Share on Facebook

Main News Page

ਅਕਾਲ ਤਖਤ ਨੂੰ ਸਮਰਪਿਤ ਸਿੱਖਾਂ ਵਲੋਂ ਵਿਚਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਤਾੜਣਾ

ਕਾਰਟਰੈਟ ਨਿਊ ਜਰਸੀ (ਜਸਵਿੰਦਰ ਸਿੰਘ ਭੁੱਲਰ): ਇਥੇ 15 ਜਨਵਰੀ ਐਤਵਾਰ ਸ਼ਾਮ ਨੂੰ ਨਿਊਯਾਰਕ, ਨਿਊਜਰਸੀ ਅਤੇ ਪੈਨਸਲਵੇਨੀਆਂ ਦੀਆਂ ਪੰਥਕ ਜਥੇਬੰਦੀਆਂ ਦੀ ਇੱਕ ਇਕੱਤਰਤਾ ਹੋਈ ਜਿਸ ਵਿੱਚ ਪ੍ਰੋ.ਸਰਬਜੀਤ ਸਿੰਘ ਧੂੰਦਾ ਦਾ ਮਾਮਲਾ ਵਿਚਾਰਿਆ ਗਿਆ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਬੋਲੀ ਗਈ ਭੱਦੀ ਸ਼ਬਦਾਵਲੀ ਦਾ ਤਿੱਖਾ ਨੋਟਿਸ ਲਿਆ ਗਿਆ।

  1. ਪ੍ਰੋ.ਸਰਬਜੀਤ ਸਿੰਘ ਧੂੰਦਾ ਨੂੰ ਸਮੂੰਹ ਸਿੱਖ ਜਥੇਬੰਦੀਆਂ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸਿੱਖਾਂ ਵਲੋਂ ਕਰਾਂਤੀਕਾਰੀ ਪ੍ਰਚਾਰਕ ਵਲੋਂ ਮਾਨਤਾ ਦਿੱਤੀ ਜਾਂਦੀ ਹੈ।

  2. ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੱਖ ਮੱਕੜ ਵਲੋਂ ਵਰਤੀ ਗਈ ਸ਼ਬਦਾਵਲੀ ਕਿ ਵਿਦੇਸ਼ੀ ਸਿੱਖ ਅਣਪੜ੍ਹ ਗਵਾਰ ਹਨ, ਉਨ੍ਹਾਂ ਨੂੰ ਗੁਰਮਤਿ ਦੀ ਕੋਈ ਸੋਝੀ ਨਹੀਂ,ਇਸ ਦੀ ਸਖਤ ਨਿਖੇਧੀ ਕੀਤੀ ਜਾਂਦੀ ਹੈ। ਅਸੀਂ ਮੱਕੜ ਨੂੰ ਇਹ ਦੱਸਣਾਂ ਚਾਹੁੰਦੇ ਹਾਂ ਕਿ ਵਿਦੇਸ਼ਾਂ ‘ਚ ਸਿੱਖ ਅਜ਼ਾਦ ਫਿਜ਼ਾ ‘ਚ ਸਾਹ ਲੈ ਰਿਹਾ ਹੈ, ਕਿਉਂਕਿ ਅਸੀਂ ਬਾਦਲਾਂ ਅਤੇ ਮੱਕੜ ਦੀ ਵਾਹੀ ਹੋਈ ਲਛਮਣ ਰੇਖਾ ਤੋਂ ਬਾਹਰ ਹਾਂ। ਜਿਸ ਕਰਕੇ ਬਾਹਰ ਦੇ ਸਿੱਖ ਗੁਰਮਤਿ ਪ੍ਰਤੀ ਪੂਰੀ ਤਰਾਂ ਸੁਚੇਤ ਹਨ ਅਤੇ ਕਿਸੇ ਵੀ ਕੀਮਤ ਤੇ ਸਿੱਖ-ਪੰਥ ਦਾ ਭਗਵਾਕਰਨ ਨਹੀਂ ਹੋਣ ਦੇਣਗੇ।

  3. ਪ੍ਰੋ. ਸਰਬਜੀਤ ਸਿੰਘ ਧੂੰਦਾ ਬਾਰੇ ਜੋ ਬਿਆਨ ਅਵਤਾਰ ਸਿੰਘ ਨੇ ਦਿੱਤਾ ਹੈ ਕਿ ਬਾਹਰਲੇ ਸਿੱਖਾਂ ਵਲੋਂ ਪ੍ਰੋ.ਧੂੰਦਾ ਨੂੰ ਗਲ ‘ਚ ਸਾਫਾ ਪਾ ਕੇ ਖਿੱਚਣਾ ਚਾਹੀਦਾ ਸੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰੋ. ਧੂੰਦਾ ਨਾਲ ਤਾਂ ਇਸ ਤਰ੍ਹਾਂ ਨਹੀਂ ਹੋਇਆ, ਪਰ ਤੁਹਾਡੇ ਵਰਗੇ ਸਿਆਸੀ ਝੋਲੀ ਚੁੱਕਾਂ ਨਾਲ ਵਿਦੇਸ਼ ਆਉਣ ਤੇ ਜਰੁਰ ਹੋਵੇਗਾ। ਅਸੀਂ ਕਨੇਡਾ ਤੋਂ ਚੱਲਦੇ ਰੇਡਿਓ ਸ਼ੇਰੇ ਪੰਜਾਬ ‘ਤੇ ਮੱਕੜ ਨੂੰ ਚੰਗੀ ਤਰਾਂ ਸੁਣਿਆਂ ਸੀ।

  4. ਮੱਕੜ ਸਾਹਿਬ ਜੀ ਤੁਹਾਨੂੰ ਮਿਲੀ ਹੋਈ ਸਿਆਸੀ ਤਾਕਤ ਅਧੀਨ ਤੁਸੀਂ ਤਨਖਾਹੀਏ ਪ੍ਰਚਾਰਕਾਂ ਵਲੋਂ ਪ੍ਰੋ,ਸਰਬਜੀਤ ਸਿੰਘ ਧੂੰਦਾ ਵਿਰੁੱਧ ਕਾਰਵਾਈ ਕਰਨ ਦਾ ਬਿਆਨ ਜਾਰੀ ਕਰਵਾਇਆ ਹੈ। ਅਸੀਂ ਉਨ੍ਹਾਂ ਸਾਰਿਆਂ ਦੇ ਨਾਮ ਨੋਟ ਕਰ ਲਏ ਹਨ, ਅਸੀਂ ਸਭ ਵਿਦੇਸ਼ੀ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ, ਇਹਨਾਂ ਨੂੰ ਬਾਹਰਲੇ ਗੁਰੂਘਰਾਂ ‘ਚ ਕੀਰਤਨ ਅਤੇ ਸ਼ਬਦ ਵਿਚਾਰ ਲਈ ਸਮਾਂ ਨਾ ਦਿੱਤਾ ਜਾਵੇ। ਅਸੀਂ ਇਹਨਾਂ ਹਜ਼ੂਰੀ ਰਾਗੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਹੁਸ਼ਿਆਰਪੁਰ ਦੇ ਇੱਕ ਪਿੰਡ ‘ਚ ਹਰਭਜਨ ਸਿੰਘ ਬਿਸ਼ਨੂ ਅਵਤਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਭੰਗੜੇ ਪੁਆਏ, ਉਸ ਸਮੇਂ ਤੁਹਾਡੀ ਜ਼ਮੀਰ ਕਿੱਥੇ ਗਈ ਸੀ।

  5. ਜਦੋਂ ਨੀਲਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ,ਉਥੇ ਉਨ੍ਹਾਂ ਨੇ ਗਿੱਧਾ-ਭੰਗੜਾ ਪਾਇਆ, ਉਸ ਵੇਲੇ ਅਵਤਾਰ ਸਿੰਘ ਅਤੇ ਰਾਗੀਆਂ ਦੀ ਆਤਮਾ ਕਿੱਥੇ ਸੀ?

  6. ਡੇਰਾ ਸੰਗ ਢੇਸੀਆਂ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਭੰਗੜੇ ਪੁਆਏ ਗਏ ਉਸ ਸਮੇਂ ਅਵਤਾਰ ਸਿੰਘ ਅਤੇ ਰਾਗੀਆਂ ਦੀ ਆਤਮਾ ਕਿੱਥੇ ਗਈ ਸੀ।

  7. ਜਿਹੜੇ ਜਥੇਦਾਰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਉਹ ਸਿੱਖ ਰਹਿਤ ਮਰਿਆਦਾ ਬਾਰੇ ਕਿਵੇਂ ਫੈਸਲੇ ਲਏ ਸਕਦੇ ਹਨ ?

  8. ਜਦੋਂ ਪਟਨਾ ਸਾਹਿਬ ਦੇ ਜਥੇਦਾਰ ਨੇ ਇਕਬਾਲ ਸਿੰਘ ਨੇ ਕਿਹਾ ਸੀ ਕਿ ਦਸ਼ਮੇਸ਼ ਪਿਤਾ ਜੀ 2016 ‘ਚ ਆ ਰਹੇ ਹਨ ਇਸ ਗਪੌੜ ਬਾਰੇ ਅਵਤਾਰ ਸਿੰਘ ਅਤੇ ਰਾਗੀਆਂ ਦੇ ਕੀ ਵਿਚਾਰ ਹਨ?

  9. ਪੰਜਾਬ ਦੀ ਧਰਤੀ ਉੱਤੇ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਇਸ ਬਾਰੇ ਮੱਕੜ,ਜਥੇਦਾਰਾਂ ਅਤੇ ਰਾਗੀਆਂ ਦੇ ਕੀ ਵਿਚਾਰ ਹਨ।

  10. ਅਵਤਾਰ ਸਿੰਘ ਮੱਕੜ ਵਲੋਂ ਕਹਿਣਾ ਕਿ ਦਰਬਾਰ ਸਾਹਿਬ ਤੋਂ ਕਥਾ ਹੁੰਦੀ ਹੈ, ਇਸ ਬਾਰੇ ਝੂਠ ਬੋਲਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਥਾ ਅਤੇ ਕੀਰਤਨ ਨੂੰ ਕੂੜ ਪਰਚਾਰ ਕਹਿਣਾ ਬਹੁਤ ਹੀ ਮੰਦਭਾਗਾ ਹੈ।

  11. ਬੀਬੀ ਜਗੀਰ ਕੌਰ ਦੀਆ 183 ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਚੋਣਾਂ ਲਈ ਵਰਤੀਆਂ ਜਾਣੀਆਂ ਸਨ ਉਸ ਬਾਰੇ ਅਵਤਾਰ ਸਿੰਘ ਅਤੇ ਰਾਗੀਆਂ ਦੇ ਕੀ ਵਿਚਾਰ ਹਨ?

ਅਜਨਾਲਾ ਵਿਖੇ ਗੱਤਾ ਫੈਕਟਰੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਅਤੇ ਹੋਰ ਧਾਰਮਿਕ ਲਿਟਰੇਚਰ ਨੂੰ ਰੱਦੀ ਦੇ ਭਾਅ ਵੇਚਣ ਦੀ ਇਹ ਇਕੱਤਰਤਾ ਸਖਤ ਨਿਖੇਧੀ ਕਰਦੀ ਹੈ।  ਸਮੂੰਹ ਜਥੇਬੰਦੀਆਂ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲੇ ਸਿੱਖ ਇਹਨਾਂ ਗੱਲਾਂ ਦਾ ਜਵਾਬ ਮੰਗਦੇ ਹਨ।

ਵਲੋਂ - ਬੰਦਾ ਬਹਾਦਰ ਇੰਟਰਨੈਸ਼ਨਲ ਜਥੇਬੰਦੀ, ਦਲ ਖਾਲਸਾ ਜਥੇਬੰਦੀ, ਸਿੱਖ ਅਮੈਰੀਕਨ ਕਲਚਰਲ ਅਸੋਸ਼ੀਏਸ਼ਨ, ਭਾਈ ਸੁਖਵੀਰ ਸਿੰਘ ਸੁੱਖਾ, ਭਾਈ ਅਮਰੀਕ ਸਿੰਘ ਮੁੰਡੇਰ, ਚਰਨਜੀਤ ਸਿੰਘ ਸਮਰਾ, ਭਾਈ ਲਾਲ ਸਿੰਘ ਨਿਊਯਾਰਕ, ਭਾਈ ਕੁਲਦੀਪ ਸਿੰਘ ਵੇਕ-ਅਪ ਖਾਲਸਾ, ਭਾਈ ਕੇਵਲ ਸਿੰਘ ਫਿਲਾਡੈਲਫੀਆ, ਭਾਈ ਧਰਮ ਸਿੰਘ ਫਿਲਾਡੈਲਫੀਆ, ਭਾਈ ਕਾਰਜ਼ ਸਿੰਘ, ਭਾਈ ਬਖਸ਼ੀਸ ਸਿੰਘ, ਭਾਈ ਕੁਲਵੰਤ ਸਿੰਘ ਨਿਊਯਾਰਕ, ਜਸਵੰਤ ਸਿੰਘ ਮਾਨ ਫਿਲਾਡੈਲਫੀਆ, ਭਾਈ ਅਮਰਜੀਤ ਸਿੰਘ ਫਿਲਾਡੈਲਫੀਆ, ਭਾਈ ਜਸਪਾਲ ਸਿੰਘ ਫਿਲਾਡੈਲਫੀਆ, ਭਾਈ ਧਰਮ ਸਿੰਘ ਫਿਲਾਡੈਲਫੀਆ, ਭਾਈ ਜਤਿੰਦਰ ਸਿੰਘ ਨਿਊਜਰਸੀ, ਭਾਈ ਗੁਰਦਾਵਰ ਸਿੰਘ ਨਿਊਜਰਸੀ, ਭਾਈ ਜਸਮਿੱਤਰ ਸਿੰਘ ਨਿਊਜਰਸੀ, ਬੀਬੀ ਚਰਨਜੀਤ ਕੌਰ ਫਿਲਾਡੈਲਫੀਆ, ਬੀਬੀ ਸਰਬਜੀਤ ਕੌਰ ਫਿਲਾਡੈਲਫੀਆ, ਬੀਬੀ ਗੁਰਵਿੰਦਰ ਕੌਰ, ਬੀਬੀ ਗੁਰਦੇਵ ਕੌਰ, ਬੀਬੀ ਜਤਿੰਦਰ ਕੌਰ ਨਿਊਯਾਰਕ, ਬੀਬੀ ਮਨਜੀਤ ਕੌਰ ਨਿਊਯਾਰਕ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top