Share on Facebook

Main News Page

ਕੈਲੋਨਾ ਬੀ.ਸੀ. (ਕੈਨੇਡਾ) ਦੀਆਂ ਸੰਗਤਾਂ ਵਲੋਂ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਦਾ ਗੋਲਡ ਮੈਡਲ 'ਤੇ ਜਰਨੈਲ ਹਰੀ ਸਿੰਘ 'ਨਲੂਆ' ਐਵਾਰਡ ਨਾਲ ਸਨਮਾਨ

ਕੈਲੋਨਾ ਬੀ.ਸੀ. (ਕੈਨੇਡਾ) (16 ਜਨਵਰੀ ਮ.. ਵਰਨਨ) ਕੈਲੋਨਾ ਦੀਆਂ ਸੰਗਤਾਂ ਨੇ ਵੀ ਕੈਨੇਡਾ ਦੀਆਂ ਬਾਕੀ ਸਿੱਖ ਸੰਗਤਾਂ ਵਾਂਗ ਹੀ ਸੱਚ ਤੇ ਦ੍ਰਿੜਤਾ ਦਾ ਸਬੂਤ ਦਿੰਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਿਧੜਕ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਰਨੈਲ ਹਰੀ ਸਿੰਘ ਨਲੂਆ ਐਵਾਰਡ ਦਿੱਤਾ ਗਿਆ। ਵਰਨਣਯੋਗ ਹੈ ਕਿ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਜਦੋਂ ਤੋਂ ਕੈਨੇਡਾ ਦੀ ਪ੍ਰਚਾਰ ਫੇਰੀ ਤੇ ਹਨ ਉਦੋਂ ਤੋਂ ਹੀ ਤੱਤ-ਗੁਰਮਤਿ ਦੀ ਵਿਚਾਰ ਸੁਨਣ ਲਈ ਸਿੱਖ ਸੰਗਤਾਂ ਦੇ ਹੜ ਆਏ ਹੋਏ ਹਨ। ਕ੍ਰਮਵਾਰ ਕੈਲਗਿਰੀ, ਟੋਰਾਂਟੋ, ਸਰੀ ਤੋਂ ਬਾਅਦ ਓਕਨਾਗਨ ਵੈਲੀ ਵਿੱਚ ਗੁਰਮਤਿ ਪ੍ਰਚਾਰ ਹਿੱਤ ਵਿਚਰ ਰਹੇ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਵਲੋਂ ਕੀਤੀ ਜਾਂਦੀ ਨਿਰੋਲ ਗੁਰਬਾਣੀ ਸਿਧਾਂਤ ਦੀ ਵਿਚਾਰ ਸੁਣਕੇ ਸੰਗਤ ਬਹੁਤ ਪ੍ਰਵਾਭਿਤ ਹੈ।

ਕੈਲੋਨਾ ਵਿੱਚ ਵੀ ਸਿੱਖ ਸੰਗਤਾਂ ਨੇ ਇੱਕ ਸੁਰ ਹੋਕੇ ਗੁਰਬਾਣੀ ਵਿਚਾਰ ਸੁਣੀ ਤੇ ਇਸ ਤੋਂ ਇਲਾਵਾ ਵੀ ਸੰਗਤਾਂ ਨੇ ਨਿੱਜੀ ਤੌਰ ਤੇ ਸਰਬਜੀਤ ਸਿੰਘ 'ਧੂੰਦਾ' ਨਾਲ ਲੰਮੀਆਂ ਵਿਚਾਰਾਂ ਕੀਤੀਆਂ । ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਕਿ ਗੁਰਬਾਣੀ ਸਿਧਾਂਤ ਦੀ ਅਸਲ ਵਿਚਾਰ ਜਿਸਨੂੰ ਕਿ ਜੀਵਨ ਜਾਚ ਬਣਾਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜੀਵਿਆ ਜਾ ਸਕਦਾ ਹੈ ਗੁਰਦੁਵਾਰਾ ਸਾਹਿਬ ਦੀ ਸਟੇਜ ਤੋਂ ਸੁਨਣ ਨੁੰ ਮਿਲੀ। ਕੈਲੋਨਾ ਤੋਂ ਬਿਨਾਂ ਕੈਮਲੂਪਸ ਬੀ.ਸੀ. ਦੀਆਂ ਸੰਗਤਾਂ ਨੇ ਵੀ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਨੂੰ ਸਨਮਾਨਿਤ ਕੀਤਾ ਅਤੇ ਵਿਚਾਰ ਸੁਣੇ ਤੇ ਕਈ ਬਜ਼ੁਰਗਾਂ ਦਾ ਕਹਿਣਾ ਸੀ ਕਿ ਆਪਣੀ ਸਾਰੀ ਜ਼ਿੰਦਗੀ ਵਿੱਚ ਐਸੀ ਵਿਚਾਰ ਉਹਨਾਂ ਪਹਿਲੀ ਵਾਰੀ ਸੁਣੀ ਹੋ ਜੋ ਉਹਨਾਂ ਦੇ ਆਪਣੇ ਪਰਿਵਾਰਾਂ ਵਿੱਚ ਵਰਤਕੇ ਸੁਚੱਜਾ ਜੀਵਨ ਬਣਾਇਆ ਜਾ ਸਕਦਾ ਹੈ। ਇਸ ਤੋਂ ਬਿਨਾਂ ਵੀ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਵਰਨਨ (ਬੀ.ਸੀ.) ਅਤੇ ਓਲੀਵਰ (ਬੀ.ਸੀ) ਦੇ ਗੁਰਦੁਵਾਰਿਆਂ ਵਿੱਚ ਵਿਚਰਕੇ ਗੁਰਮਤਿ ਪ੍ਰਚਾਰ ਕਰ ਰਹੇ ਹਨ।

ਗੁਰਦੁਵਾਰਾ ਸਾਹਿਬ ਵਿੱਚ ਸੰਗਤਾਂ ਪੜੀ ਇਕਾਗਰਤਾ ਨਾਲ ਗੁਰਮਤਿ ਵਿਚਾਰਾਂ ਸੁਣਦੀਆਂ ਹੋਈਆਂ

ਕੈਮਲੂਪਸ ਬੀ.ਸੀ. ਦੀਆਂ ਸੰਗਤਾਂ ਵਲੋਂ ਕੀਤਾ ਗਿਆ ਸਨਮਾਨ


ਜਿੱਥੇ-ਜਿੱਥੇ ਸਿੱਖ ਸੰਗਤਾਂ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਵਲੋਂ ਕੀਤੇ ਜਾ ਰਹੇ ਗੁਰਬਾਣੀ ਦੇ ਸਿਧਾਂਤਕ ਪ੍ਰਚਾਰ ਤੋਂ ਅੰਤਾਂ ਦੀਆਂ ਪ੍ਰਭਾਵਿਤ ਹਨ ਉੱਥੇ ਸਿੱਖ ਸੰਗਤਾਂ ਵਿੱਚ ਜਥੇਦਾਰ ਗੁਰਬਚਨ ਸਿੰਘ ਵਲੋਂ ਜਾਰੀ ਕੀਤੇ ਫੁਰਮਾਨ ਪ੍ਰਤੀ ਬਹੁਤ ਰੋਸ ਹੈ, ਸੰਗਤਾਂ ਪੂਰੀਂ ਤਰਾਂ ਨਾਲ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਦੇ ਹੱਕ ਵਿੱਚ ਹਨ ਅਤੇ ਸ਼ਿਕਾਇਤ ਕਰਦੀਆਂ ਹਨ ਕਿ ਜੇਕਰ ਕੋਈ ਸਿੱਖੀ ਦਾ ਅਸਲ ਪ੍ਰਚਾਰ ਕਰਦਾ ਹੈ ਤਾਂ ਜਥੇਦਾਰ ਉਸ ਉੱਤੇ ਤਰਾਂ -ਤਰਾਂ ਦੇ ਹਥਕੰਡੇ ਵਰਤਕੇ ਉਸ ਪ੍ਰਚਾਰ ਵਿੱਚ ਰੁਕਾਵਟ ਬਣ ਰਹੇ ਹਨ ਪਰ ਸਿੱਖ ਸੰਗਤਾਂ ਨੇ ਭਰੋਸਾ ਦਿਵਾਇਆ ਹੈ ਕਿ ਪ੍ਰੋ: ਸਰਬਜੀਤ ਸਿੰਘ 'ਧੂੰਦਾ' ਅਤੇ ਉਹਨਾਂ ਵਰਗੇ ਹੋਰ ਸਿੱਖ ਪ੍ਰਚਾਰਕਾਂ ਨਾਲ ਸਿੱਖ ਸੰਗਤਾਂ ਪੂਰੀਂ ਤਰਾਂ ਡਟਕੇ ਖੜੀਆਂ ਹਨ ਅਤੇ ਅਗਾਂਹ ਵੀ ਉਹਨਾਂ ਨੁੰ ਗੁਰਦੁਵਾਰਿਆਂ ਵਿੱਚ ਜੀ ਆਇਆਂ ਕਿਹਾ ਜਾਵੇਗਾ । ਕਿ ਸੰਗਤਾਂ ਵਿੱਚ ਚਰਚਾ ਕਿ ਭਵਿੱਖ ਵਿੱਚ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਹੁਦੇਦਾਰਾਂ ਅਤੇ ਰਾਗੀਆਂ-ਪ੍ਰਚਾਰਕਾਂ ਨੂੰ ਵੀ ਸਿੱਖ ਸੰਗਤਾਂ ਦਾ ਭਾਰੀ ਵਿਰੋਧ ਸਹਿਣਾ ਪਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top