਣਾ ਚਾਹੀਦਾ ਹੈ?

ਅਸੀਂ ਕਿਸੇ ਵੀ ਖਹਿਬਾਜ਼ੀ 'ਚ ਵਿਸ਼ਵਾਸ ਨਹੀਂ ਕਰਦੇ, ਨਾ ਹੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਈ ਮਨਸ਼ਾ ਹੈ। ਗੁਰੂ ਭਲੀ ਕਰੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top